ਕਾਮੇਡੀਅਨ ਸੁਨੀਲ ਪਾਲ ਹੋਏ ਇਸ ਬੀਮਾਰੀ ਦਾ ਸ਼ਿਕਾਰ, ਕਾਮੇਡੀਅਨ ਨੇ ਵੀਡੀਓ ਸਾਂਝਾ ਕਰ ਬਿਆਨ ਕੀਤਾ ਦਰਦ

ਸੁਨੀਲ ਪਾਲ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਹਨ । ਪਰ ਇਨ੍ਹੀਂ ਦਿਨੀਂ ਉਹ ਇੱਕ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ ।ਜਿਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਕੀਤਾ ਹੈ ।

By  Shaminder May 10th 2023 05:41 PM -- Updated: May 10th 2023 05:45 PM

ਸੁਨੀਲ ਪਾਲ (Sunil Pal) ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ (Comedian)ਹਨ । ਪਰ ਇਨ੍ਹੀਂ ਦਿਨੀਂ ਉਹ ਇੱਕ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ ।ਜਿਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਕੀਤਾ ਹੈ । ਵੀਡੀਓ ‘ਚ  ਕਾਮੇਡੀਅਨ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ  ਕਿ  ਕਾਮੇਡੀਅਨ ਗਲੇ ਦੀ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ ਹਨ । ਜਿਸ ਕਾਰਨ ਉਨ੍ਹਾਂ ਦੀ ਆਵਾਜ਼ ਵੀ ਨਹੀਂ ਨਿਕਲ ਪਾ ਰਹੀ ਹੈ । 


 ਹੋਰ ਪੜ੍ਹੋ :  ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਗੁੱਡ ਨਿਊਜ਼, ‘ਜੋੜੀ’ ਤੋਂ ਬਾਅਦ ਫ਼ਿਲਮ ‘ਚਮਕੀਲਾ’ ਦਾ ਵੀ ਮਾਣ ਸਕਣਗੇ ਅਨੰਦ

ਸੁਨੀਲ ਪਾਲ ਦੇ ਹੱਥੋਂ ਨਿਕਲੇ ਕਈ ਪ੍ਰੋਜੈਕਟਸ 

ਸੁਨੀਲ ਪਾਲ ਦੀ ਖਰਾਬ ਸਿਹਤ ਦੇ ਕਾਰਨ ਉਨ੍ਹਾਂ ਦੇ ਮੂੰਹ ਚੋਂ ਆਵਾਜ਼ ਨਹੀਂ ਸੀ ਨਿਕਲ ਪਾ ਰਹੀ । ਜਿਸ ਕਾਰਨ ਉਸ ਦੇ ਹੱਥੋਂ ਕਈ ਪ੍ਰੋਜੈਕਟਸ ਵੀ ਨਿਕਲ ਗਏ ਹਨ ।ਵੀਡੀਓ ‘ਚ ਵੀ ਤੁਸੀਂ ਵੇਖ ਸਕਦੇ ਹੋ ਕਿ  ਸੁਨੀਲ ਪਾਲ ਦੀ ਆਵਾਜ਼ ਵੀ ਬੜੀ ਹੀ ਮੁਸ਼ਕਿਲ ਦੇ ਨਾਲ ਨਿਕਲ ਰਹੀ ਹੈ ।


ਸੁਨੀਲ ਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲਾਫਟਰ ਚੈਲੇਂਜ ਦੇ ਨਾਲ-ਨਾਲ ਕਈ ਕਾਮੇਡੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਸੁਨੀਲ ਪਾਲ ਨੇ ਰਾਜੂ ਸ਼੍ਰੀਵਾਸਤਵ ਦੇ ਨਾਲ ਵੀ ਫ਼ਿਲਮ ‘ਚ ਕੰਮ ਕੀਤਾ ਸੀ ।


ਉਨ੍ਹਾਂ ਨੇ ਦੇਹਾਤੀ ਡਿਸਕੋ, ਜਰਨੀ ਬੌਂਬੇ ਟੂ ਗੋਆ, ਲਾਫਟਰ ਅਨਲਿਮਟਿਡ, ਭਾਵਨਾਓਂ ਕੋ ਸਮਝੋ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਖ਼ਾਸ ਦੋਸਤ ਅਤੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਵੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ।  

View this post on Instagram

A post shared by Sunil Pal Comedian (@sunilpalcomedian)


 


Related Post