ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ, ਅਦਾਕਾਰ ਨੇ ਵੀਡੀਓ ਕੀਤੀ ਸਾਂਝੀ
Elvish Yadav visits Mata Vaishno Devi Temple: ਬਿੱਗ ਬੌਸ ਓਟੀਟੀ ਵਿਜੇਤਾ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ (Elvish Yadav) ਹਾਲ ਹੀ ਵਿੱਚ ਵੈਸ਼ਨੋ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ। ਜਿੱਥੋਂ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਐਲਵਿਸ਼ ਯਾਦਵ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਬਿੱਗ ਬੌਸ ਦੇ ਵਿਜੇਤਾ ਐਲਵਿਸ਼ ਯਾਦਵ ਛੋਟੇ ਪਰਦੇ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਲੱਖਾਂ ਦੀ ਗਿਣਤੀ ਵਿੱਚ ਉਨ੍ਹਾਂ ਦੀ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਐਲਵਿਸ਼ ਯਾਦਵ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਕਟਰਾ ਪਹੁੰਚੇ।
View this post on Instagram
ਐਲਵਿਸ਼ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇਸ ਧਾਰਮਿਕ ਯਾਤਰਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਐਲਵਿਸ਼ਨ ਨੇ ਕੈਪਸ਼ਨ ਦੇ ਵਿੱਚ ਲਿਖਿਆ, 'ਉਹ ਲੋਕ ਖੁਸ਼ਕਿਸਮਤ ਹੁੰਦੇ ਹਨ, ਜਿਨ੍ਹਾਂ ਨੂੰ ਮਾਂ ਆਪਣੇ ਘਰ ਬੁਲਾਉਂਦੀ ਹੈ।'
ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਐਲਵਿਸ਼ ਮਾਤਾ ਦੇ ਦਰਬਾਰ ਵਿੱਚ ਸਿਰ ਝੁਕਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਗਲੇ ਵਿੱਚ ਮਾਤਾ ਦੀ ਲਾਲ ਚੁਨਰੀ ਪਈ ਹੋਈ ਹੈ ਤੇ ਉਹ ਦਰਬਾਰ ਦੇ ਸਾਹਮਣੇ ਹੱਥ ਜੋੜ ਕੇ ਖੜੇ ਹਨ। ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਪਹਾੜਾਂ ਤੇ ਕੁਦਰਤ ਦਾ ਮਨਮੋਹਕ ਨਜ਼ਾਰਾ ਵੀ ਵਿਖਾਈ ਦੇ ਰਿਹਾ ਹੈ।
ਫੈਨਜ਼ ਐਲਵਿਸ਼ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਈ ਫੈਨਜ਼ ਨੇ ਐਲਵਿਸ਼ ਦੀ ਇਸ ਵੀਡੀਓ ਉੱਤੇ ਕਮੈਂਟ ਕਰਦੇ ਹੋਏ ਲਿਖਿਆ, "ਜੈ ਮਾਤਾ ਦੀ"। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਐਲਵਿਸ਼ ਦੇ ਇਸ ਵੀਡੀਓ ਦੇ ਅਪਲੋਡ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਸ ਨੂੰ 70 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਅਲਵਿਸ਼ ਯਾਦਵ ਦੀ ਸੋਸ਼ਲ ਮੀਡੀਆ 'ਤੇ ਫਾਲੋਇੰਗ ਕਾਫੀ ਜ਼ਬਰਦਸਤ ਹੈ।
View this post on Instagram
ਹੋਰ ਪੜ੍ਹੋ: IFFI 2023: ਮਾਧੁਰੀ ਦੀਕਸ਼ਿਤ ਭਾਰਤੀ ਸਿਨੇਮਾ 'ਚ ਯੋਗਦਾਨ ਲਈ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਇੰਨਫਿਊਲੈਂਸਰ ਐਲਵੀਸ਼ ਯਾਦਵ ਨੇ ਬਿੱਗ ਬੌਸ OTT 2 ਵਿੱਚ ਵਾਈਲਡ ਕਾਰਡ ਰਾਹੀਂ ਐਂਟਰੀ ਕੀਤੀ ਸੀ, ਤੇ ਉਹ ਬਾਅਦ ਵਿੱਚ ਸ਼ੋਅ ਦੇ ਵਿਨਰ ਬਣੇ। ਬਿੱਗ ਬੌਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕੋਈ ਵਾਈਲਡ ਕਾਰਡ ਐਂਟਰੀ ਕਰਨ ਵਾਲੇ ਵਿਅਕਤੀ ਨੇ ਸ਼ੋਅ ਦੇ ਵਿਨਰ ਦੀ ਟ੍ਰਾਫੀ ਹਾਸਲ ਕੀਤੀ ਹੋਵੇ।