ਮਸ਼ਹੂਰ ਸਟੈਡਅਪ ਕਾਮੇਡੀਅਨ ਨੀਲ ਨੰਦਾ ਦਾ ਹੋਇਆ ਦਿਹਾਂਤ, 32 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Famous standup comedian Neil Nanda died: ਮਨੋਰੰਜਨ ਜਗਤ ਤੋਂ ਹਾਲ ਹੀ 'ਚ ਬੇਹੱਦ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਸਟੈਡਅਪ ਕਾਮੇਡੀਅਨ ਨੀਲ ਨੰਦਾ ਦਾ ਦਿਹਾਂਤ ਹੋ ਗਿਆ ਹੈ। ਕਾਮੇਡੀਅਨ ਨੀਲ ਨੰਦਾ 32 ਸਾਲਾਂ ਦੇ ਸਨ, ਕਾਮੇਡੀਅਨ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਸਦਮੇ 'ਚ ਹਨ।
View this post on Instagram
ਭਾਰਤੀ ਮੂਲ ਦੇ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ 'ਜਿੰਮੀ ਕਿਮਲ ਲਾਈਵ' ਅਤੇ 'ਕਾਮੇਡੀ ਸੈਂਟਰਲ' ਲਈ ਮਸ਼ਹੂਰ ਸਨ ਅਤੇ ਉਨ੍ਹਾਂ ਨੇ ਆਪਣੇ ਕੰਮ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਸੀ।
ਫਿਲਹਾਲ ਅਜੇ ਤੱਕ ਨੀਲ ਨੰਦਾ ਦੀ ਮੌਤ ਦਾ ਕਾਰਨਾਂ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨੀ ਛੋਟੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਗੇ। ਦੱਸ ਦੇਈਏ ਕਿ ਨੀਲ ਭਾਰਤ ਵਿੱਚ ਨਹੀਂ ਸਗੋਂ ਅਮਰੀਕਾ ਦੇ ਲਾਸ ਏਂਜਲਸ ਵਿੱਚ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਕਈ ਕਾਮੇਡੀ ਸ਼ੋਅਜ਼ ਵਿੱਚ ਕੰਮ ਕਰਕੇ ਆਪਣੀ ਪਛਾਣ ਬਣਾਈ ਸੀ।
View this post on Instagram
ਹੋਰ ਪੜ੍ਹੋ: Sukh Kharoud: ਆਪਣੇ ਨਵਜੰਮੇ ਪੁੱਤ ਨੂੰ ਲੈ ਕੇ ਗੁਰੂਘਰ ਨਤਮਸਤਕ ਹੋਣ ਪੁਜੇ ਗਾਇਕ ਸੁੱਖ ਖਰੌੜ, ਵੀਡੀਓ ਹੋ ਰਹੀ ਵਾਇਰਲ
ਨੀਲ ਨੰਦਾ ਦੇ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਮੈਨੇਜਰ ਗ੍ਰੇਗ ਵਾਈਸ ਨੇ ਕੀਤੀ ਹੈ। ਗ੍ਰੇਗ ਨੇ ਕਿਹਾ 'ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਨੀਲ ਨੰਦਾ, ਜੋ 11 ਸਾਲਾਂ ਤੋਂ ਮੇਰੇ ਗਾਹਕ ਸਨ, ਦਾ ਦਿਹਾਂਤ ਹੋ ਗਿਆ ਹੈ। ਗ੍ਰੇਗ ਨੇ ਵੀ ਉਨ੍ਹਾਂ ਨੂੰ ਮਹਾਨ ਕਾਮੇਡੀਅਨ ਅਤੇ ਸ਼ਾਨਦਾਰ ਇਨਸਾਨ ਦੱਸਿਆ ਹੈ।'' ਇਸ ਦੇ ਨਾਲ ਹੀ ਇਹ ਖਬਰ ਮਿਲਣ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਭਾਰੀ ਮਨ ਨਾਲ ਅਲਵਿਦਾ ਕਹਿ ਰਹੇ ਹਨ।