Filmfare Awards 2023: ਆਲੀਆ ਭੱਟ ਸਣੇ ਕਈ ਬਾਲੀਵੁੱਡ ਸਿਤਾਰਿਆਂ ਦੀ ਝੋਲੀ ਪਏ ਇਹ ਅਵਾਰਡ, ਇੱਥੇ ਵੇਖੋ ਜੇਤੂਆਂ ਦੀ ਪੂਰੀ ਲਿਸਟ

ਬਾਲੀਵੁੱਡ ਸਟਾਰਸ ਲਈ ਫ਼ਿਲਮਫੇਅਰ ਅਵਾਰਡਸ ਬੇਹੱਦ ਖ਼ਾਸ ਹੁੰਦਾ ਹੈ। ਬੀਤੇ ਦਿਨੀਂ Filmfare Awards 2023 ਕਰਵਾਏ ਗਏ। ਇਸ ਦੌਰਾਨ ਆਲੀਆ ਭੱਟ ਨੇ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੇ ਨਾਲ ਕਈ ਅਵਾਰਡ ਆਪਣੇ ਨਾਂ ਕੀਤੇ। ਇਸ ਤੋਂ ਇਲਾਵਾ ਹੋਰਨਾਂ ਕਈ ਬਾਲੀਵੁੱਡ ਸਿਤਾਰਿਆਂ ਦੀ ਝੋਲੀ ਪਏ ਵੱਖ-ਵੱਖ ਅਵਾਰਡਸ।

By  Pushp Raj April 28th 2023 12:59 PM

Filmfare Awards 2023: ਬਾਲੀਵੁੱਡ ਦੇ ਸਿਤਾਰਿਆਂ ਲਈ ਬੀਤੀ ਸ਼ਾਮ ਬੇਹੱਦ ਖ਼ਾਸ ਸੀ। ਇਸ ਦੀ ਵਜ੍ਹਾ ਸੀ ਗਲੈਮਰਸ ਤੇ ਫ਼ਿਲਮੀ ਦੁਨੀਆ ਦੇ ਸਭ ਤੋਂ ਵੱਡਾ ਅਵਾਰਡ ਸ਼ੋਅ ਯਾਨੀ ਕਿ ਫ਼ਿਲਮਫੇਅਰ ਅਵਾਰਡਸ ਸ਼ੋਅ ਦੀ ਖੂਬਸੂਰਤ ਸ਼ਾਮ ਸੀ। 

ਫਿਲਮਫੇਅਰ 'ਚ ਲੱਗਿਆ ਬਾਲੀਵੁੱਡ ਸਿਤਾਰਿਆਂ ਦਾ ਮੇਲਾ

ਇਸ ਫ਼ਿਲਮਫੇਅਰ ਅਵਾਰਡਸ ਸ਼ੋਅ ਦੌਰਾਨ ਫ਼ਿਲਮੀ ਦੁਨੀਆ ਤੋਂ ਲੈ ਕੇ ਟੀਵੀ ਜਗਤ ਦੇ ਵੀ ਕਈ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸਿਤਾਰਿਆਂ ਨਾਲ ਸਟੇਡ ਇਵੈਂਟ ਦੇ ਰੈੱਡ ਕਾਰਪੇਟ 'ਤੇ ਸੈਲੇਬਸ ਨੇ ਧਮਾਲ ਮਚਾ ਦਿੱਤੀ। 


ਭਾਈਜਾਨ ਦੀ ਹੋਸਟਿੰਗ ਨਾਲ ਕਈ ਸਿਤਾਰਿਆਂ ਨੇ ਦਿੱਤੀ ਦਿਲਕਸ਼ ਪਰਫਾਰਮੈਂਸ

ਖਾਸ ਗੱਲ ਇਹ ਹੈ ਕਿ 'ਭਾਈਜਾਨ' ਸਲਮਾਨ ਖ਼ਾਨ ਨੇ ਸ਼ੋਅ ਦੀ ਮੇਜ਼ਬਾਨੀ ਕੀਤੀ ਸੀ, ਜਦੋਂਕਿ ਵਿੱਕੀ ਕੌਸ਼ਲ, ਟਾਈਗਰ ਸ਼ਰਾਫ, ਜਾਹਨਵੀ ਕਪੂਰ ਅਤੇ ਜੈਕਲੀਨ ਫਰਨਾਂਡੀਜ਼ ਵਰਗੀਆਂ ਮਸ਼ਹੂਰ ਹਸਤੀਆਂ ਨੇ ਸ਼ਾਨਦਾਰ ਪਰਫਾਰਮੈਂਸ ਦਿੱਤੀ। ਅਵਾਰਡਾਂ (ਫਿਲਮਫੇਅਰ ਅਵਾਰਡਸ 2023 ਵਿਜੇਤਾ) ਬਾਰੇ ਗੱਲ ਕਰਦੇ ਹੋਏ, ਫਿਲਮ ਨਿਰਮਾਤਾਵਾਂ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਨੂੰ ਫਿਲਮਫੇਅਰ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।

ਇਸ ਫ਼ਿਲਮਫੇਅਰ ਅਵਾਰਡਸ ਦੌਰਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ ਗੰਗੂਬਾਈ ਕਾਠਿਆਵਾੜੀ ਨੇ ਫਿਲਮਫੇਅਰ ਅਵਾਰਡ ਜਿੱਤੇ। ਸਰਵੋਤਮ ਫਿਲਮ ਅਤੇ ਸਰਵੋਤਮ ਨਿਰਦੇਸ਼ਕ ਤੋਂ ਇਸ ਫਿਲਮ ਨੂੰ ਕੁੱਲ 10 ਪੁਰਸਕਾਰ ਮਿਲੇ ਹਨ। ਜਦੋਂ ਕਿ ਬਧਾਈ ਦੋ ਅਤੇ ਬ੍ਰਹਮਾਸਤਰ ਨੂੰ ਵੀ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਆਲੀਆ ਭੱਟ ਨੇ ਗੰਗੂਬਾਈ ਕਾਠੀਆਵਾੜੀ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ, ਜਦੋਂ ਕਿ ਰਾਜਕੁਮਾਰ ਰਾਓ ਨੇ ਬਧਾਈ ਦੋ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ। 

 ਫ਼ਿਲਮਫੇਅਰ ਅਵਾਰਡਸ 2023 ਜੇਤੂਆਂ ਦੀ ਪੂਰੀ ਲਿਸਟ

ਬੈਸਟ ਐਕਟਰਸ (Best Actress) : ਗੰਗੂਬਾਈ ਕਾਠਿਆਵਾੜੀ ਲਈ ਆਲੀਆ ਭੱਟ

ਬੈਸਟ ਐਕਟਰ (Best Actor) :ਬਧਾਈ ਦੋ ਲਈ ਰਾਜਕੁਮਾਰ ਰਾਓ

ਬੈਸਟ ਫ਼ਿਲਮ (Best Film): ਗੰਗੂਬਾਈ ਕਾਠੀਆਵਾੜੀ

ਬੈਸਟ ਨਿਰਦੇਸ਼ਕ (Best Director): ਗੰਗੂਬਾਈ ਕਾਠੀਆਵਾੜੀ ਲਈ ਸੰਜੇ ਲੀਲਾ ਭੰਸਾਲੀ

ਬੈਸਟ ਫ਼ਿਲਮ (Best Film (Critics): ਬਧਾਈ ਦੋ


ਸਰਵੋਤਮ ਅਭਿਨੇਤਾ (Best Actor (Critics): ਫ਼ਿਲਮ 'ਵਧ' ਲਈ ਸੰਜੇ ਮਿਸ਼ਰਾ 

ਸਰਵੋਤਮ ਅਭਿਨੇਤਰੀ Best Actress (Critics): ਭੂਮੀ ਪੇਡਨੇਕਰ ਬਧਾਈ ਦੋ ਲਈ ਅਤੇ ਤੱਬੂ  ਨੂੰ ਭੂਲ ਭੁਲਈਆ 2  

ਸਰਵੋਤਮ ਸਹਾਇਕ ਅਭਿਨੇਤਾ (Best Actor in Supporting Role): ਜੁਗ ਜੁਗ ਜੀਓ ਲਈ ਅਨਿਲ ਕਪੂਰ

ਸਹਾਇਕ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ (Best Actress in Supporting Role): ਬਧਾਈ ਦੋ ਲਈ ਸ਼ੀਬਾ ਚੱਢਾ

ਸਰਵੋਤਮ ਸੰਗੀਤ ਐਲਬਮ (Best Music Album): ਬ੍ਰਹਮਾਸਤਰ ਲਈ ਪ੍ਰੀਤਮ


ਹੋਰ ਪੜ੍ਹੋ: Karan Aujla : AGTF ਨੇ ਗਾਇਕ ਕਰਨ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਸਰਵੋਤਮ ਸੰਵਾਦ (Best Dialogue): ਗੰਗੂਬਾਈ ਕਾਠੀਆਵਾੜੀ ਲਈ ਪ੍ਰਕਾਸ਼ ਕਪਾਡੀਆ ਅਤੇ ਉਤਕਰਸ਼ਿਨੀ ਵਸ਼ਿਸ਼ਟ

ਸਰਵੋਤਮ ਪਟਕਥਾ (Best Screenplay): ਅਕਸ਼ਤ ਘਿਲਦਿਆਲ, ਸੁਮਨ ਅਧਿਕਾਰੀ ਅਤੇ ਹਰਸ਼ਵਰਧਨ ਕੁਲਕਰਨੀ ਬਧਾਈ ਦੋ ਲਈ।

ਬੈਸਟ ਸਟੋਰੀ (Best Story): ਬਧਾਈ ਦੋ ਲਈ ਅਕਸ਼ਤ ਘਿਲਦਿਆਲ ਅਤੇ ਸੁਮਨ ਅਧਿਕਾਰੀ

ਬੈਸਟ ਡੈਬਿਊ ਪੁਰਸ਼(Best Debut- Male): ਝੰਡ ਲਈ ਅੰਕੁਸ਼ ਗੀਦਾਮ

ਬੈਸਟ ਡੈਬਿਊ ਫੀਮੇਲ (Best Debut- Female): ਕਈਆਂ ਲਈ ਐਂਡਰੀਆ ਕੇਵੀਚੁਸਾ


Related Post