ਆਲੀਆ ਭੱਟ ਨੇ ਟ੍ਰੋਲਰਸ ਨੂੰ ਦਿੱਤਾ ਮੂੰਹਤੋੜ ਜਵਾਬ, ਕਿਹਾ 'ਪਿਤਾ ਕਰਕੇ ਨਹੀਂ ਮਿਲਿਆ ਇੰਡਸਟਰੀ 'ਚ ਕੰਮ ਸਗੋਂ ਖ਼ੁਦ ਕੀਤੀ ਮਿਹਨਤ'

ਮਸ਼ਹੂਰ ਅਦਾਕਾਰਾ ਆਲੀਆ ਭੱਟ ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰਿਆਂ ਚੋਂ ਇੱਕ ਹੈ। ਹਾਲ ਹੀ 'ਚ ਆਲੀਆ ਨੇ ਬਾਲੀਵੁੱਡ ਵਿੱਚ ਆਪਣੇ ਫ਼ਿਲਮੀ ਕਰੀਅਰ ਦੇ 10 ਸਾਲ ਪੂਰੇ ਕੀਤੇ ਹਨ। ਇਸ ਮੌਕੇ ਅਦਾਕਾਰਾ ਨੇ ਭਾਈ-ਭਤੀਜਾਵਾਦ ਦੇ ਮੁੱਦੇ ਨੂੰ ਲੈ ਕੇ ਉਸ ਨੂੰ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ।

By  Pushp Raj May 12th 2023 03:35 PM

Alia Bhatt reply to trollers: ਬਾਲੀਵੁੱਡ ਤੋਂ ਹਾਲੀਵੁੱਡ ਤੱਕ ਪਛਾਣ ਬਨਾਉਣ ਵਾਲੀ ਅਦਾਕਾਰਾ ਆਲੀਆ ਭੱਟ ਆਪਣੀ ਅਦਾਕਾਰੀ ਤੇ ਆਪਣੀ ਦਮਦਾਰ ਪਰਫਾਰਮੈਂਸ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਆਲੀਆ ਭੱਟ ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰਿਆਂ ਚੋਂ  ਇੱਕ ਹੈ। ਹਾਲ ਹੀ ਵਿੱਚ ਆਲੀਆ ਭੱਟ ਨੇ ਖ਼ੁਦ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ, ਜਿਸ 'ਚ ਉਸ ਨੇ ਬਾਲੀਵੁੱਡ ਇੰਡਸਟਰੀ 'ਚ ਆਪਣੇ ਫ਼ਿਲਮੀ ਸਫਰ ਬਾਰੇ ਵੀ ਗੱਲਬਾਤ ਕੀਤੀ ਹੈ। 


ਅਦਾਕਾਰਾ ਨੂੰ ਫਿਲਮ ਇੰਡਸਟਰੀ 'ਚ ਆਏ 10 ਸਾਲ ਹੋ ਗਏ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦਿ ਈਅਰ ਨਾਲ ਕੀਤੀ ਸੀ। 10 ਸਾਲਾਂ ਵਿੱਚ, ਆਲੀਆ ਨੇ ਕਈ ਵੱਖ-ਵੱਖ ਕਿਰਦਾਰ ਨਿਭਾਏ ਹਨ ਅਤੇ ਇਹ ਸਾਰੇ ਕਿਰਦਾਰ ਬਹੁਤ ਹਿੱਟ ਰਹੇ ਹਨ। 

ਆਲੀਆ ਨੇ ਆਪਣੇ ਕਰੀਅਰ 'ਚ ਰਾਜ਼ੀ ਤੋਂ ਲੈ ਕੇ ਗੰਗੂਬਾਈ ਕਾਠੀਆਵਾੜੀ ਅਤੇ ਹਾਈਵੇ ਤੱਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਦੂਜੀਆਂ ਅਭਿਨੇਤਰੀਆਂ ਦੀ ਤਰ੍ਹਾਂ, ਆਲੀਆ ਨੂੰ ਵੀ ਹਮੇਸ਼ਾ ਭਾਈ-ਭਤੀਜਾਵਾਦ ਨਾਲ ਟੈਗ ਕੀਤਾ ਗਿਆ ਹੈ। 

ਹਾਲ ਹੀ 'ਚ ਆਲੀਆ ਭੱਟ ਨੇ ਭਾਈ-ਭਤੀਜਾਵਾਦ ਦੇ ਮੁੱਦੇ 'ਤੇ ਆਪਣੀ ਵਿਚਾਰ ਸਾਂਝੇ ਕਰਦਿਆਂ ਟ੍ਰੋਲਰਸ ਨੂੰ ਮੂੰਹਤੋੜ ਜਵਾਬ ਵੀ ਦਿੱਤਾ ਹੈ। ਆਲੀਆ ਭੱਟ ਨੇ ਦੱਸਿਆ ਕਿ ਫ਼ਿਲਮ ਇੰਡਸਟਰੀ 'ਚ ਆਉਣਾ ਉਸ ਲਈ ਆਸਾਨ ਨਹੀਂ ਸੀ।

View this post on Instagram

A post shared by Alia Bhatt 💛 (@aliaabhatt)


ਆਲੀਆ ਨੇ ਕਿਹਾ ਕਿ ਇੰਡਸਟਰੀ 'ਚ ਆਉਣਾ ਕਿਸੇ ਬਾਹਰੀ ਵਿਅਕਤੀ ਨਾਲੋਂ ਆਸਾਨ ਸੀ ਪਰ ਇਸ ਦੇ ਨਾਲ ਹੀ ਆਲੀਆ ਨੇ ਇੱਕ ਹੋਰ ਗੱਲ ਕਹੀ, ਜਿਸ ਨੂੰ ਸੁਣ ਕੇ ਟ੍ਰੋਲਰਾਂ ਦੀ ਬੋਲਤੀ ਬੰਦ ਹੋ ਗਈ। ਆਲੀਆ ਜਲਦ ਹੀ ਹਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਇਕ ਗੱਲਬਾਤ 'ਚ ਇਸ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਅਦਾਕਾਰਾ ਨੇ ਕਿਹਾ, 'ਪਿਛਲੇ ਕਈ ਸਾਲਾਂ ਤੋਂ ਇਸ 'ਤੇ ਕਾਫੀ ਚਰਚਾ ਹੋ ਰਹੀ ਹੈ। ਲੰਮਾ ਅਤੇ ਛੋਟਾ ਜਵਾਬ ਇਹ ਹੈ ਕਿ ਮੈਂ ਹਮਦਰਦੀ ਰੱਖਦੀ ਹਾਂ। ਮੈਂ ਸਮਝਦੀ ਹਾਂ ਕਿ ਇੰਡਸਟਰੀ ਵਿੱਚ ਮੇਰਾ ਰਾਹ ਦੂਜਿਆਂ ਨਾਲੋਂ ਆਸਾਨ ਸੀ ਅਤੇ ਮੈਂ ਆਪਣੇ ਸੁਫਨਿਆਂ ਦੀ ਤੁਲਨਾ ਦੂਜਿਆਂ ਨਾਲ ਕਰਦੀ ਹਾਂ, ਕਿਉਂਕਿ ਕੋਈ ਵੀ ਸੁਫਨਾ ਬਹੁਤ ਛੋਟਾ ਜਾਂ ਬਹੁਤ ਵੱਡਾ ਜਾਂ ਬਹੁਤ ਛੇਤੀ ਪੂਰਾ ਨਹੀਂ ਹੁੰਦਾ।'

ਆਲੀਆ ਨੇ ਅੱਗੇ ਕਿਹਾ, 'ਹਰ ਕਿਸੇ ਦੇ ਇੱਕੋ ਜਿਹੇ ਸੁਪਨੇ ਹੁੰਦੇ ਹਨ। ਮੈਂ ਸਮਝ ਸਕਦੀ ਹਾਂ ਕਿ ਇਹ ਚੀਜ਼ਾਂ ਕਿੱਥੋਂ ਆਉਂਦੀਆਂ ਹਨ। ਮੈਂ ਇਸ 'ਤੇ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਸਮਝਦੀ ਹਾਂ ਕਿ ਮੈਂ ਚੰਗੀ ਸ਼ੁਰੂਆਤ ਕੀਤੀ ਹੈ, ਮੈਂ ਇਹ ਵੀ ਮੰਨਦੀ ਹਾਂ ਕਿ ਮੇਰੇ ਕੋਲ ਸੁਵਿਧਾਵਾਂ ਸਨ, ਇਸ ਲਈ ਮੈਂ ਹਰ ਰੋਜ਼ ਆਪਣਾ 100% ਦਿੰਦੀ ਹਾਂ ਅਤੇ ਮੈਂ ਕਦੇ ਵੀ ਆਪਣੇ ਕੰਮ ਨੂੰ ਹਲਕੇ ਨਾਲ ਨਹੀਂ ਲੈਂਦੀ..। '


ਹੋਰ ਪੜ੍ਹੋ: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ 'ਜੋੜੀ' ਦਾ ਗੀਤ 'ਪ੍ਰਹੁਣਾ ਬਣ ਕੇ' ਹੋਇਆ ਰਿਲੀਜ਼, ਵੇਖੋ ਵੀਡੀਓ 

ਮੈਂ ਮਹਿਜ਼ ਇੱਕ ਹੀ ਕੰਮ ਕਰ ਸਕਦੀ ਹਾਂ, ਆਪਣਾ ਸਿਰ ਨੀਵਾਂ ਰੱਖ ਕੇ ਆਪਣਾ ਕੰਮ ਕਰੋ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਆਲੀਆ ਨੇ ਭਾਈ-ਭਤੀਜਾਵਾਦ ਦੇ ਮੁੱਦੇ 'ਤੇ ਕਿਹਾ ਸੀ ਕਿ ਉਸ ਨੂੰ ਆਪਣੇ ਪਿਤਾ ਦੇ ਕਾਰਨ ਇੰਡਸਟਰੀ 'ਚ ਕੰਮ ਨਹੀਂ ਮਿਲਿਆ, ਸਗੋਂ ਉਸ ਨੇ ਕਰਨ ਜੌਹਰ ਦੀ ਫ਼ਿਲਮ ਲਈ ਆਡੀਸ਼ਨ ਦਿੱਤਾ ਸੀ।



Related Post