ਏਪੀ ਢਿੱਲੋਂ ਨੇ ਆਪਣੇ ਗੀਤਾਂ ਰਾਹੀਂ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਲਾਈਆਂ ਰੌਣਕਾਂ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਏਪੀ ਢਿੱਲੋਂ ਵੀ ਪਰਫਾਰਮ ਕਰਨ ਪਹੁੰਚੇ। ਗਾਇਕ ਨੇ ਆਪਣੇ ਗੀਤਾਂ ਨਾਲ ਬਾਲੀਵੁੱਡ ਸੈਲਬਸ ਤੋਂ ਲੈ ਕੇ ਹਰ ਮਹਿਮਾਨ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।

By  Pushp Raj July 13th 2024 12:07 PM

AP Dhillon performence at Anant Ambani and  Radhika Merchant wedding : ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਏਪੀ ਢਿੱਲੋਂ ਵੀ ਪਰਫਾਰਮ ਕਰਨ ਪਹੁੰਚੇ। ਗਾਇਕ ਨੇ ਆਪਣੇ ਗੀਤਾਂ ਨਾਲ ਬਾਲੀਵੁੱਡ ਸੈਲਬਸ ਤੋਂ ਲੈ ਕੇ ਹਰ ਮਹਿਮਾਨ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। 

ਦੱਸ ਦਈਏ ਕਿ ਅੰਬਾਨੀ ਪਰਿਵਾਰ ਦੇ ਇਸ ਵਿਆਹ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਨਾਮੀ ਸਿਤਾਰੇ ਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਵੀ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਪਰਫਾਰਮ ਕਰਨ ਪਹੁੰਚੇ। 

View this post on Instagram

A post shared by PTC Punjabi (@ptcpunjabi)


ਏਪੀ ਢਿੱਲੋਂ ਦੀ ਪਰਫਾਰਮੈਂਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਏਪੀ ਢਿੱਲੋਂ ਨੂੰ ਪੰਜਾਬੀ ਗੀਤ ਗਾਉਂਦੇ ਹੋਏ ਵੇਖ ਸਕਦੇ ਹੋ। ਗਾਇਕ ਦੇ ਨਾਲ ਬੈਕਗ੍ਰਾਊਂਡ ਵਿੱਚ ਡਾਂਸਰ ਨੱਚ ਰਹੇ ਹਨ। ਇਸ ਦੇ ਨਾਲ-ਨਾਲ ਜਦੋਂ ਏਪੀ ਢਿੱਲੋਂ ਸਟੇਜ਼ ਉੱਤੇ ਪਰਫਾਰਮ ਕਰ ਰਹੇ ਹਨ। ਇਸੇ ਦੌਰਾਨ ਰਣਵੀਰ ਸਿੰਘ ਤੇ ਜੌਨ ਸਿਨਾ ਵੀ ਗਾਇਕ ਦੇ ਗੀਤਾਂ ਦਾ ਆਨੰਦ ਮਾਣਦੇ ਤੇ ਉਨ੍ਹਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। 

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਨੇ Crypto Arena ਵਿਖੇ ਹੋਏ ਲਾਈਵ ਕੰਸਰਟ ਦੌਰਾਨ ਲਗਾਈਆਂ ਖੂਬ ਰੌਣਕਾਂ, ਵੀਡੀਓ ਹੋਈ ਵਾਇਰਲ

ਫੈਨਜ਼ ਨੂੰ ਗਾਇਕ ਏਪੀ ਢਿੱਲੋ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨਵ-ਵਿਆਹੀ ਜੋੜੀ ਯਾਨੀ ਕਿ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਨੂੰ ਵਧਾਈਆਂ ਦੇ ਰਹੇ ਹਨ।  


View this post on Instagram

A post shared by Zoom TV (@zoomtv)


Related Post