ਅਖਰੋਟ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਰੱਖਦੇ ਹਨ ਦੂਰ

Written by  Rupinder Kaler   |  April 15th 2021 06:03 PM  |  Updated: April 15th 2021 06:05 PM

ਅਖਰੋਟ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਰੱਖਦੇ ਹਨ ਦੂਰ

ਅਖਰੋਟ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਹੜੇ ਕੈਂਸਰ ਨੂੰ ਵਧਣ ਤੋਂ ਰੋਕਦੇ ਹਨ ।ਅਖ਼ਰੋਟ ਵਿਚ ਫ਼ਾਈਬਰ, ਵਿਟਾਮਿਨ ਬੀ, ਮੈਗਨੀਸ਼ਿਅਮ ਅਤੇ ਐਂਟੀਆਕਸੀਡੇਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਵਿਚ ਓਮੇਗਾ-3 ਫ਼ੈਟੀ ਐਸਿਡ ਹੁੰਦਾ ਹੈ ਜੋ ਸਰੀਰ ਲਈ ਲਾਭਦਾਇਕ ਹੈ।

ਹੋਰ ਪੜ੍ਹੋ :

ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਦਿਹਾਂਤ, ਕਈ ਫ਼ਿਲਮੀ ਹਸਤੀਆਂ ਨੇ ਜਤਾਇਆ ਦੁੱਖ

ਅਖਰੋਟ ਨਾਲ ਅਸਥਮਾ, ਅਰਥਰਾਈਟਿਸ, ਚਮੜੀ ਰੋਗ, ਐਕਜ਼ੀਮਾ ਆਦਿ ਬੀਮਾਰੀਆਂ ਨਹੀਂ ਲਗਦੀਆਂ। ਅਖਰੋਟ ਦੇ ਸੇਵਨ ਨਾਲ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ। ਇਹ ਖ਼ੂਨ ਵਿਚ ਕੋਲੇਸਟ੍ਰੋਲ ਪੱਧਰ ਨੂੰ ਘੱਟ ਕਰਦਾ ਹੈ ਅਤੇ ਢਿੱਡ ਸਬੰਧੀ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਅਖਰੋਟ ਦੇ ਸੇਵਨ ਨਾਲ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲਦੀ ਹੈ। ਗਰਮ ਦੁੱਧ ਨਾਲ ਅਖਰੋਟ ਖਾਣ ਨਾਲ ਇਹ ਹੋਰ ਵੀ ਅਸਰਦਾਰ ਹੁੰਦਾ ਹੈ। ਅਖਰੋਟ ਦੀ ਗਿਰੀ ਨੂੰ ਭੁੰਨ ਕੇ ਖਾਣ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ। ਅਖਰੋਟ ਖਾਣ ਨਾਲ ਯਾਦਾਸ਼ਤ ਚੰਗੀ ਬਣੀ ਰਹਿੰਦੀ ਹੈ। ਅਖਰੋਟ ਗੋਡਿਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਅਖਰੋਟ ਖਾਣ ਨਾਲ ਵਿਟਾਮਿਨ-ਈ ਅਤੇ ਪ੍ਰੋਟੀਨ ਚੰਗੀ ਮਾਤਰਾ ਵਿਚ ਮਿਲਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network