ਡਾਈਟ ਵਿੱਚ ਸ਼ਾਮਿਲ ਕਰੋ ਸੇਬ ਦਾ ਜੂਸ, ਹੋਣਗੇ ਕਈ ਫਾਇਦੇ

By  Rupinder Kaler July 23rd 2021 04:29 PM -- Updated: July 23rd 2021 04:32 PM

ਸੇਬ ਦਾ ਜੂਸ ਪੀਣ ਨਾਲ ਸਰੀਰ ‘ਚ ਕਿਸੇ ਵੀ ਪੋਸ਼ਕ ਤੱਤ ਦੀ ਕਮੀ ਨਹੀਂ ਰਹਿੰਦੀ । ਇਹ ਕਈ ਬੀਮਾਰੀਆਂ ਤੋਂ ਬਚਾਉਣ ‘ਚ ਵੀ ਲਾਭਦਾਇਕ ਹੈ । ਸੇਬ ‘ਚ ਫਲੇਵੋਨਾਇਡਸ ਅਤੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਅਸਥਮਾ ਤੋਂ ਬਚਾਅ ਕਰਦੇ ਹਨ । ਇਸ ਨਾਲ ਸਾਹ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।

ਹੋਰ ਪੜ੍ਹੋ :

ਆਪਣੀ ਪਤਨੀ ਨਾਲ ਨਵਰਾਜ ਹੰਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਰੋਜ਼ਾਨਾ ਬ੍ਰੇਕਫਾਸਟ ‘ਚ 1 ਗਿਲਾਸ ਸੇਬ ਦਾ ਜੂਸ ਪੀਣਾ ਲਾਭਦਾਇਕ ਮੰਨਿਆ ਜਾਂਦਾ ਹੈ । ਤੁਸੀਂ ਚਾਹੋ ਤਾਂ ਸ਼ਾਮ ਦੇ ਸਮੇਂ ਵੀ ਇਸਦਾ ਸੇਵਨ ਕਰ ਸਕਦੇ ਹੋ ਕੈਂਸਰ ਤੋਂ ਬਚਾਅ ਕੈਂਸਰ ਅਤੇ ਟਿਊਮਰ ਤੋਂ ਬਚਣ ‘ਚ ਵੀ ਸੇਬ ਦਾ ਜੂਸ ਬਹੁਤ ਲਾਭਦਾਇਕ ਹੈ ।

ਇੱਕ ਸੋਧ ਮੁਤਾਬਕ, ਰੋਜ਼ਾਨਾ ਇੱਕ ਗਿਲਾਸ ਜੂਸ ਪੀਣ ਨਾਲ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਘੱਟ ਹੁੰਦੀ ਹੈ । ਰੋਜ਼ਾਨਾ 1 ਗਿਲਾਸ ਸੇਬ ਦਾ ਜੂਸ ਪੀਣ ਨਾਲ ਕੈਲੈਸਟ੍ਰਾਲ ਲੈਵਲ ਕੰਟਰੋਲ ‘ਚ ਰਹਿੰਦਾ ਹੈ ।ਇਸ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ ਅਤੇ ਖੂਨ ਦਾ ਥੱਕਾ ਬਣਨ ਦੀ ਸੰਭਾਵਨਾ ਘੱਟ ਹੁੰਦੀ ਹੈ।

Related Post