ਵਿਆਹ ਦੇ ਸਵਾਲ ‘ਤੇ ਅਦਾਕਾਰਾ ਮਲਾਇਕਾ ਅਰੋੜਾ ਨੇ ਦਿੱਤਾ ਜਵਾਬ, ਕਿਹਾ ‘ਮੈਂ ਪਿਆਰ ‘ਚ ਰੱਖਦੀ ਹਾਂ ਵਿਸ਼ਵਾਸ਼'
ਜਿਸ ‘ਚ ਅਦਾਕਾਰਾ ਨੇ ਅਰਜੁਨ ਕਪੂਰ ਦੇ ਨਾਲ ਵਿਆਹ ਨੂੰ ਲੈ ਕੇ ਸਵਾਲ ਕੀਤਾ ਹੈ । ਜਿਸ ‘ਚ ਅਦਾਕਾਰਾ ਨੂੰ ਜਦੋਂ ਦੁਬਾਰਾ ਵਿਆਹ ਕਰਨ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਦੁਬਾਰਾ ਵਿਆਹ ਕਰਨ ਦੇ ਬਾਰੇ ਸੋਚ ਰਹੀ ਹੈ ।
ਮਲਾਇਕਾ ਅਰੋੜਾ (Malaika Arora)ਅਕਸਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨੀਂ ਉਸ ਦੀ ਤੋਰ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਸੀ । ਹੁਣ ਮੁੜ ਤੋਂ ਅਦਾਕਾਰਾ ਦੇ ਨਾਲ ਸਬੰਧਤ ਖਬਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਅਦਾਕਾਰਾ ਨੇ ਅਰਜੁਨ ਕਪੂਰ ਦੇ ਨਾਲ ਵਿਆਹ ਨੂੰ ਲੈ ਕੇ ਸਵਾਲ ਕੀਤਾ ਹੈ ।

ਹੋਰ ਪੜ੍ਹੋ : ਜੈਸਮੀਨ ਅਖਤਰ ਦੀ ਹਲਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗਾਇਕਾ ਨੇ ਇੰਸਟਾਗ੍ਰਾਮ ਸਟੋਰੀ ‘ਚ ਕੀਤੀਆਂ ਸਾਂਝੀਆਂ
ਜਿਸ ‘ਚ ਅਦਾਕਾਰਾ ਨੂੰ ਜਦੋਂ ਦੁਬਾਰਾ ਵਿਆਹ ਕਰਨ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਦੁਬਾਰਾ ਵਿਆਹ ਕਰਨ ਦੇ ਬਾਰੇ ਸੋਚ ਰਹੀ ਹੈ । ਪਰ ਮੈਂ ਪਿਆਰ ‘ਚ ਵਿਸ਼ਵਾਸ਼ ਰੱਖਦੀ ਹਾਂ।ਪਰ ਮੈਂ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੀ ਕਿ ਮੈਂ ਦੁਬਾਰਾ ਵਿਆਹ ਕਦੋਂ ਕਰਾਂਗੀ। ਕਿਉਂਕਿ ਮੈਂ ਕੁਝ ਚੀਜ਼ਾਂ ਨੂੰ ਸਰਪ੍ਰਾਈਜ਼ ਰੱਖਣਾ ਚਾਹੁੰਦੀ ਹਾਂ’।

ਮਲਾਇਕਾ ਤੇ ਅਰਜੁਨ ਦਾ ਚੱਲ ਰਿਹਾ ਅਫੇਅਰ
ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦਾ ਪਿਛਲੇ ਲੰਮੇ ਸਮੇਂ ਤੋਂ ਅਫੇਅਰ ਚੱਲ ਰਿਹਾ ਹੈ । ਦੋਵੇਂ 2018 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਦੋਵਾਂ ਦੇ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅਕਸਰ ਦੋਵੇਂ ਹੀ ਇੱਕਠੇ ਕੁਆਲਿਟੀ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆਉਂਦੇ ਹਨ ।

ਬੀਤੇ ਦਿਨੀਂ ਦੋਵੇਂ ਅੰਬਾਨੀ ਦੇ ਈਵੈਂਟ ‘ਚ ਦਿਖਾਈ ਦਿੱਤੇ ਸਨ । ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ । ਇਸ ਤੋਂ ਪਹਿਲਾਂ ਦੋਵੇਂ ਵੈਕੇਸ਼ਨ ‘ਤੇ ਨਜ਼ਰ ਆਏ ਸਨ ।