ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਪਸ਼ੂਆਂ ਨੂੰ ਚਾਰਾ ਪਾਉਂਦੇ ਆਏ ਨਜ਼ਰ
ਧਰਮਿੰਦਰ ਨੂੰ ਅਦਾਕਾਰੀ ਦੇ ਨਾਲ-ਨਾਲ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਵੀ ਸ਼ੌਕ ਹੈ । ਉਹ ਅਕਸਰ ਆਪਣੇ ਫਾਰਮ ਹਾਊਸ ‘ਤੇ ਖੇਤੀ ਦੇ ਕੰਮ ਕਾਜ ਕਰਦੇ ਹੋਏ ਦਿਖਾਈ ਦਿੰਦੇ ਹਨ ।
ਧਰਮਿੰਦਰ (Dharmendra Deol) ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਸਿਤਾਰੇ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਇਨ੍ਹੀਂ ਦਿਨੀਂ ਸਲੀਮ ਚਿਸ਼ਤੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਕਿਰਦਾਰ ਦੀ ਵੀ ਖੂਬ ਤਾਰੀਫ ਹੋ ਰਹੀ ਹੈ । ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਖੇਤੀਬਾੜੀ ਦਾ ਵੀ ਸ਼ੌਂਕ ਹੈ ।

ਹੋਰ ਪੜ੍ਹੋ : ਆਪਣੀ ਰਿਟਾਇਰਮੈਂਟ ‘ਤੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ, ਭਾਵੁਕ ਪੋਸਟ ਕੀਤੀ ਸਾਂਝੀ
ਉਹ ਅਕਸਰ ਆਪਣੇ ਫਾਰਮ ਹਾਊਸ ‘ਤੇ ਖੇਤੀਬਾੜੀ ਦੇ ਕੰਮ ਕਾਜ ਕਰਦੇ ਵਿਖਾਈ ਦਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਧਰਮਿੰਦਰ ਆਪਣੇ ਫਾਰਮ ਹਾਊਸ ‘ਤੇ ਪਸ਼ੂਆਂ ਦੇ ਨਾਲ ਨਜ਼ਰ ਆ ਰਹੇ ਹਨ ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਮੇਰੀ ਪਸੰਦ, ਰੂਹ ਕੋ ਸਕੂਨ ਦੇਨੇ ਵਾਲੀ ਇੱਕ ਦਿਲਕਸ਼ ਤਸਵੀਰ’।
ਸੰਨੀ ਦਿਓਲ ਅਤੇ ਧੀ ਈਸ਼ਾ ਨੇ ਵੀ ਦਿੱਤੇ ਰਿਐਕਸ਼ਨ
ਧਰਮਿੰਦਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਅਦਾਕਾਰ ਦੇ ਪੁੱਤਰ ਸੰਨੀ ਦਿਓਲ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ ਜਦੋਂਕਿ ਧੀ ਈਸ਼ਾ ਦਿਓਲ ਨੇ ਵੀ ਲਿਖਿਆ ‘ਲਵ ਯੂ’ । ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।

ਧਰਮਿੰਦਰ ਦਾ ਪੂਰਾ ਪਰਿਵਾਰ ਇੰਡਸਟਰੀ ‘ਚ ਸਰਗਰਮ
ਧਰਮਿੰਦਰ ਖੁਦ ਜਿੱਥੇ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ । ਉੱਥੇ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਫ਼ਿਲਮ ਇੰਡਸਟਰੀ ‘ਚ ਕੰਮ ਕਰ ਰਿਹਾ ਹੈ । ਉਨ੍ਹਾਂ ਦੇ ਦੋਵੇਂ ਪੁੱਤਰ ਸੰਨੀ ਅਤੇ ਬੌਬੀ ਦਿਓਲ ਵੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਸੰਨੀ ਦਿਓਲ ਦੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਚਰਚਾ ‘ਚ ਹਨ। ਜਦੋਂਕਿ ਬੌਬੀ ਦਿਓਲ ਵੀ ਵੈੱਬ ਸੀਰੀਜ਼ ਆਸ਼ਰਮ ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਚੁੱਕੇ ਹਨ ।