ਕਈ ਰੋਗਾਂ ਨੂੰ ਸਰੀਰ ਤੋਂ ਦੂਰ ਰੱਖਦਾ ਹੈ ਆਂਵਲੇ ਦਾ ਮੁਰੱਬਾ

By  Rupinder Kaler October 23rd 2020 09:47 AM

ਆਂਵਲੇ ਵਿੱਚ ਉਹ ਸਾਰੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ । ਮਾਹਿਰਾਂ ਦੀ ਮੰਨੀਏ ਤਾਂ ਆਂਵਲਾ ਪੇਟ ਸਬੰਧੀ ਜੁੜੀਆਂ ਕਈ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰ ਦਿੰਦਾ ਹੈ। ਰੋਜ਼ਾਨਾ ਸਵੇਰੇ ਖ਼ਾਲੀ ਪੇਟ ਆਂਵਲੇ ਦਾ ਮੁਰੱਬਾ ਖਾ ਕੇ ਅਸੀਂ ਕਈ ਰੋਗਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ । ਰੋਜ਼ਾਨਾ ਆਂਵਲੇ ਦਾ ਇਸਤੇਮਾਲ ਕਰਨ ਨਾਲ ਖ਼ੂਨ ‘ਚ ਸ਼ੂਗਰ ਦੀ ਮਾਤਰਾ ਠੀਕ ਰਹਿੰਦੀ ਹੈ।

amla

ਆਂਵਲਾ ਖ਼ਰਾਬ ਕੋਲੈਸਟ੍ਰਾਲ ਨੂੰ ਖ਼ਤਮ ਕਰ ਕੇ ਨਵੇਂ ਕੋਲੈਸਟ੍ਰਾਲ ਬਣਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਜੋੜਾਂ ਦਾ ਦਰਦ ਵੀ ਠੀਕ ਹੁੰਦਾ ਹੈ। ਜੇਕਰ ਤੁਸੀਂ ਹਰ ਰੋਜ਼ ਆਂਵਲੇ ਦਾ ਸੇਵਨ ਕਰਦੇ ਹੋ, ਤਾਂ ਤੁਹਾਡੇ ਸਰੀਰ ਵਿਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਆਂਵਲੇ ਦਾ ਮੁਰੱਬਾ ਸਰੀਰ ਨੂੰ ਧੁੱਪ ਤੋਂ ਨਿਕਲਣ ਵਾਲੀਆਂ ਨੁਕਸਾਨਦਾਇਕ ਕਿਰਨਾਂ ਤੋਂ ਹਮੇਸ਼ਾ ਬਚਾਏ ਰੱਖਦਾ ਹੈ।

ਹੋਰ ਪੜ੍ਹੋ :

ਸਰੀਰ ਨੂੰ ਚੁਸਤ ਦਰੁਸਤ ਬਨਾਉਣਾ ਹੈ ਤਾਂ ਛੋਲੇ ਭਿਓਂ ਕੇ ਖਾਓ, ਕਈ ਰੋਗਾਂ ਦਾ ਇਲਾਜ਼ ਹਨ ਛੋਲੇ

ਗ੍ਰੀਨ ਟੀ ਦੇ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ, ਸਰੀਰ ਨੂੰ ਇਹ ਲਾਭ ਪਹੁੰਚਾਉਂਦੀ ਹੈ ਗ੍ਰੀਨ ਟੀ

ਜਾਣੋ ਨਿੰਮ ਦੇ ਰੁੱਖ ਤੇ ਇਸਦੇ ਪੱਤਿਆਂ ਦੇ ਗੁਣਕਾਰੀ ਫਾਇਦਿਆਂ ਬਾਰੇ, ਸਰੀਰ ਦੇ ਕਈ ਰੋਗਾਂ ਨੂੰ ਕਰਦਾ ਹੈ ਦੂਰ

amla

ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ ਅਤੇ ਥੋੜ੍ਹਾ ਜਿਹਾ ਕੰਮ ਕਰਨ ਤੇ ਥੱਕ ਜਾਂਦੇ ਹੋ ਤਾਂ ਇਕ ਮਹੀਨੇ ਤੱਕ ਲਗਾਤਾਰ ਕੱਚਾ ਆਂਵਲਾ ਖਾ ਕੇ ਦੇਖੋ। ਇਸ ਨਾਲ ਜੋ ਫ਼ਾਇਦਾ ਹੋਵੇਗਾ ਤੁਸੀਂ ਖ਼ੁਦ ਵੀ ਬਹੁਤ ਹੈਰਾਨ ਹੋਵੋਗੇ। ਆਂਵਲੇ ‘ਚ ਵਿਟਾਮਿਨ-ਏ ਹੁੰਦਾ ਹੈ। ਆਂਵਲਾ ਸ਼ੂਗਰ ਦੇ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

amla

ਵਾਲਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਂਵਲਾ ਖ਼ਤਮ ਕਰ ਦਿੰਦਾ ਹੈ। ਇਸ ਲਈ ਲੋਕ ਇਸ ਦੇ ਪੇਸਟ ਨੂੰ ਵਾਲਾਂ ੱਚ ਲਗਾਉਂਦੇ ਹਨ। ਇਸ ਨੂੰ ਖਾਣ ਨਾਲ ਵੀ ਵਾਲ ਹੈਲਦੀ ਰਹਿੰਦੇ ਹਨ। ਆਂਵਲੇ ਨੂੰ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।

Related Post