'ਔਡੀ ਵਰਸਿਜ਼ ਕੜ੍ਹਾ' ਗੀਤ ਦੀ ਪਹਿਲੀ ਝੱਲਕ ਹੋਈ ਜਾਰੀ

By  PTC Buzz September 29th 2017 12:27 PM -- Updated: September 29th 2017 12:29 PM

ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਹ ਇਹੋ ਜਿਹੇ ਨਾਮ ਨੇ ਜੋ ਸਿਰਫ਼ ਸੱਚ ਤੇ ਸਾਫ਼ ਹੀ ਗਾਉਂਦੇ ਹਨ |

ਜੀ ਹਾਂ ਇਨਾਂ ਦੋਵੇਂ ਭਰਾਵਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਹੀ ਸੱਚੇ ਤੇ ਸੁੱਚੇ ਗੀਤਾਂ ਦੇ ਨਾਲ ਕੀਤੀ ਸੀ | ਇਨਾਂ ਦੀ ਆਪਣੇ ਕੰਮ ਦੇ ਲਈ ਇਹ ਦ੍ਰਿੜ੍ਹਤਾ ਹੀ ਹੈ ਜੋ ਇਨ੍ਹਾਂ ਨੂੰ ਇੱਕੋ ਜਿਹੇ ਮੁਕਾਮ ਤੇ ਲੈ ਆਈ ਹੈ | ਹੁਣ ਜਲਦ ਹੀ ਤੁਸੀਂ ਫਿਰ ਤੋਂ ਇਨ੍ਹਾਂ ਦੋਹਾਂ ਭਰਾਵਾਂ ਨੂੰ ਇੱਕ ਨਵੇਂ ਗੀਤ 'ਚ ਵੇਖੋਂਗੇ | ਇਸ ਗੀਤ ਨੂੰ ਰਮੀ ਨੇ ਗਾਇਆ ਹੈ ਤੇ ਪ੍ਰਿੰਸ ਨੇ ਇਸ ਗਾਣੇ ਵਿਚ ਬਤੌਰ ਮਾਡਲ ਕੰਮ ਕੀਤਾ ਹੈ | ਗੀਤ ਦਾ ਨਾਮ ਹੈ 'ਔਡੀ ਵਰਸਿਜ਼ ਕੜ੍ਹਾ', ਗੀਤ ਦੀ ਅਜੇ ਪਹਿਲੀ ਝਲਕ ਯੂ-ਟਿਊਬ ਤੇ ਆਈ ਹੈ ਤੇ ਪੂਰਾ ਗੀਤ 2 ਅਕਤੂਬਰ ਨੂੰ ਰਿਲੀਜ਼ ਕੀਤਾ ਜਾਏਗਾ |

Related Post