ਕਰੇਲੇ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

By  Rupinder Kaler March 22nd 2021 05:18 PM -- Updated: March 22nd 2021 05:25 PM

ਕਰੇਲੇ ਵਿਚ ਕਈ ਔਸ਼ਧੀ ਤੱਤ ਮੌਜੂਦ ਹੁੰਦੇ ਹਨ ਜੋ ਕਿ ਬਹੁਤ ਫ਼ਾਇਦੇਮੰਦ ਹੁੰਦੇ ਹਨ। ਕਰੇਲੇ ਵਿਚ ਭਰਪੂਰ ਮਾਤਰਾ ਵਿਚ ਮਿਨਰਲਸ, ਵਿਟਾਮਿਨਸ, ਫਾਇਬਰ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ । ਇਸ ਵਿਚ ਵਿਟਾਮਿਨ ਏ, ਬੀ ਅਤੇ ਸੀ ਹੁੰਦੇ ਹਨ। ਇਸ ਤੋਂ ਇਲਾਵਾ ਬੀਟਾਕੈਰੋਟੀਨ, ਆਇਰਨ, ਜਿੰਕ, ਪੋਟੈਸ਼ੀਅਮ, ਕੈਰੋਟੀਨ, ਲੂਟੀਨ, ਮੈਗਨੀਸ਼ੀਅਮ ਅਤੇ ਮੈਗਨੀਜ਼ ਆਦਿ ਹੁੰਦੇ ਹਨ।

ਹੋਰ ਪੜ੍ਹੋ :

ਹਵਾਈ ਜਹਾਜ਼ ‘ਤੇ ਛਪਿਆ ਅਦਾਕਾਰ ਸੋਨੂੰ ਸੂਦ ਦਾ ਨਾਮ ਅਤੇ ਤਸਵੀਰ, ਤਸਵੀਰਾਂ ਵਾਇਰਲ

ਕਰੇਲੇ ਦਾ ਜੂਸ ਸ਼ਰੀਰ ਵਿਚ ਇਨਸੂਲਿਨ ਨੂੰ ਸਹੀ ਕਰਦਾ ਹੈ ਜਿਸ ਨਾਲ ਬਲੱਡ ਵਿਚ ਮੌਜੂਦ ਸ਼ੂਗਰ ਫੈਟ ਵਿਚ ਨਹੀਂ ਬਦਲ ਸਕਦਾ ਅਤੇ ਸ਼ਰੀਰ ਉਸ ਦਾ ਸਹੀ ਇਸਤੇਮਾਲ ਕਰ ਸਕਦਾ ਹੈ। ਸ਼ੂਗਰ ਦੇ ਫੈਟ ਵਿਚ ਬਦਲਣ ਦੇ ਕਾਰਨ ਭਾਰ ਘਟ ਕਰਨ ਵਿਚ ਵੀ ਮਦਦ ਮਿਲਦੀ ਹੈ। ਕਰੇਲੇ ਦਾ ਜੂਸ ਸ਼ਰੀਰ ਵਿਚ ਖ਼ਰਾਬ ਕੋਲੇਸਟ੍ਰਾਲ ਦੇ ਪੱਧਰ ਨੂੰ ਘਟ ਕਰਨ ਵਿਚ ਮਦਦ ਕਰਦਾ ਹੈ।

ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਘਟ ਹੁੰਦਾ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਕਰਦਾ ਹੈ। ਕਰੇਲੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ, ਬੀ ਅਤੇ ਸੀ ਹੁੰਦੇ ਹਨ ਜੋ ਕਿ ਵਾਲਾਂ ਲਈ ਬਹੁਤ ਹੀ ਵਧੀਆਂ ਸ੍ਰੋਤ ਮੰਨੇ ਜਾਂਦੇ ਹਨ। ਇਹ ਥਕਾਨ ਨੂੰ ਵੀ ਦੂਰ ਕਰਦਾ ਹੈ ਅਤੇ ਲਿਵਰ ਲਈ ਵੀ ਲਾਭਦਾਇਕ ਹੁੰਦਾ ਹੈ। ਇਸ ਨਾਲ ਸਿਰ ਦਰਦ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।

Related Post