ਬਦਾਮਾਂ ‘ਚ ਹੁੰਦੇ ਹਨ ਕਈ ਗੁਣ ਮੌਜੂਦ, ਇਨ੍ਹਾਂ ਬੀਮਾਰੀਆਂ ‘ਚ ਮਿਲਦਾ ਹੈ ਫਾਇਦਾ

By  Shaminder November 16th 2021 06:23 PM

ਬਦਾਮਾਂ ‘ਚ ਕਈ ਗੁਣ ਮੌਜੂਦ ਹੁੰਦੇ ਹਨ । ਬਦਾਮ (Almonds) ਖਾਣ ਦੇ ਨਾਲ ਜਿੱਥੇ ਯਾਦਦਾਸ਼ਤ ਤੇਜ਼ ਹੁੰਦੀ ਹੈ । ਉੱਥੇ ਹੀ ਇਹ ਹੋਰ ਵੀ ਕਈ ਤੱਤਾਂ ਦੇ ਨਾਲ ਭਰਪੂਰ ਹੁੰਦੇ ਹਨ । ਪਰ ਸੁੱਕੇ ਬਦਾਮਾਂ ਦੀ ਬਜਾਏ ਭਿੱਜੇ ਬਦਾਮ ਖਾਣਾ ਸਿਹਤ (Health)ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ । ਬਦਾਮ ਜਿੱਥੇ ਭਾਰ ਘਟਾਉਣ ‘ਚ ਲਾਹੇਵੰਦ ਹੁੰਦੇ ਹਨ, ਉੱਥੇ ਹੀ ਹੱਡੀਆਂ ਨੂੰ ਮਜ਼ਬੂਤ ਕਰਨ, ਦਿਲ ਦੀਆਂ ਬੀਮਾਰੀਆਂ ‘ਚ ਵੀ ਫਾਇਦੇਮੰਦ ਮੰਨੇ ਜਾਂਦੇ ਹਨ ।

Almonds image From google

ਹੋਰ ਪੜ੍ਹੋ : ਬਾਲੀਵੁੱਡ ਸਿਤਾਰਿਆਂ ਦੇ ਵਿਆਹ ਦੇਖ ਕੇ ਨੇਹਾ ਕੱਕੜ ਨੂੰ ਯਾਦ ਆਈ ਆਪਣੇ ਵਿਆਹ ਦੀ, ਵੀਡੀਓ ਕੀਤਾ ਸਾਂਝਾ

ਇੱਕ ਰਿਸਰਚ ਅਨੁਸਾਰ, ਜਿਹੜੇ ਲੋਕ ਇਸਤੇਮਾਲ ਨਹੀਂ ਕਰਦੇ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਮਾਤਰਾ ਵਿੱਚ ਮੂੰਗਫਲੀ, ਅਖਰੋਟ ਤੇ ਬਦਾਮ ਖਾ ਕੇ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਘੱਟ ਕਰ ਸਕਦੇ ਹਨ।

almonds image From google

ਬਦਾਮਾਂ ‘ਚ ਖੁਨ ‘ਚ ਐਂਟੀ ਆਕਸੀਡੈਂਟ ਦੇ ਪੱਧਰ ਨੂੰ ਠੀਕ ਕਰਨ ਦੇ ਲਈ ਅਤੇ ਖੁਨ ਦੇ ਪ੍ਰਵਾਹ ਨੂੰ ਸੁਧਾਰਨ ‘ਚ ਬਦਾਮਾਂ ਦੀ ਅਹਿਮ ਭੂਮਿਕਾ ਹੁੰਦੀ ਹੈ । ਟਾਈਪ 2 ਸ਼ੂਗਰ ਦੇ ਮਰੀਜ਼ਾਂ ਨੂੰ ਵੀ ਬਦਾਮ ਦੀ ਵਰਤੋਂ ਨਾਲ ਲਾਭ ਹੁੰਦਾ ਹੈ ਕਿਉਂਕਿ ਮੈਗਨੀਸ਼ੀਅਮ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇੱਕ ਖੋਜ ਮੁਤਾਬਕ ਬਦਾਮ ਪਾਚਣ ਸ਼ਕਤੀ ‘ਚ ਸੁਧਾਰ ਕਰਦੇ ਹਨ । ਪਰ ਜੇ ਇਹ ਭਿਉਂ ਕੇ ਖਾਧੇ ਜਾਣ ਤਾਂ ਹੋਰ ਵੀ ਲਾਹੇਵੰਦ ਹੁੰਦੇ ਹਨ ਕਿਉਂਕਿ ਜਦੋਂ ਅਸੀਂ ਬਦਾਮਾਂ ਨੂੰ ਭਿਉਂਦੇ ਹਾਂ ਤਾਂ ਇਹ ਹੋਰ ਵੀ ਜ਼ਿਆਦਾ ਫਾਇਦਾ ਪਹੁੰਚਾਉਂਦੇ ਹਨ।

 

Related Post