ਮਾਂ ਦੇ ਨਾਲ ਆਟੋ ਦੀ ਸਵਾਰੀ ਕਰ ਮੁੰਬਈ ‘ਚ ਘੁੰਮਦੀ ਨਜ਼ਰ ਆਈ ਅਦਾਕਾਰਾ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਆਪਣੀ ਲੱਖਾਂ ਦੀ ਕਾਰ ਨੂੰ ਛੱਡ ਕੇ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਦੀ ਹੋਈ ਨਜ਼ਰ ਆਈ।

By  Shaminder May 8th 2023 10:42 AM -- Updated: May 8th 2023 10:49 AM

ਸ਼ਹਿਨਾਜ਼ ਗਿੱਲ (Shehnaaz Gill) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੀ ਮਾਂ ਦੇ ਨਾਲ ਮੁੰਬਈ ਦੀਆਂ ਸੜਕਾਂ ‘ਤੇ ਆਟੋ ‘ਚ ਘੁੰਮਦੀ ਹੋਈ ਨਜ਼ਰ ਆਈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਆਪਣੀ ਲੱਖਾਂ ਦੀ ਕਾਰ ਨੂੰ ਛੱਡ ਕੇ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਦੀ ਹੋਈ ਨਜ਼ਰ ਆਈ।



ਇਸ ਦੌਰਾਨ ਅਦਾਕਾਰਾ ਬਲੈਕ ਟੌਪ ‘ਚ ਨਜ਼ਰ ਆਈ, ਜਦੋਂਕਿ ਉਨ੍ਹਾਂ ਦੀ ਮੰਮੀ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਹੈ । ਅਦਾਕਾਰਾ ਦੇ ਇਸ ਅੰਦਾਜ਼ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਕਿ ਸੈਲੀਬ੍ਰੇਟੀ ਹੋਣ ਦੇ ਬਾਵਜੂਦ ਸ਼ਹਿਨਾਜ਼ ਨੇ ਕਦੇ ਵੀ ਆਪਣੀ ਸ਼ੌਹਰਤ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ । 


ਹੋਰ ਪੜ੍ਹੋ : 
ਕੌਰ ਬੀ ਨੇ ਆਪਣੀ ਮਾਂ ਦੇ ਨਾਲ ਵੀਡੀਓ ਕੀਤਾ ਸਾਂਝਾ, ਮਾਂ ਦੇ ਨਾਲ ਵਿਦੇਸ਼ ਬਿਤਾ ਰਹੀ ਸਮਾਂ

ਸ਼ਹਿਨਾਜ਼ ਗਿੱਲ ਬਿੱਗ ਬੌਸ ਤੋਂ ਬਾਅਦ ਚਰਚਾ ‘ਚ ਆਈ 

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਇੰਡਸਟਰੀ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਈ ਪ੍ਰੋਜੈਕਟ ‘ਤੇ ਕੰਮ ਕੀਤਾ । ਪਰ ਉਹ ਉਦੋਂ ਚਰਚਾ ‘ਚ ਆਈ, ਜਦੋਂ ਉਸ ਨੇ ਬਿੱਗ ਬੌਸ ‘ਚ ਭਾਗ ਲਿਆ ਇਸ ਦੌਰਾਨ ਉਸ ਦੀ ਸਿਧਾਰਥ ਸ਼ੁਕਲਾ ਦੇ ਨਾਲ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਸ਼ੋਅ ‘ਚ ਇਹ ਜੋੜੀ ਸਿਡਨਾਜ਼ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ । ਜਿਸ ਤੋਂ ਬਾਅਦ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਸ ਜੋੜੀ ਨੇ ਕਈ ਪ੍ਰੋਜੈਕਟਸ ‘ਚ ਕੰਮ ਕੀਤਾ । ਪਰ ਅਚਾਨਕ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ ਅਤੇ ਇਹ ਜੋੜੀ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖਰੀ ਹੋ ਗਈ । ਹੁਣ ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦੇ ਨਾਲ ‘ਕਿਸੀ ਕਾ ਭਾਈ, ਕਿਸੀ ਕੀ ਜਾਨ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਹੈ । 

she is randomly traveling in auto with her mom 😭💀. #ShehnaazGill pic.twitter.com/6xSaRtJ9yq

— 🌙 (@gillisluvv) May 5, 2023




Related Post