ਕਰੋੜਾਂ ਦੀ ਮਾਲਕਨ 'ਡ੍ਰੀਮ ਗਰਲ' ਹੇਮਾ ਮਾਲਿਨੀ 'ਤੇ ਹੈ 1.42 ਕਰੋੜ ਰੁਪਏ ਦਾ ਕਰਜ਼ਾ

ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਤੀਜੀ ਵਾਰ ਲੋਕ ਸਭਾ ਚੋਣ ਲੜ ਰਹੀ ਹੈ। ਹੇਮਾ ਮਾਲਿਨੀ ਦੀ ਕੁਲ ਜਾਇਦਾਦ ਦੀ ਕੀਮਤ 129 ਕਰੋੜ ਰੁਪਏ ਹੈ। ਹੇਮਾ ਵੱਲੋਂ ਮਥੁਰਾ ਸੀਟ ਤੋਂ ਭਰੇ ਗਏ ਨਾਮਜ਼ਦਗੀ ਪੱਤਰ 'ਚ ਦਿੱਤੀ ਗਈ ਆਪਣੀ ਜਾਇਦਾਦ ਦੀ ਜਾਣਕਾਰੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

By  Pushp Raj April 6th 2024 09:34 PM

Hema Malini : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਤੀਜੀ ਵਾਰ ਲੋਕ ਸਭਾ ਚੋਣ ਲੜ ਰਹੀ ਹੈ। ਹੇਮਾ ਮਾਲਿਨੀ ਦੀ ਕੁਲ ਜਾਇਦਾਦ ਦੀ ਕੀਮਤ 129 ਕਰੋੜ ਰੁਪਏ ਹੈ। ਹੇਮਾ ਵੱਲੋਂ ਮਥੁਰਾ ਸੀਟ ਤੋਂ ਭਰੇ ਗਏ ਨਾਮਜ਼ਦਗੀ ਪੱਤਰ 'ਚ ਦਿੱਤੀ ਗਈ ਆਪਣੀ ਜਾਇਦਾਦ ਦੀ ਜਾਣਕਾਰੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

View this post on Instagram

A post shared by Dream Girl Hema Malini (@dreamgirlhemamalini)


ਪਿਛਲੇ 5 ਸਾਲਾਂ 'ਚ ਉਸ ਦੀ ਜਾਇਦਾਦ ਵਿਚ 4 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਸਾਲ 2019 ਦੀਆਂ ਚੋਣਾਂ ਵਿਚ ਉਹ 125 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਨ ਸੀ। ਹੇਮਾ ਕੋਲ 3 ਕਰੋੜ 39 ਲੱਖ, 39 ਹਜ਼ਾਰ 307 ਰੁਪਏ ਦੇ ਗਹਿਣੇ ਹਨ। ਬੈਂਕ 'ਚ ਡਿਪਾਜ਼ਿਟ ਕੁਲ ਜਾਇਦਾਦਾਂ ਦੀ ਕੀਮਤ 12 ਕਰੋੜ 98 ਲੱਖ 2 ਹਜ਼ਾਰ 951 ਰੁਪਏ ਹੈ, ਜਦੋਂਕਿ ਉਨ੍ਹਾਂ ਦੇ ਪਤੀ ਧਰਮਿੰਦਰ ਕੋਲ ਅਜਿਹੀ 17 ਕਰੋੜ 15 ਲੱਖ 61 ਹਜ਼ਾਰ 453 ਰੁਪਏ ਦੀ ਜਾਇਦਾਦ ਹੈ। ਧਰਮਿੰਦਰ ਨੂੰ ਵੀ ਗਹਿਣਿਆਂ ਦਾ ਸ਼ੌਕ ਹੈ ਅਤੇ ਉਨ੍ਹਾਂ ਕੋਲ ਵੀ 1 ਕਰੋੜ 75 ਲੱਖ 8 ਹਜ਼ਾਰ 200 ਰੁਪਏ ਦੇ ਗਹਿਣੇ ਹਨ।

ਹਲਫਨਾਮੇ ਮੁਤਾਬਕ ਹੇਮਾ ਮਾਲਿਨੀ ਤੋਂ ਵੱਧ ਕੈਸ਼ ਉਨ੍ਹਾਂ ਦੇ ਪਤੀ ਧਰਮਿੰਦਰ ਕੋਲ ਹੈ। ਹੇਮਾ ਕੋਲ 18 ਲੱਖ 52 ਹਜ਼ਾਰ 865 ਰੁਪਏ ਦਾ ਕੈਸ਼ ਹੈ ਤਾਂ ਧਰਮਿੰਦਰ ਕੋਲ 43 ਲੱਖ 9 ਹਜ਼ਾਰ 16 ਰੁਪਏ ਦੀ ਨਕਦੀ ਹੈ। ਇਸ ਤੋਂ ਇਲਾਵਾ ਹੇਮਾ ਕੋਲ ਕੁਲ 20 ਲੱਖ 91 ਹਜ਼ਾਰ 360 ਰੁਪਏ ਦੀ ਅਚੱਲ ਜਾਇਦਾਦ ਹੈ, ਜਦੋਂਕਿ ਧਰਮਿੰਦਰ ਕੋਲ 93 ਲੱਖ 67 ਹਜ਼ਾਰ 813 ਰੁਪਏ ਦੀ ਅਚੱਲ ਜਾਇਦਾਦ ਹੈ।

View this post on Instagram

A post shared by Dream Girl Hema Malini (@dreamgirlhemamalini)


ਹੋਰ ਪੜ੍ਹੋ : ਭੁਪਿੰਦਰ ਬੱਬਲ ਨੇ ਗਾਇਕ ਅੰਮ੍ਰਿਤ ਮਾਨ ਨਾਲ ਕੀਤੀ ਮੁਲਕਾਤ, ਤਸਵੀਰਾਂ ਸ਼ੇਅਰ ਕਰ ਆਪਣੇ ਨਵੇਂ ਪ੍ਰੋਜੈਕਟ ਕੀਤਾ ਐਲਾਨ 

ਹਾਲਾਂਕਿ ਹੇਮਾ ਮਾਲਿਨੀ ਉੱਪਰ 1 ਕਰੋੜ 42 ਲੱਖ 21 ਹਜ਼ਾਰ 695 ਰੁਪਏ ਦਾ ਕਰਜ਼ਾ ਅਤੇ ਧਰਮਿੰਦਰ 'ਤੇ 49 ਲੱਖ 67 ਹਜ਼ਾਰ 402 ਰੁਪਏ ਦਾ ਕਰਜ਼ਾ ਹੈ। ਹੇਮਾ ਕੋਲ ਵੱਖ-ਵੱਖ ਸ਼ਹਿਰਾਂ ਵਿਚ ਲਗਭਗ 1 ਅਰਬ 13 ਕਰੋੜ 60 ਲੱਖ 51 ਹਜ਼ਾਰ 610 ਰੁਪਏ ਦੀ ਪ੍ਰਾਪਰਟੀ ਹੈ, ਜਦੋਂਕਿ ਉਨ੍ਹਾਂ ਦੇ ਪਤੀ ਧਰਮਿੰਦਰ ਕੋਲ 1 ਅਰਬ 36 ਕਰੋੜ 7 ਲੱਖ 66 ਹਜ਼ਾਰ 813 ਰੁਪਏ ਦੇ ਬੰਗਲੇ ਤੇ ਹੋਰ ਪ੍ਰਾਪਰਟੀ ਹੈ।


Related Post