ਉਰਫ਼ੀ ਜਾਵੇਦ ਦੀਆਂ ਵਧੀਆਂ ਮੁਸ਼ਕਿਲਾਂ, 'ਭੜਕੀਲੇ' ਕੱਪੜੇ ਪਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਮਿਲਿਆ ਕਾਨੂੰਨੀ ਨੋਟਿਸ

By  Entertainment Desk March 12th 2023 11:51 AM -- Updated: March 12th 2023 11:55 AM

Uorfi Javed news: ਉਰਫੀ ਜਾਵੇਦ, ਜੋ ਅਕਸਰ ਆਪਣੀ ਡਰੈਸਿੰਗ ਸੈਂਸ ਲਈ ਚਰਚਾ ਵਿੱਚ ਰਹਿੰਦੀ ਹੈ, ਇੱਕ ਵਾਰ ਫਿਰ ਆਪਣੀ ਅਜੀਬ ਡਰੈਸਿੰਗ ਸੈਂਸ ਲਈ ਮੁਸੀਬਤ ਵਿੱਚ ਘਿਰ ਗਈ ਹੈ। ਸੋਸ਼ਲ ਮੀਡੀਆ ਇਨਫਲੂਐਂਜ਼ਰ ਫੈਜ਼ਾਨ ਅੰਸਾਰੀ ਅਤੇ ਉਰਫੀ ਵਿਚਾਲੇ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਹਾਲ ਹੀ 'ਚ ਅਭਿਨੇਤਰੀ ਦੇ ਖਿਲਾਫ ਫਤਵਾ ਜਾਰੀ ਕਰਨ ਲਈ ਅਰਜ਼ੀ ਦੇਣ ਵਾਲੇ ਫੈਜ਼ਾਨ ਹੁਣ ਅਦਾਕਾਰਾ ਦੇ ਪਹਿਰਾਵੇ ਨੂੰ ਲੈ ਕੇ ਅਦਾਲਤ 'ਚ ਪਹੁੰਚ ਗਏ ਹਨ। ਇੰਨਾ ਹੀ ਨਹੀਂ ਫੈਜ਼ਾਨ ਨੇ ਉਰਫੀ ਜਾਵੇਦ 'ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ।


ਫੈਜ਼ਾਨ ਅੰਸਾਰੀ ਨੇ ਉਰਫ਼ੀ 'ਤੇ ਭੜਕੀਲੇ ਕੱਪੜੇ ਪਾਉਣ, ਮਾਹੌਲ ਖ਼ਰਾਬ ਕਰਨ ਤੇ ਇਕ ਭਾਈਚਾਰੇ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦਿਆਂ ਕਾਨੂੰਨੀ ਨੋਟਿਸ ਭੇਜਿਆ ਹੈ। ਅੰਸਾਰੀ ਦਾ ਕਹਿਣਾ ਹੈ ਕਿ ਜੇਕਰ ਉਰਫ਼ੀ ਨੇ ਆਪਣੇ ਕੱਪੜੇ ਪਾਉਣ ਦੇ ਢੰਗ ਨੂੰ ਠੀਕ ਨਾ ਕੀਤਾ ਤਾਂ ਉਹ ਉਸ ਨੂੰ ਮੁੰਬਈ ਵਿਚ ਰਹਿਣ ਨਹੀਂ ਦੇਣਗੇ।


ਫੈਜ਼ਾਨ ਅੰਸਾਰੀ ਨੇ ਕੁੱਝ ਸਮਾਂ ਪਹਿਲਾਂ ਉਰਫ਼ੀ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਅਦਾਕਾਰਾ ਦੇ ਖ਼ਿਲਾਫ਼ ਮੌਲਾਨਾਵਾਂ ਨੂੰ ਸ਼ਿਕਾਇਤ ਕਰ ਦਿੱਤੀ ਹੈ ਕਿ ਉਨ੍ਹਾਂ ਖ਼ਿਲਾਫ਼ ਫ਼ਤਵਾ ਕੱਢਿਆ ਜਾਵੇ, ਐਕਟ੍ਰੈੱਸ ਦੇ ਇੰਤਕਾਲ ਤੋਂ ਬਾਅਦ ਉਨ੍ਹਾਂ ਨੂੰ ਕਬਰਸਤਾਨ ਵਿਚ ਦਫ਼ਨਾਉਣ ਦੀ ਜਗ੍ਹਾ ਨਹੀਂ ਦਿੱਤੀ ਜਾਵੇਗੀ। ਉਰਫ਼ੀ ਜਾਵੇਦ ਨੇ ਇਸਲਾਮ ਨੂੰ ਬਦਨਾਮ ਕੀਤਾ ਹੈ ਤੇ ਆਪਣੇ ਪਹਿਨਾਵੇ ਨਾਲ ਪੂਰੇ ਭਾਈਚਾਰੇ ਨੂੰ ਸ਼ਰਮਸਾਰ ਕੀਤਾ ਹੈ। ਹੁਣ ਫੈਜ਼ਾਨ ਅੰਸਾਰੀ ਨੇ ਉਰਫ਼ੀ ਜਾਵੇਦ ਨੂੰ ਹਾਈ ਕੋਰਟ ਵਿਚ ਘੜੀਸ ਲਿਆ ਹੈ ਤੇ ਨੋਟਿਸ ਭੇਜਿਆ ਹੈ। ਫੈਜ਼ਾਨ ਨੇ ਆਪਣੇ ਵਕੀਲ ਦੇ ਨਾਲ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਬੰਬੇ ਹਾਈ ਕੋਰਟ ਵੀ ਜਾਣਗੇ।


ਫੈਜ਼ਾਨ ਅੰਸਾਰੀ ਨੇ ਅੱਗੇ ਕਿਹਾ ਕਿ, "ਉਹ ਬਹੁਤ ਹੀ ਖ਼ਰਾਬ ਕੁੜੀ ਹੈ ਤੇ ਪੂਰੇ ਮੁੰਬਈ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਉਰਫ਼ੀ ਦੇ ਖ਼ਿਲਾਫ਼ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਹੋ ਚੁੱਕੀ ਹੈ। ਪੁਲਸ ਅਫ਼ਸਰ ਵੀ ਚਾਹੁੰਦੇ ਹਨ ਕਿ ਅਜਿਹਾ ਮਾਹੌਲ ਨਹੀਂ ਹੋਣਾ ਚਾਹੀਦਾ। ਹੁਣ ਉਰਫ਼ੀ ਜਾਵੇਦ ਦਾ ਬਚਣਾ ਅਸੰਭਵ ਹੈ। ਉਨ੍ਹਾਂ ਨੂੰ ਆਪਣੀ ਹੱਦ ਅਤੇ ਹਾਲਤ ਬਦਲਣੀ ਪਵੇਗੀ। ਕੱਪੜੇ ਪਾਉਣ ਦਾ ਜੋ ਢੰਗ ਹੈ, ਉਹ ਬਦਲਣਾ ਪਵੇਗਾ। ਜੇਕਰ ਮੁੰਬਈ ਵਿਚ ਰਹਿਣ ਹੈ ਤਾਂ ਉਰਫ਼ੀ ਜਾਵੇਦ ਨੂੰ ਆਪਣਾ ਸਭ ਕੁੱਝ ਬਦਲਣਾ ਪਵੇਗਾ। ਨਹੀਂ ਤਾਂ ਇਸ ਤਰ੍ਹਾਂ ਮੈਂ ਉਨ੍ਹਾਂ ਨੂੰ ਮੁੰਬਈ ਵਿਚ ਰਹਿਣ ਨਹੀਂ ਦੇਵਾਂਗਾ।

View this post on Instagram

A post shared by Uorfi (@urf7i)


Related Post