ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਮੂੰਗੀ ਦੀ ਦਾਲ, ਹੋਣਗੇ ਇਹ ਫਾਇਦੇ

By  Rupinder Kaler July 8th 2021 03:42 PM

ਮੂੰਗੀ ਦੀ ਦਾਲ ਦੇ ਬਹੁਤ ਫਾਇਦੇ ਹਨ । ਇਹ ਹੋਰ ਵੀ ਵਧੀਆ ਮੰਨੀ ਜਾਂਦੀ ਹੈ ਜੇਕਰ ਇਹ ਛਿਲਕਿਆਂ ਸਮੇਤ ਖਾਧੀ ਜਾਵੇ। ਜਦੋਂ ਤੁਹਾਨੂੰ ਬੁਖਾਰ ਹੁੰਦਾ ਹੈ, ਮੂੰਗੀ ਦੀ ਦਾਲ ‘ਚ ਸੁੱਕੇ ਹੋਏ ਆਂਵਲੇ ਨੂੰ ਪਕਾਉ ਅਤੇ ਦਿਨ ਵਿਚ ਦੋ ਵਾਰ ਖਾਓ।ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਲਈ ਕਬਜ਼ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਹੋਰ ਪੜ੍ਹੋ :

ਕਰਨ ਔਜਲਾ ਦੀ ਮਿਊਜ਼ਿਕ ਐਲਬਮ ‘ਚੋਂ ਰਿਲੀਜ਼ ਹੋਇਆ ਪਹਿਲਾ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਜੇ ਤੁਹਾਨੂੰ ਦਾਦ, ਖਾਜ-ਖੁਜਲੀ ਦੀ ਸਮੱਸਿਆ ਹੈ ਤਾਂ ਮੂੰਗੀ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਓ। ਇਸ ਲੇਪ ਨੂੰ ਪ੍ਰਭਾਵਿਤ ਥਾਂਵਾ ‘ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ। ਟਾਈਫਾਈਡ ਹੋਣ ‘ਤੇ ਇਸ ਦੀ ਵਰਤੋਂ ਕਰਨ ਨਾਲ ਰੋਗੀ ਨੂੰ ਰਾਹਤ ਮਿਲਦੀ ਹੈ ਪਰ ਸਾਦੀ ਮੂੰਗੀ ਦੀ ਦਾਲ ਦੀ ਵਰਤੋਂ ਫਾਇਦੇਮੰਦ ਰਹਿੰਦੀ ਹੈ।

ਮੂੰਗੀ ਦਾਲ ਦੀ ਵਰਤੋਂ ਕਰਨ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹਿੰਦੀ ਹੈ। ਇਸ ਲਈ ਡਾਇਬਿਟੀਜ਼ ਦੇ ਰੋਗੀ ਲਈ ਇਸ ਦੀ ਵਰਤੋਂ ਬੇਹੱਦ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਮੂੰਗ ਦਾਲ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।

Related Post