ਆਪਣੇ ਖਾਣੇ ਵਿੱਚ ਸ਼ਾਮਿਲ ਕਰੋ ਭਿੱਜੇ ਛੋਲੇ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

By  Rupinder Kaler March 16th 2021 04:09 PM -- Updated: March 16th 2021 04:11 PM

ਛੋਲਿਆਂ 'ਚ ਪ੍ਰੋਟੀਨ, ਫਾਈਬਰ, ਮਿਨਰਲਸ, ਵਿਟਾਮਿਨ ਅਤੇ ਆਇਰਨ ਕਾਫ਼ੀ ਮਾਤਰਾ ਵਿਚ ਹੁੰਦਾ ਹੈ ਜੋ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਸਵੇਰ ਵੇਲੇ ਰਾਤ ਦੇ ਭਿੱਜੇ ਛੋਲੇ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਹੋਰ ਪੜ੍ਹੋ :

ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ FWICE ਨੇ ਗੌਹਰ ਖ਼ਾਨ ’ਤੇ ਲਗਾਈ ਪਾਬੰਦੀ

ਭਿੱਜੇ ਹੋਏ ਛੋਲਿਆਂ ਵਿਚ ਢੇਰ ਸਾਰੇ ਫਾਈਬਰਸ ਹੁੰਦੇ ਹਨ ਜੋ ਸਰੀਰ ਦੀ ਪਾਚਨ ਕਿਰਿਆ ਨੂੰ ਦਰੁਸਤ ਕਰ ਕੇ ਪੇਟ ਸਾਫ਼ ਕਰਨ 'ਚ ਮੱਦਦਗਾਰ ਸਾਬਤ ਹੁੰਦਾ ਹੈ। ਛੋਲਿਆਂ ਦੇ ਲਗਾਤਾਰ ਸੇਵਨ ਨਾਲ ਕਬਜ਼ ਵਰਗੀ ਬਿਮਾਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ। ਛੋਲਿਆਂ ਦੇ ਨਿਯਮਤ ਸੇਵਨ ਨਾਲ ਸਰੀਰ ਚੁਸਤ-ਦਰੁਸਤ ਹੋਣ ਦੇ ਨਾਲ ਨਾਲ ਤਾਕਤਵਰ ਤੇ ਸਡੋਲ ਬਣ ਜਾਂਦਾ ਹੈ।

ਭਿੱਜੇ ਹੋਏ ਛੋਲਿਆਂ ਦਾ ਗੁੜ ਨਾਲ ਸੇਵਨ ਕਰਨ ਨਾਲ ਵਾਰ-ਵਾਰ ਪਿਸ਼ਾਬ ਆਉਣ ਦੀ ਅਲਾਮਤ ਤੋਂ ਛੁਟਕਾਰਾ ਮਿਲ ਜਾਂਦਾ ਹੈ। ਕਿਡਨੀ ਤੋਂ ਸਮੱਸਿਆ ਤੋਂ ਪੀੜਤ ਲੋਕਾਂ ਲਈ ਛੋਲਿਆਂ ਦਾ ਸੇਵਨ ਕਾਫ਼ੀ ਲਾਹੇਵੰਦਾ ਹੁੰਦਾ ਹੈ। ਛੋਲੇ ਕਿਡਨੀ 'ਚੋਂ ਐਕਸਟਰਾ ਸਾਲਟ ਕੱਢਣ 'ਚ ਮੱਦਦਗਾਰ ਹੁੰਦੇ ਹਨ ਜਿਸ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ।

ਛੋਲੇ ਖਾਣ ਨਾਲ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਮਜ਼ਬੂਤ ਹੁੰਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਅਲਾਮਤਾਂ ਤੋਂ ਬਚਾਅ ਰਹਿੰਦਾ ਹੈ। ਭਿੱਜੇ ਛੋਲਿਆਂ ਦੇ ਸੇਵਨ ਨਾਲ ਕੈਲੋਸਟਰੋਲ ਦਾ ਲੇਵਲ ਕੰਟਰੋਲ ਰਹਿੰਦਾ ਹੈ।

Related Post