Advertisment

ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦਾ ਤੁਸੀਂ ਕਰ ਸਕਦੇ ਹੋ ਇਸਤੇਮਾਲ

author-image
By Shaminder
New Update
ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦਾ ਤੁਸੀਂ ਕਰ ਸਕਦੇ ਹੋ ਇਸਤੇਮਾਲ
Advertisment
ਕੌਫੀ ਬਹੁਤ ਲੋਕਾਂ ਦੀ ਪਸੰਦ ਹੁੰਦੀ ਹੈ ਪਰ ਜ਼ਿਆਦਾ ਕੌਫੀ ਪੀਣਾ ਵੀ ਸਿਹਤ ਲਈ ਲਾਭਦਾਇਕ ਨਹੀਂ ਹੁੰਦਾ। ਇਸ ਲਈ ਹੋਰ ਬਹੁਤ ਅਜਿਹੇ ਤਰਲ ਪਦਾਰਥ ਹਨ ਜਿਨ੍ਹਾਂ ਨਾਲ ਤੁਸੀਂ ਬਿਨਾਂ ਕੌਫੀ ਤੋਂ ਆਪਣੇ ਆਪ ਨੂੰ ਐਕਟਿਵ ਰੱਖ ਸਕਦੇ ਹੋ।ਵੱਧ ਤੋਂ ਵੱਧ ਪਾਣੀ ਪੀਓ। ਪਾਣੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਲਈ ਥੋੜਾ ਥੋੜ੍ਹਾ ਪਾਣੀ ਪੀਂਦੇ ਰਹੋ ਇਸ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ। green tea
Advertisment
ਗਰੀਨ ਟੀ: ਕੌਫੀ ਦੀ ਥਾਂ 'ਤੇ ਗਰੀਨ ਟੀ ਵੀ ਪੀਤੀ ਜਾ ਸਕਦੀ ਹੈ। ਇਹ ਸਿਹਤ ਲਈ ਵੀ ਲਾਹੇਵੰਦ ਹੈ ਤੇ ਸਰੀਰ ਨੂੰ ਐਕਟਿਵ ਵੀ ਰੱਖਦੀ ਹੈ। ਹੋਰ ਪੜ੍ਹੋ : ਇਸ ਮਾਮਲੇ ’ਚ ਗਰੀਨ-ਟੀ ਨੂੰ ਮਾਤ ਦਿੰਦੀ ਹੈ ਸੌਂਫ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ dark chocolate
Advertisment
ਡਾਰਕ ਚੌਕਲੇਟ: ਕੌਫੀ ਤੋਂ ਇਲਾਵਾ ਡਾਰਕ ਚੌਕਲੇਟ ਵੀ ਲਿਆ ਜਾ ਸਕਦਾ ਹੈ। ਡਾਇਜੈਸਟਿਵ ਸਿਸਟਮ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਦਿਮਾਗ ਦੀ ਗ੍ਰੋਥ ਹੁੰਦੀ ਹੈ। lemon_water ਨਿੰਬੂ ਪਾਣੀ: ਸਰੀਰ 'ਚ ਵਿਟਾਮਿਨ ਸੀ ਦੀ ਕਮੀ ਵੀ ਨਹੀਂ ਰਹਿੰਦੀ। ਪਿਆਸ ਬੁਝਾਉਣ ਦਾ ਕੰਮ ਵੀ ਹੋਵੇਗਾ। ਗਰਮੀ 'ਚ ਲੂ ਤੋਂ ਵੀ ਬਚਾਅ ਕਰਦਾ ਹੈ ਤੇ ਸਰੀਰ ਨੂੰ ਤਰੋਤਾਜ਼ਾ ਵੀ ਰੱਖਦਾ ਹੈ। ਸੇਬ ਦਾ ਸਿਰਕਾ: ਇਹ ਸਰੀਰ ਨੂੰ ਐਨਰਜੀ ਦਿੰਦਾ ਹੈ। ਸਰੀਰ 'ਚ ਇਮਿਊਨਿਟੀ ਸਮਰੱਥਾ ਵਧਾਉਂਦਾ ਹੈ। ਸੋ ਪਾਣੀ ਚ ਮਿਕਸ ਕਰਕੇ ਤੁਸੀਂ ਇਹ ਲੈ ਸਕਦੇ ਹੋ। ਸੇਬ ਦਾ ਜੂਸ: ਇਹ ਵੀ ਸਰੀਰ ਨੂੰ ਐਕਟਿਵ ਰੱਖਣ 'ਚ ਸਹਾਈ ਹੁੰਦਾ ਹੈ। ਸੋ ਤੁਸੀਂ ਸੁਸਤੀ ਤਿਆਗਣ ਲਈ ਜਾਂ ਤਾਂ ਪੂਰਾ ਸੇਬ ਖਾ ਸਕਦੇ ਹੋ ਜਾਂ ਫਿਰ ਇਸ ਨੂੰ ਜੂਸ ਦੇ ਰੂਪ 'ਚ ਲੈ ਸਕਦੇ ਹੋ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment