Advertisment

ਮਿਸ ਪੀਟੀਸੀ ਪੰਜਾਬੀ 2022 ਦੇ ਅੱਜ ਦੇ ਐਪੀਸੋਡ ‘ਚ ਵੇਖੋ ਪੰਜਾਬੀ ਮੁਟਿਆਰਾਂ ਦਾ ਟੈਲੇਂਟ

author-image
By Shaminder
New Update
ਮਿਸ ਪੀਟੀਸੀ ਪੰਜਾਬੀ 2022 ਦੇ ਅੱਜ ਦੇ ਐਪੀਸੋਡ ‘ਚ ਵੇਖੋ ਪੰਜਾਬੀ ਮੁਟਿਆਰਾਂ ਦਾ ਟੈਲੇਂਟ
Advertisment
ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022) ਦੇ ਆਡੀਸ਼ਨ ਰਾਊਂਡ ਚੱਲ ਰਹੇ ਹਨ । ਇਨ੍ਹਾਂ ਆਡੀਸ਼ਨਸ ਦੇ ਦੌਰਾਨ ਪੰਜਾਬੀ ਮੁਟਿਆਰਾਂ ਆਪਣੇ ਟੈਲੇਂਟ ਦਾ ਪ੍ਰਦਰਸ਼ਨ ਕਰ ਰਹੀਆਂ ਹਨ । ਇਸ ਦੇ ਨਾਲ ਹੀ ਆਪਣੇ ਹੁਨਰ ਨੂੰ ਵੀ ਦੁਨੀਆ ਦੇ ਸਾਹਮਣੇ ਲਿਆ ਰਹੀਆਂ ਹਨ । ਅੱਜ ਆਡੀਸ਼ਨ ਰਾਊਂਡ
Advertisment
(Audition Round) ਦਾ ਦੂਜਾ ਐਪੀਸੋਡ ਹੈ। ਜਿਸ ‘ਚ ਮੁਟਿਆਰਾਂ ਜੱਜ ਸਾਹਿਬਾਨ ਨੂੰ ਆਪਣੇ ਹੁਨਰ ਦੇ ਨਾਲ ਪ੍ਰਭਾਵਿਤ ਕਰਨਗੀਆਂ । ਸੋ ਤੁਸੀਂ ਵੀ ਇਸ ਐਪੀਸੋਡ ਦਾ ਅਨੰਦ ਮਾਣ ਸਕਦੇ ਹੋ ਅੱਜ ਰਾਤ 8 ਵਜੇ । Miss PTC Punjabi 2022 ਹੋਰ ਪੜ੍ਹੋ : ਅੱਜ ਸ਼ਾਮ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਆਡੀਸ਼ਨ ਰਾਊਂਡ ਇਸ ਰਿਆਲਟੀ ਸ਼ੋਅ ‘ਚ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਪਰਖੇਗੀ ਸਾਡੇ ਜੱਜ ਸਾਹਿਬਾਨਾਂ ਦੀ ਪਾਰਖੀ ਨਜ਼ਰ । ਇਸ ਸ਼ੋਅ ‘ਚ ਸਤਿੰਦਰ ਸੱਤੀ, ਗੈਵੀ ਚਾਹਲ ਅਤੇ ਹਿਮਾਂਸ਼ੀ ਖੁਰਾਣਾ ਇਨ੍ਹਾਂ ਕੁੜੀਆਂ ਦੇ ਟੈਲੇਂਟ ਨੂੰ ਹਰ ਕਸੌਟੀ ‘ਤੇ ਪਰਖਣਗੇ । ਇਸ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਨੂੰ ਹੋਰ ਵੀ ਕਈ ਰਾਊਂਡਸ ਚੋਂ ਗੁਜ਼ਰਨਾ ਪਵੇਗਾ । Watch 'Miss PTC Punjabi 2022' on PTC Punjabi from March 21 Image Source: Instagram ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮੁਟਿਆਰਾਂ ਨੂੰ ਅਜਿਹਾ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ । ਜਿਸ ਦੇ ਜ਼ਰੀਏ ਇਹ ਮੁਟਿਆਰਾਂ ਪੂਰੀ ਦੁਨੀਆ ‘ਚ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰ ਰਹੀਆਂ ਹਨ ।ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਰਿਆਲਟੀ ਸ਼ੋਅਜ਼ ‘ਚੋਂ ਕਈ ਮੁਟਿਆਰਾਂ ਅਤੇ ਗੱਭਰੂ ਨਿਕਲੇ ਹਨ । ਜੋ ਵੱਖ ਵੱਖ ਖੇਤਰਾਂ ‘ਚ ਨਾਮ ਕਮਾ ਰਹੇ ਹਨ । ਕੋਈ ਅਦਾਕਾਰੀ ਅਤੇ ਕੋਈ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment