21 Jun, 2023

International Yoga Day ਦੇ ਮੌਕੇ 'ਤੇ ਲੱਦਾਖ ਦੇ ਬਰਫੀਲੇ ਮੈਦਾਨਾਂ ਤੋਂ ਲੈ ਕੇ ਥਾਰ ਮਾਰੂਥਲ ਤੱਕ, ਯੋਗਾ ਦੀ ਮਹਿਮਾ ਨੂੰ ਦਰਸਾਉਂਦੀਆਂ ਨੇ ਇਹ ਤਸਵੀਰਾਂ

ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ।


Source: Google

ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਸਾਲ 2014 'ਚ ਭਾਰਤ ਵੱਲੋਂ ਕੀਤੀ ਗਈ ਸੀ।


Source: Google

ਅੰਤਰਰਾਸ਼ਟਰੀ ਯੋਗ ਦਿਵਸ ਲੋਕਾਂ ਦੇ ਜ਼ਿੰਦਗੀ 'ਚ ਯੋਗ ਦੇ ਮਹੱਤਵ ਤੇ ਆਤਮਿਕ ਸ਼ਾਂਤੀ ਲਈ ਕੀਤੀ ਜਾਣ ਵਾਲੀਆਂ ਕੋਸ਼ਿਸ਼ਾਂ ਕਰਨ ਤੇ ਸਿਹਤਮੰਦ ਰਹਿਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮਨਾਇਆ ਜਾਂਦਾ ਹੈ


Source: Google

ਅੱਜ ਅੰਤਰਰਾਸ਼ਟਰੀ ਯੋਗ ਦਿਵਸ (21 ਜੂਨ) ਦੇ ਮੌਕੇ 'ਤੇ ਭਾਰਤੀ ਫੌਜ ਦੇ ਜਵਾਨਾਂ ਨੇ ਲੱਦਾਖ ਦੇ ਬਰਫੀਲੇ ਮੈਦਾਨਾਂ ਅਤੇ ਥਾਰ ਦੇ ਰੇਗਿਸਤਾਨ 'ਚ ਵੀ ਯੋਗਾ ਕੀਤਾ।


Source: Google

ਫੌਜ ਨੇ ਯੋਗਾ ਨਾਲ ਬਣਾਇਆ ਭਾਰਤ ਦਾ ਨਕਸ਼ਾ: ਯੋਗ ਦਿਵਸ ਦੇ ਮੌਕੇ 'ਤੇ ਭਾਰਤੀ ਫੌਜ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਯੋਗਾ ਕੀਤਾ। ਰਾਜਸਥਾਨ ਦੇ ਰੇਗਿਸਤਾਨਾਂ ਤੋਂ ਲੈ ਕੇ ਕਸ਼ਮੀਰ ਤੱਕ ਫੌਜ ਨੇ ਯੋਗਾ ਨਾਲ ਬਣਾਇਆ ਭਾਰਤ ਦਾ ਨਕਸ਼ਾ।


Source: Google

ਪੈਂਗੌਂਗ ਝੀਲ 'ਚ ਯੋਗਾ: ਲੱਦਾਖ 'ਚ ਚੀਨ ਦੀ ਸਰਹੱਦ ਨਾਲ ਲੱਗਦੀ ਪੈਂਗੌਂਗ ਝੀਲ 'ਤੇ ਬੁੱਧਵਾਰ ਸਵੇਰੇ ਭਾਰਤੀ ਫੌਜ ਦੇ ਜਵਾਨਾਂ ਨੇ ਯੋਗਾ ਕੀਤਾ


Source: Google

ਰਾਜਸਥਾਨ 'ਚ ਯੋਗਾ: ਥਾਰ ਦੇ ਰੇਗਿਸਤਾਨ 'ਚ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੇ ਸੂਰਜ ਦੀਆਂ ਪਹਿਲੀ ਕਿਰਨ ਨਾਲ ਯੋਗਾ ਕਰਨਾ ਸ਼ੁਰੂ ਕਰ ਦਿੱਤਾ।


Source: Google

15000 ਫੁੱਟ ਦੀ ਉਚਾਈ 'ਤੇ ਯੋਗਾ: ਭਾਰਤੀ ਫੌਜ ਨੇ ਲੱਦਾਖ ਦੇ ਦੂਰ-ਦੁਰਾਡੇ ਇਲਾਕੇ 'ਚ ਸਥਿਤ ਹੈਨਲੇ ਆਬਜ਼ਰਵੇਟਰੀ ਦੇ ਬਾਹਰ ਯੋਗਾ ਕੀਤਾ। 15,000 ਫੁੱਟ ਦੀ ਉਚਾਈ 'ਤੇ ਸਥਿਤ, ਇਹ ਦੁਨੀਆ ਦੀਆਂ ਸਭ ਤੋਂ ਉੱਚੀ ਚੋਟੀ ਚੋਂ ਇੱਕ ਹੈ।


Source: Google

ਸਿੱਕਮ 'ਚ ਯੋਗਾ: ਸਿੱਕਮ 'ਚ ਬਰਫ਼ ਨਾਲ ਲੱਦੀ ਚੀਨ ਸਰਹੱਦ 'ਤੇ ਭਾਰੀ ਠੰਡ ਹੋਣ ਦੇ ਬਾਵਜੂਦ ਇੱਥੇ ਤਾਇਨਾਤ ਭਾਰਤੀ ਜਵਾਨ ਯੋਗਾ ਕਰਦੇ ਹੋਏ ਨਜ਼ਰ ਆਏ।


Source: Google

ਰੂਟੀਨ 'ਚ ਸ਼ਾਮਿਲ ਕਰੋ ਯੋਗਾ: ਯੋਗਾ ਮਹਿਜ਼ ਇੱਕ ਦਿਨ ਦਾ ਵਿਸ਼ਾ ਨਹੀਂ ਹੈ। ਤੁਸੀਂ ਆਪਣੇ ਲਈ ਕੁਝ ਸਮਾਂ ਕੱਢ ਕੇ ਰੂਟੀਨ 'ਚ ਯੋਗ ਕਰੋ ਅਤੇ ਆਪਣੇ ਆਪ ਨੂੰ ਸਿਹਤਮੰਦ ਬਣਾਓ।


Source: Google

ਕਰਣ ਦਿਓਲ ਦੇ ਵਿਆਹ ‘ਚ ਨਹੀਂ ਗਈ ਹੇਮਾ ਮਾਲਿਨੀ, ਧੀ ਈਸ਼ਾ ਦਿਓਲ ਨੇ ਵਿਆਹ ਦੀ ਦਿੱਤੀ ਵਧਾਈ