ਖਾਣ ਨੂੰ ਤਾਂ ਹਰੀ ਮਿਰਚ ਤਿੱਖੀ ਹੁੰਦੀ ਹੈ ਪਰ ਇਸ ਦੇ ਗੁਣ ਜਾਣ ਕੇ ਹੋ ਜਾਓਗੇ ਹੈਰਾਨ

By  Rupinder Kaler October 17th 2020 05:19 PM

ਹਰੀ ਮਿਰਚ ਵਿਚ 'ਕੈਪਿਸਨ' ਨਾਂਅ ਦਾ ਤੱਤ ਹੁੰਦਾ ਹੈ ਜਿਹੜਾ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਵੱਡਾ ਸਹਾਇਕ ਹੁੰਦਾ ਹੈ ।ਇਸ 'ਚ ਮਿਲਣ ਵਾਲਾ ਵਿਟਾਮਿਨ ਬੀ ਚਮੜੀ ਲਈ ਵੀ ਬਹੁਤ ਵਧੀਆ ਹੁੰਦਾ ਹੈ। ਆਮ ਤੌਰ 'ਤੇ ਲੋਕ ਰੋਟੀ ਨਾਲ ਹਰੀ ਮਿਰਚ ਨੂੰ ਕੱਚਾ ਖਾਂਦੇ ਹਨ ਪਰ ਇਸ ਤੋਂ ਇਲਾਵਾ ਹਰੀ ਮਿਰਚ ਨੂੰ ਧਨੀਏ, ਪੁਦੀਨੇ ਦੀ ਚਟਣੀ 'ਚ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਿਰਚ ਨੂੰ ਸਾਫ਼ ਕਰ ਕੇ ਖਾ ਸਕਦੇ ਹੋ ਜਿਵੇਂ ਢੋਕਲੇ ਨਾਲ ਮਿਰਚ ਖਾਂਧੀ ਜਾਂਦੀ ਹੈ।

green-pepper

 

ਹੋਰ ਪੜ੍ਹੋ :

ਕੇਸਰ ਸਿਰਫ ਖਾਣੇ ਦੀ ਖੁਸ਼ਬੂ ਹੀ ਨਹੀਂ ਵਧਾਉਂਦਾ, ਕਈ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

ਮੂਲੀਆਂ ਖਾਣ ਨਾਲ ਹੁੰਦੀਆਂ ਨੇ ਕਈ ਬਿਮਾਰੀਆਂ ਦੂਰ, ਜਾਣੋ ਫਾਇਦਿਆਂ ਬਾਰੇ

ਜਾਣੋ ਸੰਤਰੇ ਦੇ ਚਮਤਕਾਰੀ ਫਾਇਦਿਆਂ ਬਾਰੇ, ਖ਼ੂਬਸੂਰਤੀ ਵਧਾਉਣ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

green-pepper

ਹਰੀ ਮਿਰਚ ਖਾਣ ਨਾਲ ਭੁੱਖ ਵੱਧ ਜਾਂਦੀ ਹੈ। ਪੇਟ ਵਿਚ ਕੋਈ ਇਨਫ਼ੈਕਸ਼ਨ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ।ਹਰੀ ਮਿਰਚ ਵਿਚ ਵਿਟਾਮਿਨ ਏ, ਬੀ ਤੇ ਸੀ ਨਾਲ ਕੁੱਝ ਆਇਰਨ ਵੀ ਹੁੰਦਾ ਹੈ। ਵਿਟਾਮਿਨ ਏ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ।

green-pepper

ਹਰੀ ਮਿਰਚ ਵਿਚ ਬੀਟਾਕੈਰੋਟਿਨ ਪਾਇਆ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ ਸਰੀਰ 'ਚ ਵਿਟਾਮਿਨ ਏ ਬਣਦਾ ਹੈ। ਵਿਟਾਮਿਨ ਸੀ ਰੋਗ ਮਾਰੂ ਤਾਕਤ ਲਈ ਬਹੁਤ ਵਧੀਆ ਹੈ। ਇਹ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸ ਲਈ ਹਰੀ ਮਿਰਚ ਨੂੰ ਰੋਗ ਪ੍ਰਤੀਰੋਧ ਵਧਾਉਣ ਲਈ ਦਿਤਾ ਜਾਂਦਾ ਹੈ।

 

Related Post