ਦੂਜੀ ਧੀ ਦੇ ਜਨਮ ਤੋਂ ਬਾਅਦ ਈਸ਼ਾ ਦਿਓਲ ਨੂੰ ਨਜ਼ਰ-ਅੰਦਾਜ਼ ਕਰਨ ਲੱਗ ਪਿਆ ਸੀ ਪਤੀ ਭਰਤ ਤਖਤਾਨੀ
ਅੱਜ ਕੱਲ੍ਹ ਰਿਸ਼ਤਿਆਂ ‘ਚ ਲਗਾਤਾਰ ਨਿਘਾਰ ਆ ਰਿਹਾ ਹੈ। ਕਈ ਵਾਰ ਦਿਲ ਦੇ ਬੇਹੱਦ ਕਰੀਬ ਰਿਸ਼ਤੇ ਵੀ ਤਿੜਕ ਜਾਂਦੇ ਹਨ ।ਬਾਲੀਵੁੱਡ ਇੰਡਸਟਰੀ ਵੀ ਅਜਿਹੀ ਇੰਡਸਟਰੀ ਹੈ, ਜਿਸ ਦੀ ਚਮਕਦੀ ਦੁਨੀਆ ਤਾਂ ਹਰ ਕਿਸੇ ਨੂੰ ਨਜ਼ਰ ਆਉਂਦੀ ਹੈ । ਪਰ ਅੰਦਰੋਂ ਅੰਦਰੀਂ ਬਾਲੀਵੁੱਡ ਦੇ ਇਹ ਸਿਤਾਰੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਜੂਝ ਰਹੇ ਹਨ । ਇਸ ਬਾਰੇ ਕੋਈ ਨਹੀਂ ਜਾਣ ਸਕਦਾ । ਈਸ਼ਾ ਦਿਓਲ (Esha Deol)ਨੂੰ ਹੀ ਲੈ ਲਓ…ਉਸ ਦੇ ਅਧਿਕਾਰਤ ਤੌਰ ‘ਤੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਜੀ ਹਾਂ ਭਰਤ ਤਖਤਾਨੀ ਦੇ ਨਾਲ ਉਸ ਦੇ ਤਲਾਕ ਦੀ ਖ਼ਬਰ ਸਾਹਮਣੇ ਆਈ ਹੈ।ਖ਼ਬਰਾਂ ਮੁਤਾਬਕ ਦੋਵਾਂ ਦੇ ਵੱਲੋਂ ਜਾਰੀ ਇੱਕ ਬਿਆਨ ‘ਚ ਤਲਾਕ ਦਾ ਖੁਲਾਸਾ ਕੀਤਾ ਗਿਆ ਹੈ।
/ptc-punjabi/media/post_attachments/eac9f7bacbda275feaf198218670c1c2bbb4975fa7af48b70955d882cf05624c.webp)
ਹੋਰ ਪੜ੍ਹੋ : ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਜਾਣੋ ਕਿਵੇਂ ਚੜ੍ਹਿਆ ਸੀ ਦੋਨਾਂ ਦਾ ਪਿਆਰ ਪਰਵਾਨ
ਦੂਜੀ ਧੀ ਦੇ ਜਨਮ ਤੋਂ ਬਾਅਦ ਈਸ਼ਾ ਦਿਓਲ ਦੇ ਪਤੀ ਭਰਤ ਤਖਤਾਨੀ ਨੇ ਉਸ ਤੋਂ ਦੂਰੀ ਬਨਾਉਣੀ ਸ਼ੁਰੂ ਕਰ ਦਿੱਤੀ ਸੀ । ਇਸ ਖੁਲਾਸਾ ਅਦਾਕਾਰਾ ਦੇ ਵੱਲੋਂ ਲਿਖੀ ਗਈ ਕਿਤਾਬ ‘ਅੰਮਾ ਮੀਆ’ ‘ਚ ਕੀਤਾ ਹੈ। ਡੀਐੱਨਏ ਦੀ ਰਿਪੋਰਟ ‘ਚ ਇਹ ਕਿਹਾ ਗਿਆ ਹੈ ਕਿ ਈਸ਼ਾ ਨੇ ਆਪਣੀ ਕਿਤਾਬ ‘ਚ ਇਸ ਦਾ ਜ਼ਿਕਰ ਕੀਤਾ ਹੈ ਕਿ ਮਿਰਾਇਆ ਦੇ ਜਨਮ ਤੋਂ ਬਾਅਦ ਉਸ ਨੇ ਆਪਣੇ ਪਤੀ ਤੋਂ ਦੂਰੀ ਬਨਾਉਣੀ ਸ਼ੁਰੂ ਕਰ ਦਿੱਤੀ ਸੀ ।
/ptc-punjabi/media/media_files/pDN07DbRioHlpqytDiKj.jpg)
ਭਰਤ ਤਖਤਾਨੀ ਨਾਲ ਕਰਵਾਈ ਸੀ ਲਵ ਮੈਰਿਜ
ਕੁਝ ਸਾਲ ਪਹਿਲਾਂ ਅਦਾਕਾਰਾ ਈਸ਼ਾ ਦਿਓਲ ਨੇ ਭਰਤ ਤਖਤਾਨੀ ਦੇ ਨਾਲ ਲਵ ਮੈਰਿਜ ਕਰਵਾਈ ਸੀ । ਜਿਸ ਤੋਂ ਬਾਅਦ ਅਦਾਕਾਰਾ ਦੇ ਘਰ ਦੋ ਧੀਆਂ ਨੇ ਜਨਮ ਲਿਆ । ਪਰ ਬੇਹੱਦ ਅਫਸੋਸ ਦੀ ਗੱਲ ਹੈ ਕਿ ਪਿਆਰ ਭਰਿਆ ਇਹ ਰਿਸ਼ਤਾ ਕੁਝ ਕੁ ਸਾਲਾਂ ਬਾਅਦ ਹੀ ਟੁੱਟ ਗਿਆ ਹੈ।ਜਿਸ ਤੋਂ ਹਰ ਕੋਈ ਹੈਰਾਨ ਹੈ।ਹਾਲਾਂਕਿ ਕੁਝ ਦਿਨ ਪਹਿਲਾਂ ਵੀ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।ਪਰ ਈਸ਼ਾ ਦਿਓਲ ਨੇ ਇਨ੍ਹਾਂ ਖ਼ਬਰਾਂ ‘ਤੇ ਚੁੱਪ ਵੱਟੀ ਹੋਈ ਸੀ ।
View this post on Instagram
ਈਸ਼ਾ ਦਿਓਲ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਈਸ਼ਾ ਦਿਓਲ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਾਲਾਂਕਿ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਮੁੜ ਤੋਂ ਉਹ ਫ਼ਿਲਮਾਂ ‘ਚ ਹੌਲੀ ਹੌਲੀ ਸਰਗਰਮ ਹੋ ਰਹੀ ਹੈ।