ਕਰੀਨਾ ਕਪੂਰ ਪਰਿਵਾਰ ਦੇ ਨਾਲ ਸਵਿਟਜ਼ਰਲੈਂਡ ‘ਚ ਮਨਾ ਰਹੀ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder December 29th 2023 12:02 PM


ਕਰੀਨਾ ਕਪੂਰ (Kareena Kapoor khan) ਇਨ੍ਹੀਂ ਦਿਨੀਂ ਪਰਿਵਾਰ ਦੇ ਨਾਲ ਸਵਿਟਜ਼ਰਲੈਂਡ ‘ਚ ਵੈਕੇਸ਼ਨ ‘ਤੇ ਹੈ। ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਬਰਫੀਲੀਆਂ ਪਹਾੜੀਆਂ ‘ਚ ਘਿਰੀ ਹੋਈ ਦਿਖਾਈ ਦੇ ਰਹੀ ਹੈ । ਇਸ ਤੋਂ ਇਲਾਵਾ ਤਸਵੀਰਾਂ ‘ਚ ਕਰੀਨਾ ਦੀ ਖ਼ਾਸ ਦੋਸਤ ਨਤਾਸ਼ਾ ਪੂਨਾਵਾਲਾ ਵੀ ਦਿਖਾਈ ਦੇ ਰਹੀ ਹੈ। 

Kareena Kapoor.jpg

ਹੋਰ ਪੜ੍ਹੋ :  ਅਮਿਤਾਬ ਬੱਚਨ ਦੇ ਨਾਲ ਕੰਮ ਕਰਨ ਵਾਲੀ ਅਦਾਕਾਰਾ ਸਵੀਨੀ ਖਰਾ ਨੇ ਕਰਵਾਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ
ਪਟੌਦੀ ਪੈਲੇਸ ‘ਚ ਮਨਾਇਆ ਸੀ ਤੈਮੂਰ ਦਾ ਜਨਮਦਿਨ 
ਬੀਤੇ ਦਿਨੀਂ ਅਦਾਕਾਰਾ ਕਰੀਨਾ ਕਪੂਰ ਨੇ ਪਟੌਦੀ ਪੈਲੇਸ ਤੋਂ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਅਦਾਕਾਰਾ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆਈ ਸੀ । ਇਸ ਤੋਂ ਇਲਾਵਾ ਅਦਾਕਾਰਾ ਨੇ ਪਿੰਡ ਦੇ ਦੇਸੀ ਖਾਣਿਆਂ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਾ ਵੀ ਅਨੰਦ ਮਾਣਿਆ ਸੀ। ਕਰੀਨਾ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ ।

Kareena Kapoor 2.jpg

ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ ਹਨ ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ । ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਸੈਫ ਅਲੀ ਖ਼ਾਨ ਦੇ ਦੋ ਬੱਚੇ ਹਨ ਸਾਰਾ ਅਲੀ ਖ਼ਾਨ ਅਤੇ ਇਬ੍ਰਾਹੀਮ । ਅੰਮ੍ਰਿਤਾ ਸਿੰਘ ਦੇ ਨਾਲ ਤਲਾਕ ਤੋਂ ਬਾਅਦ ਸੈਫ ਨੇ 2013 ‘ਚ ਕਰੀਨਾ ਕਪੂਰ ਦੇ ਨਾਲ ਵਿਆਹ ਕਰਵਾ ਲਿਆ ਸੀ।

ਪਟੌਦੀ ਪੈਲੇਸ ‘ਚ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਪੰਜਾਬੀ ਖਾਣੇ ਮੱਕੀ ਦੀ ਰੋਟੀ ਅਤੇ ਸਾਗ ਦਾ ਲੁਤਫ ਲੈਂਦੇ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ


ਕਰੀਨਾ ਅਤੇ ਸੈਫ ਦੀ ਲਵ ਸਟੋਰੀ
2007ਚ ਸ਼ਾਹਿਦ ਕਪੂਰ ਦੇ ਨਾਲ ਬ੍ਰੇਕਅੱਪ ਤੋਂ ਬਾਅਦ ਸੈਫ ਅਤੇ ਕਰੀਨਾ ਇੱਕ ਦੂਜੇ ਦੇ ਨਜ਼ਦੀਕ ਆਏ । ਦੋਵੇਂ ਫ਼ਿਲਮ ‘ਓਮਕਾਰਾ’ ਦੀ ਸ਼ੂਟਿੰਗ ਦੇ ਦੌਰਾਨ ਇੱਕ ਦੂਜੇ ਦੇ ਨਜ਼ਦੀਕ ਆਏ ਸਨ ।ਸੈੱਟ ‘ਤੇ ਦੋਵੇਂ ਅਕਸਰ ਇੱਕਠੇ ਨਜ਼ਰ ਆਉਂਦੇ ਸਨ । ਇਸ ਤੋਂ ਬਾਅਦ ਦੋਵੇਂ ਯਸ਼ਰਾਜ ਬੈਨਰ ਦੀ ਫ਼ਿਲਮ ‘ਟਸ਼ਨ’ ਦੀ ਸ਼ੂਟਿੰਗ ਦੇ ਦੌਰਾਨ ਵੀ ਦੋਵਾਂ ਦੀ ਆਪਸੀ ਨਜ਼ਦੀਕੀ ਚਰਚਾ ਦਾ ਵਿਸ਼ਾ ਰਹੀ ਸੀ।

View this post on Instagram

A post shared by Viral Bhayani (@viralbhayani)

ਸ਼ੂਟਿੰਗ ਚੋਂ ਸਮਾਂ ਕੱਢ ਕੇ ਦੋਵੇਂ ਲੌਂਗ ਵਾਕ ‘ਤੇ ਨਿਕਲ ਜਾਂਦੇ ਸਨ । ਜਿਸ ਤੋਂ ਬਾਅਦ ਦੋਵਾਂ ਦੇ ਅਫੇਅਰ ਦੇ ਚਰਚੇ ਹਰ ਪਾਸੇ ਹੋਣ ਲੱਗ ਪਏ ਸਨ ।ਜਿਸ ਤੋਂ ਬਾਅਦ ਪੰਜ ਸਾਲ ਤੱਕ ਦੋਵੇਂ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਅਤੇ ਆਖਿਰਕਾਰ ਦੋਵਾਂ ਨੇ ਵਿਆਹ ਕਰਵਾ ਕੇ ਇਸ ਰਿਸ਼ਤੇ ਨੂੰ ਨਾਮ ਦੇ ਦਿੱਤਾ ।  

View this post on Instagram

A post shared by Kareena Kapoor Khan (@kareenakapoorkhan)


 

 

 

Related Post