ਅਮਿਤਾਭ ਬੱਚਨ ਨੂੰ 'ਲਤਾ ਦੀਨਾਨਾਥ ਮੰਗੇਸ਼ਕਰ' ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ, ਵਾਇਰਲ ਹੋਇਆਂ ਤਸਵੀਰਾਂ

ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਅਮਿਤਾਭ ਬੱਚਨ ਆਪਣੀ ਦਮਦਾਰ ਅਦਾਕਾਰੀ ਤੇ ਡਾਇਲਗ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਅਮਿਤਾਭ ਬੱਚਨ ਨੂੰ 'ਲਤਾ ਦੀਨਾਨਾਥ ਮੰਗੇਸ਼ਕਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਦੇ ਲਈ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

By  Pushp Raj April 25th 2024 01:44 PM

Amitabh Bachchan honored with Lata Dinanath Mangeshkar award : ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਅਮਿਤਾਭ ਬੱਚਨ ਆਪਣੀ ਦਮਦਾਰ ਅਦਾਕਾਰੀ ਤੇ ਡਾਇਲਗ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਅਮਿਤਾਭ ਬੱਚਨ ਨੂੰ 'ਲਤਾ ਦੀਨਾਨਾਥ ਮੰਗੇਸ਼ਕਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਦੇ ਲਈ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। 

ਅਮਿਤਾਭ ਬੱਚਨ ਨੂੰ ਮਿਲਿਆ 'ਲਤਾ ਦੀਨਾਨਾਥ ਮੰਗੇਸ਼ਕਰ' ਪੁਰਸਕਾਰ 

ਦੱਸਣਯੋਗ ਹੈ ਕਿ ਇਹ ਅਵਾਰਡ ਸ਼ੋਅ ਦੇਸ਼ਵਾਸੀਆਂ ਦੀ ਹਰਮਨ ਪਿਆਰੀ ਤੇ ਮਰਹੂਮ ਗਾਇਕਾ ਲਤਾ ਮੰਗੇਸ਼ਕਰ  ਦੇ ਪਿਤਾ ਦੀਨਾਨਾਥ ਮੰਗੇਸ਼ਕਰ ਜੀ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ। ਇਸ ਦਾ ਆਯੋਜਨ ਲਤਾ ਮੰਗੇਸ਼ਕਰ ਜੀ ਦੇ ਪਰਿਵਾਰਕ ਮੈਂਬਰਾਂ ਤੇ ਸੰਗੀਤ ਪ੍ਰੇਮੀਆਂ ਵੱਲੋਂ ਕੀਤਾ ਜਾਂਦਾ ਹੈ। 

ਮੀਡੀਆ ਰਿਪੋਰਟਸ ਦੇ ਮੁਤਾਬਕ ਬੀਤੇ 24 ਅਪ੍ਰੈਲ ਨੂੰ ਇਸ ਅਵਾਰਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 

#WATCH | Mumbai: Actor Amitabh Bachchan honoured with Lata Deenanath Mangeshkar award at Deenanath Mangeshkar Natyagriha. pic.twitter.com/OXNUbIUtr4

— ANI (@ANI) April 24, 2024

ਅਮਿਤਾਭ ਬੱਚਨ ਨੇ ਮੰਗੇਸ਼ਕਰ ਪਰਿਵਾਰ ਦਾ ਕੀਤਾ ਧੰਨਵਾਦ

ਇਸ ਅਵਾਰਡ ਨੂੰ ਹਾਸਿਲ ਕਰਨ ਮਗਰੋਂ ਅਮਿਤਾਭ ਬੱਚਨ ਕਾਫੀ ਖੁਸ਼ ਹਨ ਤੇ ਉਨ੍ਹਾਂ ਨੇ ਇਸ ਦੇ ਲਈ ਮੰਗੇਸ਼ਕਰ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਅਮਿਤਾਭ ਬੱਚਨ ਨੇ ਕਿਹਾ , 'ਮੈਂ ਕਦੇ ਵੀ ਖ਼ੁਦ ਨੂੰ ਇਸ ਪੁਰਸਕਾਰ ਦੇ ਲਾਇਕ ਨਹੀਂ ਮੰਨਿਆ, ਪਰ ਹ੍ਰਦਿਯਾਨਾਥ ਮੰਗੇਸ਼ਕਰ ਜੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਇੱਥੇ ਆ ਸਕਾਂ। '

ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਲਤਾ ਮੰਗੇਸ਼ਕਰ ਦੇ ਭਰਾ ਹ੍ਰਦਿਯਾਨਾਥ ਮੰਗੇਸ਼ਕਰ ਤੋਂ ਬੀਤੇ ਸਾਲ ਇਸ ਸਮਾਗਮ ਵਿੱਚ ਨਾਂ ਪਹੁੰਚ ਸਕਣ ਲਈ ਮੁਆਫੀ ਮੰਗੀ ਅਤੇ ਕਿਹਾ, 'ਪਿਛਲੇ ਸਾਲ ਵੀ ਤੁਸੀਂ ਮੈਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਸੀ, ਪਰ ਮੈਂ ਸਿਹਤ ਠੀਕ ਨਾਂ ਹੋਣ ਦੇ ਕਹਿ ਕੇ ਨਹੀਂ ਆ ਸਕਿਆ।  ਦਰਅਸਲ ਮੈਂ ਸਿਹਤਯਾਬ ਸੀ ਪਰ ਇੱਥੇ ਆਉਣਾ ਨਹੀਂ ਚਾਹੁੰਦਾ ਸੀ, ਇਸ ਸਾਲ ਮੇਰੇ ਕੋਲ ਕੋਈ ਬਹਾਨਾ ਨਹੀਂ ਸੀ ਇਸ ਲਈ ਮੈਨੂੰ ਆਉਣਾ ਪਿਆ ਤੁਹਾਡੇ ਇਸ ਅਥਾਹ ਪਿਆਰ ਤੇ ਸਤਿਕਾਰ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। '

View this post on Instagram

A post shared by Amitabh Bachchan (@amitabhbachchan)


ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਦ  ਤੀਜੀ ਸਭ ਤੋਂ ਵੱਡੀ ਭੈਣ ਗਾਇਕਾ ਉਸ਼ਾ ਮੰਗੇਸ਼ਕਰ ਨੇ ਅਮਿਤਾਭ ਬੱਚਨ ਨੂੰ ਇਹ ਅਵਾਰਡ ਦਿੱਤਾ। ਹਾਲਾਂਕਿ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਆਸ਼ਾ ਭੋਂਸਲੇ ਸਿਹਤ ਠੀਕ ਨਾਂ ਹੋਣ ਦੇ ਚੱਲਦੇ ਇਸ ਸਮਾਗਮ ਵਿੱਚ ਸ਼ਿਰਕਤ ਨਹੀਂ ਕਰ ਸਕੀ। 

ਅਭਿਸ਼ੇਕ ਬੱਚਨ ਨੇ ਜਿੱਤਿਆ ਫੈਨਜ਼ ਦਾ ਦਿਲ 

ਇਸ ਪ੍ਰੋਗਰਾਮ ਵਿੱਚ ਅਭਿਸ਼ੇਕ ਬੱਚਨ ਵੀ ਆਪਣੇ ਪਿਤਾ ਨਾਲ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਜਦੋਂ ਅਭਿਸ਼ੇਕ ਨੂੰ ਮੰਚ ਉੱਤੇ ਸੱਦਾ ਦਿੱਤਾ ਗਿਆ ਤੇ ਗੁਲਦਸਤਾ ਭੇਂਟ ਕੀਤਾ ਗਿਆ ਤਾਂ ਉੱਥੇ ਬੈਠੇ ਲੋਕ ਉੱਠ ਕੇ ਅਭਿਸ਼ੇਕ ਨੂੰ ਕੁਰਸੀ ਦੇਣ ਲੱਗੇ। ਅਭਿਸ਼ੇਕ ਨੇ ਮੰਚ ਉੱਤੇ ਬੈਠੇ ਸਾਰੇ ਹੀ  ਉਮਰਦਰਾਜ਼ ਲੋਕਾਂ ਦਾ ਧੰਨਵਾਦ ਕੀਤਾ ਤੇ ਮੰਚ 'ਤੇ ਨਾਂ ਬੈਠ ਕੇ  ਖ਼ੁਦ ਆਡੀਅੰਸ ਵਿੱਚ ਆ ਕੇ ਬੈਠ ਗਏ। ਅਭਿਸ਼ੇਕ ਨੇ ਆਪਣੇ ਇਨ੍ਹਾਂ ਸੰਸਕਾਰਾਂ ਨਾਲ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ।  

View this post on Instagram

A post shared by Viral Bhayani (@viralbhayani)


ਹੋਰ ਪੜ੍ਹੋ : Happy Birthday Arijit Singh: ਜਾਣੋ ਕਿੰਝ ਕਈ ਵਾਰ ਰਿਜੈਕਟ ਹੋਣ ਦੇ ਬਾਵਜੂਦ ਗਾਇਕੀ ਦੇ ਖੇਤਰ ਦਾ ਚਮਕਦਾ ਸਿਤਾਰਾ ਬਣੇ ਅਰਿਜੀਤ ਸਿੰਘ

ਇਸ ਪ੍ਰੋਗਰਾਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇੱਕ ਪਾਸੇ ਜਿੱਥੇ ਲੋਕ ਬਿੱਗ ਬੀ ਨੂੰ ਅਵਾਰਡ ਮਿਲਣ ਲਈ ਵਧਾਈ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਲੋਕ ਅਭਿਸ਼ੇਕ ਬੱਚਨ ਦੀ ਤਾਰੀਫ ਕਰ ਰਹੇ ਹਨ ਕਿ ਉਹ ਕਾਫੀ ਡਾਊਨ ਟੂ ਅਰਥ ਹਨ। ਕਈਆਂ ਨੇ ਕਿਹਾ ਕਿ ਅਭਿਸ਼ੇਕ ਨੂੰ ਬਹੁਤ ਚੰਗੇ ਸੰਸਕਾਰ ਮਿਲੇ ਹਨ ਤੇ ਉਹ ਆਪਣੇ ਤੋਂ ਵੱਡੇ ਲੋਕਾਂ ਦਾ ਸਨਮਾਨ ਕਰਨਾ ਜਾਣਦੇ ਹਨ। 


Related Post