'ਸਕੂਲ ਆਫ ਲਾਈਜ਼' 'ਚ ਮੈਂ ਨਿਭਾਇਆ ਹੈ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਕਿਰਦਾਰ : ਨਿਮਰਤ ਕੌਰ

2 ਜੂਨ ਨੂੰ ਰਿਲੀਜ਼ ਹੋਣ ਵਾਲੀ ਵੈੱਬ ਸੀਰੀਜ਼ 'ਸਕੂਲ ਆਫ ਲਾਈਜ਼' ਦੀ ਪ੍ਰਮੋਸ਼ਨ ਜ਼ੋਰਾਂ ਉੱਤੇ ਹੈ। ਇਸ ਵੈੱਬ ਸੀਰੀਜ਼ ਵਿੱਚ ਨਿਮਰਤ ਕੌਰ ਨੇ ਇੱਕ ਮਨੋਵਿਗਿਆਨੀ ਦਾ ਕਿਰਦਾਰ ਨਿਭਾਇਆ ਹੈ। ਨਿਮਰਤ ਦਾ ਕਹਿਣਾ ਹੈ ਕਿ ਇਹ ਰੋਲ ਉਸ ਦਾ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਰੋਲ ਸੀ।

By  Entertainment Desk May 29th 2023 05:42 PM -- Updated: May 29th 2023 05:43 PM

ਅਦਾਕਾਰਾ ਨਿਮਰਤ ਕੌਰ (Nimrit Kaur) ਆਉਣ ਵਾਲੀ ਵੈੱਬ ਸੀਰੀਜ਼ 'ਸਕੂਲ ਆਫ ਲਾਈਜ਼' (School Of Lies) ਵਿੱਚ ਸਾਨੂੰ ਨਜ਼ਰ ਆਵੇਗੀ। ਇਸ ਵੈੱਬ ਸੀਰੀਜ਼ ਵਿੱਚ ਨਿਮਰਤ ਕੌਰ ਇੱਕ ਮਨੋਵਿਗਿਆਨੀ ਦੀ ਭੂਮਿਕਾ ਨਿਭਾ ਰਹੀ ਹੈ। ਇਸ ਵੈੱਬ ਸੀਰੀਜ਼ ਦੀ ਸ਼ੂਟਿੰਗ ਊਟੀ, ਕੂਨੂਰ ਅਤੇ ਲੰਡਨ ਸਮੇਤ ਵੱਖ-ਵੱਖ ਖੂਬਸੂਰਤ ਸਥਾਨਾਂ ਉੱਤੇ ਹੋਈ ਹੈ। ਇਸ ਵੈੱਬ ਸੀਰੀਜ਼ ਦੇ ਟ੍ਰੇਲਰ ਤੋਂ ਇਹੀ ਪਤਾ ਲੱਗਦਾ ਹੈ ਕਿ ਇਸ ਵੈੱਬ ਸੀਰੀਜ਼ ਇੱਕ ਡਾਰਕ ਥੀਮ ਉੱਤੇ ਅਧਾਰਿਤ ਹੈ।


ਹੋਰ ਪੜ੍ਹੋ : ਦਿਲਜੀਤ ਦੋਸਾਂਝ ਬੱਚੀ ਦੇ ਨਾਲ ਖੇਡਦੇ ਹੋਏ ਆਏ ਨਜ਼ਰ, ਕਿਹਾ ‘ਊਪਰ ਪੱਖਾ ਚਲਤਾ ਹੈ, ਸਾਨੂੰ ਤਾਂ ਇਹੀ…’

ਇਸ ਵੈੱਬ ਸੀਰੀਜ਼ ਦੀ ਕਹਾਣੀ ਸ਼ਕਤੀ ਨਾਂ ਦੇ ਇੱਕ 12 ਸਾਲ ਦੇ ਸਕੂਲੀ ਲੜਕੇ ਦੁਆਲੇ ਘੁੰਮਦੀ ਹੈ,  ਜੋ ਰਹੱਸਮਈ ਢੰਗ ਨਾਲ ਆਪਣੇ ਬੋਰਡਿੰਗ ਸਕੂਲ ਤੋਂ ਗਾਇਬ ਹੋ ਜਾਂਦਾ ਹੈ। ਇਸ ਬਾਰੇ ਨਿਮਰਤ ਕੌਰ ਨੇ ਮੀਡੀਆ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ ਤੇ ਆਪਣੇ ਰੋਲ ਨੂੰ ਲੈ ਕੇ ਵੀ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਨਿਮਰਤ ਕੌਰ ਨੇ ਦੱਸਿਆ ਕਿ ਮਨੋਵਿਗਿਆਨੀ ਦਾ ਰੋਲ ਕਰਦੇ ਹੋਏ ਇਸ ਕਿਰਦਾਰ ਨੇ ਉਸ ਨੂੰ ਤੇ ਉਸ ਦੀ ਮਾਨਸਿਕਤਾ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਨਿਮਰਤ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਖੂਬਸੂਰਤ ਸਥਾਨਾਂ ਦੀ ਯਾਤਰਾ ਕਰਦੇ ਹੋਏ ਉਸ ਨੂੰ ਕੁੱਝ ਰਾਹਤ ਤਾਂ ਮਿਲੀ ਪਰ ਇਸ ਕਿਰਦਾਰ ਨੇ ਉਸ ਨੂੰ ਕਾਫੀ ਹਿਲਾ ਕੇ ਰੱਖ ਦਿੱਤਾ ਹੈ।


ਨਿਮਰਤ ਨੇ ਆਪਣੇ ਕਿਰਦਾਰ 'ਤੇ ਚਰਚਾ ਕਰਦੇ ਹੋਏ ਦੱਸਿਆ ਕਿ ਕਿਵੇਂ ਨੰਦਿਤਾ ਦੀ ਜ਼ਿੰਦਗੀ ਦੀਆਂ ਪੇਚੀਦਗੀਆਂ ਅਤੇ ਗੁੰਝਲਾਂ ਨੇ ਉਸ ਨੂੰ ਬਾਕੀਆਂ ਤੋਂ ਵੱਖ ਕਰ ਦਿੱਤਾ। ਇਸ ਕਿਰਦਾਰ ਨੂੰ ਪੇਸ਼ ਕਰਨਾ ਭਾਵਨਾਤਮਕ ਤੌਰ 'ਤੇ ਕਾਫੀ ਚੁਣੌਤੀਪੂਰਨ ਸੀ। ਨਿਮਰਤ ਨੇ ਦੱਸਿਆ ਕਿ ਇਹ ਉਸ ਦੀ ਅੱਜ ਤੱਕ ਦੀ ਸਭ ਤੋਂ ਮੁਸ਼ਕਲ ਭੂਮਿਕਾ ਸੀ। ਤੁਹਾਨੂੰ ਦਸ ਦੇਈਏ ਕਿ 'ਸਕੂਲ ਆਫ਼ ਲਾਈਜ਼' 2 ਜੂਨ ਤੋਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਹੋਵੇਗੀ। ਨਿਮਰਤ ਦੇ ਨਾਲ, ਇਸ ਵੈੱਬ ਸੀਰੀਜ਼ ਵਿੱਚ ਸੋਨਾਲੀ ਕੁਲਕਰਨੀ, ਜਤਿੰਦਰ ਜੋਸ਼ੀ, ਦਿਵਯਾਂਸ਼ ਦਿਵੇਦੀ, ਆਰੀਅਨ ਸਿੰਘ ਅਹਲਾਵਤ, ਹੇਮੰਤ ਖੇਰ, ਪਾਰਥਿਵ ਸ਼ੈਟੀ, ਅਦਰੀਜਾ ਸਿਨਹਾ ਸਮੇਤ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। 


ਟ੍ਰੇਲਰ ਦੇਖ ਕੇ ਲੱਗ ਰਿਹਾ ਹੈ ਕਿ ਇਸ ਥ੍ਰਿਲਰ ਵਿੱਚ ਬੱਚਿਆਂ ਦੀ ਅਦਾਕਾਰੀ ਕਾਫੀ ਪ੍ਰਭਾਵਤ ਕਰਨ ਵਾਲੀ ਹੋਵੇਗੀ। ਨਿਮਰਤ ਦੇ ਫਿਲਮੀ ਕਰੀਏ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਯਹਾਂ', 'ਪੈਡਲਰਸ', 'ਦਿ ਲੰਚ ਬਾਕਸ' ਅਤੇ 'ਦਸਵੀਂ' ਵਰਗੀਆਂ ਕਮਾਲ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਹੁਣ 2 ਜੂਨ ਨੂੰ  ਅਵਿਨਾਸ਼ ਅਰੁਣ ਧਾਵਾਰੇ ਦੁਆਰਾ ਨਿਰਦੇਸ਼ਤ ਸੀਰੀਜ਼ 'ਸਕੂਲ ਆਫ਼ ਲਾਈਜ਼' ਵਿੱਚ ਨਿਮਰਤ ਕੌਰ ਆਪਣੇ ਸ਼ਾਨਦਾਰ ਐਕਟਿੰਗ ਸਕਿੱਲਸ ਦਿਖਾਉਂਦੀ ਨਜ਼ਰ ਆਵੇਗੀ।


Related Post