ਚਿਹਰੇ ਦੀ ਖੂਬਸੂਰਤੀ ਵਧਾਉਣੀ ਹੈ ਤਾਂ ਹਰ ਰੋਜ਼ ਖਾਓ ਚੀਕੂ

By  Rupinder Kaler November 21st 2020 06:16 PM

ਚੀਕੂ ਹਰ ਮੌਸਮ ਦੇ ਵਿਚ ਮਿਲਣ ਵਾਲਾ ਫਲ ਹੈ, ਇਸ ਵਿਚ ਵਿਟਾਮਿਨ ਅਤੇ ਮਿਨੀਰਲਸ ਕਾਫੀ ਮਾਤਰਾ ਦੇ ਵਿਚ ਪਾਏ ਜਾਂਦੇ ਹਨ, ਮੂਲ ਤੌਰ ਤੇ ਇਹ ਫਲ ਮੈਕਸੀਕੋ ਦੇ ਵਿੱਚ ਪਾਇਆ ਜਾਂਦਾ ਹੈ , ਭਾਰਤ ਅਤੇ ਮੈਕਸੀਕੋ ਦੇ ਵਿੱਚ ਇਸ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਚੀਕੂ ਖਾਣ ਨਾਲ ਚਮੜੀ ਖੂਬਸੂਰਤ ਅਤੇ ਤੰਦੁਰੁਸਤ ਰਹਿੰਦੀ ਹੈ।

 sapota

ਹੋਰ ਪੜ੍ਹੋ:

ਅੰਜੀਰ ਦਾ ਫਲ ਹੈ ਬਹੁਤ ਹੀ ਗੁਣਕਾਰੀ, ਇਹਨਾਂ ਬਿਮਾਰੀਆਂ ਨੂੰ ਰੱਖਦਾ ਹੈ ਦੂਰ

ਸਿੱਧੂ ਮੂਸੇਵਾਲਾ ਨਾਲ ਦਰਸ਼ਨ ਲੱਖੇਵਾਲ ਨੂੰ ਤਸਵੀਰ ਖਿਚਵਾਉਣੀ ਪਈ ਮਹਿੰਗੀ

 sapota

ਚੀਕੂ ਦੇ ਵਿੱਚ ਵਿਟਾਮਿਨਜ਼ ਹੁੰਦੇ ਹਨ ਜੋ ਚਮੜੀ ਨੂੰ ਸਾਫ, ਖੂਬਸੂਰਤ ਅਤੇ ਤੰਦੁਰੁਸਤ ਰੱਖਦੇ ਹਨ , ਓਕਸੀਡੇੰਟ ਦਾ ਉਪਯੋਗ ਕਰਨ ਨਾਲ ਉਮਰ ਘਟ ਲੱਗਦੀ ਹੈ ਅਤੇ ਝੁਰੜੀਆਂ ਵੀ ਨਹੀਂ ਆਉਂਦੀਆਂ ਹਨ , ਚਿਹਰੇ ‘ਤੇ ਰੰਗਤ ਰਹਿੰਦੀ ਹੈ ਅਤੇ ਕਿਲ ਨਹੀਂ ਨਿਕਲਦੇ , ਚੀਕੂ ਚਿਹਰੇ ਦੇ ਲਈ ਕਾਫੀ ਫਾਇਦੇਮੰਦ ਹੈ।

 sapota

ਚੀਕੂ ਖਾਣ ਨਾਲ ਵਾਲ ਜੜਾਂ ਤੋਂ ਮਜਬੂਤ ਹੁੰਦੇ ਹਨ । ਚੀਕੂ ਨਾਲ ਵਾਲਾਂ ਨੂੰ ਨਮੀ ਮਿਲਦੀ ਹੈ, ਜਿਸ ਨਾਲ ਵਾਲ ਮੁਲਾਇਮ ਰਹਿੰਦੇ ਹਨ । ਜੇਕਰ ਤੁਸੀਂ ਆਪਣਾ ਆਹਾਰ ਸਹੀ ਮਾਤਰਾ ਦੇ ਵਿੱਚ ਲੈਂਦੇ ਹੋ ਤਾਂ ਵਾਲ਼ ਰੇਸ਼ਮੀ ਮੁਲਾਇਮ ਤੇ ਕਾਲੇ ਰਹਿੰਦੇ ਹਨ ।

Related Post