Advertisment

ਰੱਖੜੀ ਦੇ ਮੌਕੇ ‘ਤੇ ਭਾਵੁਕ ਹੋਈ ਸਿੱਧੂ ਮੂਸੇਵਾਲਾ ਦੀ ਭੈਣ ਅਫਸਾਨਾ ਖ਼ਾਨ, ਬੁੱਤ ਨੂੰ ਬੰਨੀ ਰੱਖੜੀ

author-image
By Shaminder
New Update
ਰੱਖੜੀ ਦੇ ਮੌਕੇ ‘ਤੇ ਭਾਵੁਕ ਹੋਈ ਸਿੱਧੂ ਮੂਸੇਵਾਲਾ ਦੀ ਭੈਣ ਅਫਸਾਨਾ ਖ਼ਾਨ, ਬੁੱਤ ਨੂੰ ਬੰਨੀ ਰੱਖੜੀ
Advertisment
ਰੱਖੜੀ ਦੇ ਮੌਕੇ ਤੇ ਅਫਸਾਨਾ ਖ਼ਾਨ (Afsana khan) ਨੇ ਸਿੱਧੂ ਮੂਸੇਵਾਲਾ
Advertisment
(Sidhu Moose wala ) ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਵਿੱਚ ਅਫ਼ਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਰੱਖੜੀ ਬੰਨ ਰਹੀ ਹੈ । ਬੁੱਤ ਨੂੰ ਰੱਖੜੀ ਬੰਨਦੇ ਹੋਏ ਅਫ਼ਸਾਨਾ ਖਾਨ ਬਹੁਤ ਹੀ ਭਾਵੁਕ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫ਼ਸਾਨਾ ਖ਼ਾਨ ਮੂਸੇਵਾਲਾ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ । afsana khan with sidhu moose wala image From instagram ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਣ ਪਹੁੰਚੀ ਅਫਸਾਨਾ ਖ਼ਾਨ, ਕਿਹਾ ‘ਪਿਤਾ ਦਾ ਹੱਥ ਫੜ ਲਵੋ ਤਾਂ ਕਿਸੇ ਦੇ ਪੈਰ ਫੜਨ ਦੀ ਨੌਬਤ ਨਹੀਂ ਆਉਂਦੀ’ ਹਰ ਸਾਲ ਉਹ ਮੂਸੇਵਾਲਾ ਨੂੰ ਰੱਖੜੀ ਬੰਨਣ ਲਈ ਪਿੰਡ ਮੂਸਾ ਜਾਂਦੀ ਸੀ । ਇਸੇ ਕਰਕੇ ਅਫ਼ਸਾਨਾ ਰੱਖੜੀ ਵਾਲੇ ਦਿਨ ਕਾਫੀ ਭਾਵੁਕ ਨਜ਼ਰ ਆਈ । ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਮੂਸ਼ੇਵਾਲਾ ਦੇ ਨਾਲ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ।
Advertisment
Raksha Bandhan 2022: Afsana Khan shares picture with Sidhu Moose Wala, pens emotional note Image Source: Instagram ਹੋਰ ਪੜ੍ਹੋ : ਅਫਸਾਨਾ ਖਾਨ ਨੇ ਜਾਨੀ ਨੂੰ ਬਹੁਤ ਹੀ ਪਿਆਰੇ ਅੰਦਾਜ਼ ‘ਚ ਦਿੱਤੀ ਜਨਮਦਿਨ ਦਿਨ ਦੀ ਵਧਾਈ, ਲਿਖਿਆ ਖ਼ਾਸ ਨੋਟ ਇਹ ਸਟੋਰੀਆਂ ਪਿਛਲੇ ਸਾਲ ਦੀ ਰੱਖੜੀ ਦੀਆਂ ਤਸਵੀਰਾਂ ਤੇ ਵੀਡੀਓਜ਼ ਹਨ। ਅਫਸਾਨਾ ਨੇ ਇਹਨਾਂ ਵੀਡੀਓ ਨੂੰ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਰੱਬਾ ਕਿਸੇ ਭੈਣ ਤੋਂ ਉਸ ਭਰਾ ਨਾ ਖੋਵੇ। ਅਫਸਾਨਾ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਦੇਖ ਕੇ ਮੂਸੇਵਾਲਾ ਦੇ ਪ੍ਰਸ਼ੰਸਕ ਕਾਫੀ ਭਾਵੁਕ ਨਜ਼ਰ ਆਏ । afsana khan and sidhu Moose wala-min image From instagram ਪ੍ਰਸ਼ੰਸਕਾਂ ਵਲੋਂ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ । ਲੋਕਾਂ ਵਲੋਂ ਇਹਨਾਂ ਤਸਵੀਰਾਂ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦਿੱਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਹੋਰ ਵੀ ਕਈ ਕੁੜੀਆਂ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਰੱਖੜੀ ਬੰਨਣ ਦੇ ਲਈ ਪਹੁੰਚੀਆਂ ਸਨ । ਹਰ ਕੋਈ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਵੇਖ ਭਾਵੁਕ ਹੋ ਗਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment