ਕਪਿਲ ਸ਼ਰਮਾ ਨੇ ਅੰਮ੍ਰਿਤਸਰ ‘ਚ ‘ਕੁਲਫੇ’ ਦਾ ਲਿਆ ਅਨੰਦ, ਵੀਡੀਓ ਕੀਤਾ ਸਾਂਝਾ

ਕਪਿਲ ਸ਼ਰਮਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨ ਉਹ ਆਪਣੀ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕਰਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ । ਇਸ ਮੌਕੇ ‘ਤੇ ਉਨ੍ਹਾਂ ਨੇ ਅੰਮ੍ਰਿਤਸਰ ਸਥਿਤ ਕਈ ਥਾਵਾਂ ‘ਤੇ ਖਾਣੇ ਦਾ ਅਨੰਦ ਵੀ ਲਿਆ ।

By  Shaminder March 10th 2023 08:00 AM

ਕਪਿਲ ਸ਼ਰਮਾ (Kapil Sharma) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨ ਉਹ ਆਪਣੀ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕਰਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ । ਇਸ ਮੌਕੇ ‘ਤੇ ਉਨ੍ਹਾਂ ਨੇ ਅੰਮ੍ਰਿਤਸਰ ਸਥਿਤ ਕਈ ਥਾਵਾਂ ‘ਤੇ ਖਾਣੇ ਦਾ ਅਨੰਦ ਵੀ ਲਿਆ । ਇਸ ਦੇ ਨਾਲ ਹੀ ਉਸ ਨੇ ਅੰਮ੍ਰਿਤਸਰ ‘ਚ ਸਥਿਤ ਇੱਕ ਕੁਲਫੀ ਵਾਲੇ ਦੇ ਕੋਲੋਂ ਕੁਲਫੀ ਵੀ ਖਾਧੀ ।


ਹੋਰ ਪੜ੍ਹੋ : ਮਸ਼ਹੂਰ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ, ਅਨੁਪਮ ਖੇਰ, ਰੇਣੂਕਾ ਸ਼ਹਾਣੇ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

ਇਸ ਦਾ ਇੱਕ ਵੀਡੀਓ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਵੀਡੀਓ ‘ਚ ਦੱਸ ਰਹੇ ਹਨ ਕਿ ਇਹ ਅੰਮ੍ਰਿਤਸਰ ਦਾ ਮਸ਼ਹੂਰ ਕੁਲਫਾ ਹੈ ਅਤੇ ਇਸ ‘ਚ ਸਾਢੇ ਪੰਜ ਲੱਖ ਕੈਲੋਰੀਜ਼ ਹਨ । ਜਿਸ ਨੂੰ ਉਹ ਜ਼ਰੂਰ ਖਾਣਗੇ । 


ਹੋਰ ਪੜ੍ਹੋ : ਕਪਿਲ ਸ਼ਰਮਾ ਫ਼ਿਲਮ ‘ਜ਼ੂਵਿਗਾਟੋ’ ਦੀ ਸਟਾਰ ਕਾਸਟ ਨਾਲ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਕਪਿਲ ਸ਼ਰਮਾ ਫ਼ਿਲਮ ਜ਼ੂਵਿਗਾਟੋ ਨੂੰ ਲੈ ਕੇ ਚਰਚਾ ‘ਚ 

ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਜ਼ੂਵਿਗਾਟੋ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੀ ਉਹ ਲਗਾਤਾਰ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਸਾਂਝੀਆਂ ਕਰ ਰਹੇ ਹਨ । 


ਕਪਿਲ ਕਾਮੇਡੀ ਦੇ ਨਾਲ-ਨਾਲ ਕਰ ਰਹੇ ਅਦਾਕਾਰੀ 

ਕਪਿਲ ਸ਼ਰਮਾ ਕਾਮੇਡੀ ਦੇ ਨਾਲ-ਨਾਲ ਅਦਾਕਾਰੀ ਵੀ ਕਰ ਰਹੇ ਹਨ । ਉਨ੍ਹਾਂ ਦੀਆਂ ਕਈ ਫ਼ਿਲਮਾਂ ਹੁਣ ਤੱਕ ਆ ਚੁੱਕੀਆਂ ਹਨ । ਬਤੌਰ ਕਾਮੇਡੀਅਨ ਹੀ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਕਦੇ ਸਮਾਂ ਹੁੰਦਾ ਸੀ ਕਿ ਉਹ ਟੀਵੀ ਦੇ ਸ਼ੋਅਸ ‘ਚ ਛੋਟੇ ਮੋਟੇ ਕਿਰਦਾਰ ਨਿਭਾਇਆ ਕਰਦੇ ਸਨ, ਪਰ ਅੱਜ ਕੱਲ੍ਹ ਉਹ ਖੁਦ ਆਪਣਾ ਸ਼ੋਅ ਚਲਾ ਰਹੇ ਹਨ । 






Related Post