ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਪਨੀਰ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

By  Rupinder Kaler June 22nd 2021 05:55 PM

ਪਨੀਰ ’ਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਪਨੀਰ ’ਚ ਵਿਟਾਮਿਨ-ਡੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਸਰੀਰ ਲਈ ਬੇਹੱਦ ਉਪਯੋਗੀ ਹੈ। ਇਸ ਦੇ ਸੇਵਨ ਨਾਲ ਕੋਲੈਸਟਰੋਲ ਤੇ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਹ ਵਧੀਆ ਖ਼ੁਰਾਕ ਹੈ। ਇਸ ’ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ, ਫੋਲੇਟ ਜਿਹੇ ਨਿਊਟ੍ਰੀਐਂਟਸ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਦੀ ਸਿਹਤ ਨੂੰ ਬਿਹਤਰ ਰੱਖਦੇ ਹਨ।

Know about the benefits of eating cheese (Paneer)

ਹੋਰ ਪੜ੍ਹੋ :

ਅਪਾਰਸ਼ਕਤੀ ਖੁਰਾਣਾ ਜਲਦ ਬਣਨ ਵਾਲੇ ਹਨ ਪਾਪਾ, ਤਸਵੀਰ ਸਾਂਝੀ ਕਰਕੇ ਦੱਸੀ ਗੁੱਡ ਨਿਊਜ਼

paneer sabhji

ਪਨੀਰ ’ਚ ਡਾਇਟਰੀ ਫਾਈਬਰ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਖਾਣੇ ਨੂੰ ਪਚਾਉਣ ’ਚ ਸਹਾਇਤਾ ਕਰਦਾ ਹੈ। ਪਨੀਰ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਪਨੀਰ ’ਚ ਕੈਲਸ਼ੀਅਮ ਤੇ ਫਾਸਫੋਰਸ ਭਰਪੂਰ ਮਾਤਰਾ ’ਚ ਹੁੰਦੀ ਹੈ, ਜੋ ਹੱਡੀਆਂ ਲਈ ਬੇਹੱਦ ਜ਼ਰੂਰੀ ਹੈ। ਰੋਜ਼ ਕੱਚੇ ਪਨੀਰ ਦਾ ਸੇਵਨ ਕਰਨ ਨਾਲ ਹੱਡੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਪਨੀਰ ’ਚ ਓਮੇਗਾ-3 ਪਾਇਆ ਜਾਂਦਾ ਹੈ, ਜੋ ਮਾਨਸਿਕ ਵਿਕਾਸ ’ਚ ਸਹਾਇਕ ਹੁੰਦਾ ਹੈ।

palak paneer picture

ਪਨੀਰ ’ਚ ਅਜਿਹੇ ਕਈ ਗੁਣ ਹੁੰਦੇ ਹਨ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਪਨੀਰ ਨਾਲ ਸਾਡੇ ਸਰੀਰ ਨੂੰ ਤੁਰੰਤ ਐਨਰਜੀ ਮਿਲਦੀ ਹੈ। ਇਹ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ। ਪਨੀਰ ਦੇ ਸੇਵਨ ਨਾਲ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ’ਚ ਸਹਾਇਤਾ ਮਿਲਦੀ ਹੈ। ਪਨੀਰ ਕੈਲਸ਼ੀਅਮ ਦਾ ਇਕ ਵਧੀਆ ਮਾਧਿਅਮ ਹੈ, ਇਸ ਨਾਲ ਹੱਡੀਆਂ ਤੇ ਦੰਦ ਮਜ਼ਬੂਤ ਹੁੰਦੇ ਹਨ।

kacha paneer pic-1

ਜਿਨ੍ਹਾਂ ਲੋਕਾਂ ਨੇ ਭਾਰ ਘਟਾਉਣਾ ਹੋਵੇ ਤਾਂ ਉਨ੍ਹਾਂ ਲਈ ਪਨੀਰ ਬਹੁਤ ਫ਼ਾਇਦੇਮੰਦ ਹੈ। ਇਹ ਭੁੱਖ ਨੂੰ ਸ਼ਾਂਤ ਕਰਦਾ ਹੈ ਤੇ ਭਾਰ ਨੂੰ ਕੰਟਰੋਲ ਰੱਖਦਾ ਹੈ। ਪਨੀਰ ਜੇ ਸੰਤੁਲਿਤ ਮਾਤਰਾ ’ਚ ਖਾਧਾ ਜਾਵੇ ਤਾਂ ਇਹ ਫ਼ਾਇਦੇਮੰਦ ਹੈ ਪਰ ਜ਼ਿਆਦਾ ਫੈਟ ਵਾਲਾ ਜ਼ਿਆਦਾ ਪਨੀਰ ਜ਼ਿਆਦਾ ਖਾਧਾ ਜਾਵੇ ਤਾਂ ਨੁਕਸਾਨ ਵੀ ਕਰ ਸਕਦਾ ਹੈ।

Related Post