Ragneeti Wedding: ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਪਹਿਲੀ ਤਸਵੀਰ ਆਈ ਸਾਹਮਣੇ, ਪਿੰਕ ਸਾੜੀ , ਸੰਦੂਰ ਤੇ ਚੁੜੇ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਾ ਹੈ। 23 ਸਤੰਬਰ ਨੂੰ ਜੋੜੇ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਅਤੇ ਹੁਣ ਵਿਆਹ ਮਗਰੋਂ ਪਤੀ-ਪਤਨੀ ਦੇ ਰੂਪ 'ਚ ਇਸ ਜੋੜੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

By  Pushp Raj September 25th 2023 08:30 AM

Ragneeti Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਾ ਹੈ। 23 ਸਤੰਬਰ ਨੂੰ ਜੋੜੇ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਅਤੇ ਹੁਣ ਵਿਆਹ ਮਗਰੋਂ ਪਤੀ-ਪਤਨੀ ਦੇ ਰੂਪ 'ਚ ਇਸ ਜੋੜੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। 


 ਹਾਲ ਹੀ ਵਿੱਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਵਿਆਹ ਤੋਂ ਬਾਅਦ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜੋ ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਤੋਂ ਲੀਕ ਹੋਈ ਜਾਪਦੀ ਹੈ।

ਵਾਇਰਲ ਹੋ ਰਹੀ ਇਸ  ਤਸਵੀਰ ਵਿੱਚ, ਪਰਿਣੀਤੀ ਇੱਕ ਸੁੰਦਰ ਗੁਲਾਬੀ ਸਾੜੀ ਵਿੱਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਪਰਿਣੀਤੀ ਨੇ ਮਾਂਗ 'ਚ ਸੰਦੂਰ ਪਾਇਆ ਹੋਇਆ ਹੈ ਤੇ ਉਸ ਦੇ ਹੱਥਾਂ ਵਿੱਚ ਚੂੜਾ ਹੈ। ਪਰਿਣੀਤੀ ਬਿਲਕੁਲ ਕਿਸੇ ਪਰੀ ਵਾਂਗ ਪਿਆਰੀ ਲੱਗ ਰਹੀ ਹੈ ਉਥੇ ਹੀ, ਰਾਘਵ ਚੱਢਾ ਕਾਲੇ ਰੰਗ ਦਾ ਟਕਸੀਡੋ ਪਹਿਨ ਕੇ ਬੇਹੱਦ ਹੈਂਡਸਮ ਲੱਗ ਰਹੇ ਸਨ।

View this post on Instagram

A post shared by Viral Bhayani (@viralbhayani)


ਹੋਰ ਪੜ੍ਹੋ: Ragneeti Wedding: ਖੂਬਸੂਰਤ ਸ਼ੇਰਵਾਨੀ ਪਹਿਨ ਲਾੜੀ ਪਰਿਣੀਤੀ ਨੂੰ ਲੈਣ ਪੁੱਜੇ ਰਾਘਵ ਚੱਢਾ, ਲਾੜੇ ਦੀ ਪਹਿਲੀ ਤਸਵੀਰ ਹੋ ਰਹੀ ਵਾਇਰਲ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਪਤੀ-ਪਤਨੀ ਵਜੋਂ ਪਹਿਲੀ ਤਸਵੀਰ ਆਈ ਸਾਹਮਣੇ 

ਪਰਿਣੀਤੀ ਚੋਪੜਾ ਅਤੇਰਾਘਵ ਚੱਢਾ ਦੀ  ਪਤੀ-ਪਤਨੀ ਵਜੋਂ ਇਹ ਪਹਿਲੀ ਤਸਵੀਰ ਹੈ। 24 ਸਤੰਬਰ ਨੂੰ ਦੋਹਾ ਨੇ ਪਰਿਵਾਰਕ ਮੈਂਬਰਾਂ , ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ  ਦੀ ਮੌਜੂਦਗੀ ਵਿੱਚ ਵਿਆਹ ਕਰ ਲਿਆ ਹੈ। ਹਲਾਂਕਿ ਨਵੇਂ ਵਿਆਹੇ ਜੋੜੇ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਅਧਿਕਾਰਤ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਹਨ ਪਰ ਇਸ ਤਸਵੀਰ ਨੇ ਫੈਨਜ਼ ਦਾ ਦਿਨ ਬਣਾ ਦਿੱਤਾ ਹੈ।


Related Post