ਯੁਵਰਾਜ ਹੰਸ ਦੀ ਫੜੀ ਗਈ ਚੋਰੀ, ਕਿਸੇ ਹੋਰ ਨਾਲ ਗੱਲਾਂ ਕਰਦੇ ਪਤੀ ਯੁਵਰਾਜ ਦਾ ਪਤਨੀ ਮਾਨਸੀ ਨੇ ਦੇਖੋ ਕੀ ਕੀਤਾ ਹਸ਼ਰ, ਦੇਖੋ ਵੀਡੀਓ

written by Lajwinder kaur | June 01, 2021

ਪੰਜਾਬੀ ਫ਼ਿਲਮੀ ਜਗਤ ਦੇ ਕਿਊਟ ਕਪਲ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਏਨੀਂ ਦਿਨੀਂ ਦੋਵੇਂ ਜਣੇ ਫਿਰ ਤੋਂ ਆਪਣੀ ਫਨੀ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ। ਪਤੀ-ਪਤਨੀ ਦਾ ਇੱਕ ਹੋਰ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

mansi sharma made funny video with husabnd yuvraaj hans and son hredaan image source-instagram
ਹੋਰ ਪੜ੍ਹੋ:  ਗਾਇਕਾ ਕੌਰ ਬੀ ਨੇ ਏਨਾਂ ਕੁਝ ਦੇਣ ਲਈ ‘ਵਾਹਿਗੁਰੂ ਜੀ’ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਕੀਤਾ ਪਾਠ
yuvraj hans and mansi sharma image source-instagram
ਇਸ ਵੀਡੀਓ ‘ਚ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਮਨੋਰੰਜਨ ਦੇ ਲਈ ਬਣਾਇਆ ਹੈ। ਵੀਡੀਓ ‘ਚ ਯੁਵਰਾਜ ਚੋਰੀ-ਚੋਰੀ ਆਪਣੇ ਫੋਨ ਤੇ ਚੈਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਦੋਂ ਉਹ ਮਾਨਸੀ ਦੇ ਚਿਹਰੇ ਤੋਂ ਵਾਲ ਪਿੱਛੇ ਕਰਕੇ ਦੇਖਦੇ ਨੇ ਤਾਂ ਮਾਨਸੀ ਯੁਵਰਾਜ ਹੰਸ ਦੀ ਚੋਰੀ ਫੜ ਲੈਂਦੀ ਹੈ। ਇਸ ਤੋਂ ਬਾਅਦ ਮਾਨਸੀ ਆਪਣੀ ਪਤੀ ਯੁਵਰਾਜ ਹੰਸ ਦੀ ਜੰਮ ਕੇ ਕੁਟਾਪਾ ਚਾੜ ਦੀ ਹੋਈ ਨਜ਼ਰ ਆ ਰਹੀ ਹੈ। ਦੋਵਾਂ ਪਤੀ-ਪਤਨੀ ਦਾ ਇਹ ਹਾਸੀ-ਮਜ਼ਾਕ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
Yuvraj Hans enjoying holidays in Goa with Mansi Sharma And Hredaan image source-instagram
ਜੇ ਗੱਲ ਕਰੀਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਪੰਜਾਬੀ ਫ਼ਿਲਮ ਪਰਿੰਦੇ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਜੋੜੀ ਸੋਸ਼ਲ ਮੀਡੀਆ ਉੱਤੇ ਆਪਣੀ ਮਜ਼ੇਦਾਰ ਵੀਡੀਓ ਪਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਯੁਵਰਾਜ ਹੰਸ ਆਪਣੇ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ।  
 
View this post on Instagram
 

A post shared by Yuvraaj Hans (@yuvrajhansofficial)

0 Comments
0

You may also like