Birthday Special: ਪੰਜਾਬੀ ਗਾਇਕ ਗੈਰੀ ਸੰਧੂ ਦਾ ਅੱਜ ਹੈ ਜਨਮਦਿਨ, ਜਾਣੋ ਉਨ੍ਹਾਂ ਦੇ ਟੌਪ 10 ਸੁਪਰਹਿੱਟ ਗੀਤਾਂ ਬਾਰੇ

ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਗਾਇਕ ਆਪਣੀ ਦਮਦਾਰ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ 10 ਸੁਪਰਹਿੱਟ ਗੀਤਾਂ ਬਾਰੇ ਦੱਸਾਂਗੇ ।

Birthday Special: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਗਾਇਕ ਦੇ ਜਨਮਦਿਨ ਮੌਕੇ ਜਾਣੋ ਉਨ੍ਹਾਂ ਟੌਪ 10 ਗੀਤਾਂ ਬਾਰੇ ਜੋ ਸਰੋਤਿਆਂ ਨੂੰ ਬੇਹੱਦ ਪਸੰਦ ਹਨ।

ਗੈਰੀ ਸੰਧੂ ਦੇ ਗੀਤ ਪੰਜਾਬੀ ਪਰੰਪਰਾਵਾਂ ਅਤੇ ਪੰਜਾਬੀ ਸੱਭਿਆਚਾਰ 'ਤੇ ਆਧਾਰਿਤ ਹੁੰਦੇ ਹਨ। ਅਜਿਹਾ ਹੀ ਇੱਕ ਗੀਤ ਹੈ ਬੰਦਾ ਬਣ ਜਾ ਜੋ ਕਿ ਦਰਸ਼ਕਾਂ ਦੀ ਪਹਿਲੀ ਪਸੰਦ ਹੈ

ਗੈਰੀ ਸੰਧੂ ਦੇ ਗੀਤ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਸੁਣ ਕੇ ਲੋਕਾਂ ਦਾ ਦਿਲ ਖੁਸ਼ ਹੋ ਜਾਂਦਾ ਹੈ। ਗਾਇਕ ਦਾ ਗੀਤ ਲਾਈਕ ਯੂ ਬੇਹੱਦ ਚਰਚਾ 'ਚ ਰਿਹਾ। ਇਸ 'ਚ ਉਨ੍ਹਾਂ ਨਾਲ ਮਨਪ੍ਰੀਤ ਤੂਰ ਨਜ਼ਰ ਆਈ ਸੀ।

ਗੈਰੀ ਸੰਧੂ ਖੂਬਸੂਰਤ ਬੋਲਾਂ ਵਾਲੇ ਗੀਤ ਗਾਉਣ ਲਈ ਵੀ ਮਸ਼ਹੂਰ ਹਨ। ਉਨ੍ਹਾਂ ਦਾ ਗੀਤ ਦੋ ਗੱਲਾਂ ਵੀ ਅਜਿਹਾ ਹੀ ਇੱਕ ਗੀਤ ਹੈ , ਜਿਸ ਦੇ ਬੋਲ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।

ਗੈਰੀ ਸੰਧੂ ਦਾ ਗੀਤ ਵਨ ਟੱਚ ਕਾਫੀ ਸੁਰਖੀਆਂ 'ਚ ਰਿਹਾ। ਇਹ ਇੱਕ ਲਵ ਸਟੋਰੀ ਨੂੰ ਦਰਸਾਉਣ ਵਾਲਾ ਗੀਤ ਹੈ।

ਗੈਰੀ ਸੰਧੂ ਦਾ ਗੀਤ Yeh Baby ਇੱਕ ਮਸ਼ਹੂਰ ਗੀਤ ਹੈ। ਇਸ ਗੀਤ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ। ਇਸ ਗੀਤ ਦੇ ਬੋਲ ਤੇ ਇਸ ਨੂੰ ਸੰਗੀਤ ਵੀ ਖ਼ੁਦ ਗੈਰੀ ਸੰਧੂ ਨੇ ਦਿੱਤਾ ਹੈ।

ਗੈਰੀ ਸੰਧੂ ਦਾ ਗੀਤ I Swear ਵੀ ਕਾਫੀ ਚਰਚਾ ਵਿੱਚ ਰਿਹਾ, ਇਸ ਦਾ ਕਾਰਨ ਸੀ ਇਸ ਗੀਤ ਦਾ ਪੋਸਟਰ, ਜਿਸ 'ਚ ਗਾਇਕ ਇੱਕ ਨਿੱਕੀ ਜਿਹੀ ਬੱਚੀ ਨਾਲ ਨਜ਼ਰ ਆ ਰਹੇ ਹਨ।

ਗਾਇਕ ਦਾ ਇਹ ਗੀਤ ਬਹੁਤ ਮਸ਼ਹੂਰ ਹੋਇਆ। ਇਸ ਗੀਤ ਨੂੰ ਗੈਰੀ ਸੰਧੂ ਦੇ ਨਾਲ -ਨਾਲ ਮਸ਼ਹੂਰ ਪੰਜਾਬੀ ਗਾਇਕ ਜੈਸਮੀਨ ਸੈਂਡਲਾਸ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।

ਗੈਰੀ ਸੰਧੂ ਦੇ ਇਸ ਗੀਤ ਵਿੱਚ ਉਨ੍ਹਾਂ ਦੇ ਨਾਲ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਨੇ ਵੀ ਇਹ ਗੀਤ ਗਾਇਆ ਹੈ। ਜਿਸ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਵੱਲੋਂ ਗਾਇਆ ਗੀਤ Illegal Weapon ਦਰਸ਼ਕਾਂ ਦਾ ਆਲ ਟਾਈਮ ਫੇਵਰੇਟ ਗੀਤ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।