ਕਿਮ ਕਾਰਦਾਸ਼ੀਅਨ ਨੇ ਭੈਣ ਨਾਲ ਇਸਕੌਨ ਮੰਦਰ 'ਚ ਕੀਤੀ ਪੂਜਾ ਤੇ ਲੋੜਵੰਦ ਲੋਕਾਂ ਨੂੰ ਖਿਲਾਇਆ ਭੋਜਨ, ਤਸਵੀਰਾਂ ਹੋਈਆਂ ਵਾਇਰਲ
ਕਿਮ ਕਾਰਦਾਸ਼ੀਅਨ ਤੇ ਉਸ ਦੀ ਭੈਣ ਖਲੋਏ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਸਨ। ਮੁੰਬਈ ਵਿੱਚ ਆਪਣੇ ਸਮੇਂ ਦੌਰਾਨ, ਕਰਦਸ਼ੀਅਨ ਭੈਣਾਂ ਸ਼ਹਿਰ ਦੇ ਸੈਰ ਦਾ ਆਨੰਦ ਲੈ ਰਹੀਆਂ ਹਨ। ਹਾਲ ਹੀ 'ਚ ਕਿਮ ਇਸਕੋਨ ਮੰਦਰ ਵਿੱਚ ਪ੍ਰਾਰਥਨਾ ਕਰਨ ਪਹੁੰਚੀ , ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂਂ ਹਨ।
Kim Kardashian perform Pooja at Iskcon temple : ਹਾਲੀਵੁੱਡ ਸੈਲੀਬ੍ਰੀਟੀ ਕਿਮ ਕਾਰਦਾਸ਼ੀਅਨ ਤੇ ਉਸ ਦੀ ਭੈਣ ਖਲੋਏ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਸਨ। ਮੁੰਬਈ ਵਿੱਚ ਆਪਣੇ ਸਮੇਂ ਦੌਰਾਨ, ਕਰਦਸ਼ੀਅਨ ਭੈਣਾਂ ਸ਼ਹਿਰ ਦੇ ਸੈਰ ਦਾ ਆਨੰਦ ਲੈ ਰਹੀਆਂ ਹਨ। ਹਾਲ ਹੀ 'ਚ ਕਿਮ ਇਸਕੋਨ ਮੰਦਰ ਵਿੱਚ ਪ੍ਰਾਰਥਨਾ ਕਰਨ ਪਹੁੰਚੀ , ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂਂ ਹਨ।
ਕਿਮ ਕਾਰਦਾਸ਼ੀਅਨ ਨੇ ਮੁੰਬਈ ਦੇ ਇਸਕੋਨ ਮੰਦਰ 'ਚ ਕੀਤੇ ਦਰਸ਼ਨ
ਕਿਮ ਕਾਰਦਾਸ਼ੀਅਨ ਨੇ ਇਸਕੋਨ ਮੰਦਰ 'ਚ ਦੌਰਾ ਉਸ ਦੀ ਭਾਰਤ ਯਾਤਰਾ ਦਾ ਹਿੱਸਾ ਸੀ। ਕਾਰਦਾਸ਼ੀਅਨ ਭੈਣਾਂ, ਜੋ ਆਪਣੀ ਹਿੱਟ ਵੈੱਬ ਸੀਰੀਜ਼ ਦਿ ਕਰਦਸ਼ੀਅਨਜ਼ ਦੇ ਆਉਣ ਵਾਲੇ ਸੀਜ਼ਨ ਦੀ ਸ਼ੂਟਿੰਗ ਕਰ ਰਹੀਆਂ ਹਨ।
ਹਾਲ ਹੀ ਵਿੱਚ ਅਨੰਤ ਤੇ ਰਾਧਿਕਾ ਦੇ ਵਿਆਹ ਸਮਾਗਮ ਮਗਰੋਂ ਕਿਮ ਕਾਰਦਾਸ਼ੀਅਨ ਤੇ ਉਸ ਦੀ ਭੈਣ ਨਾਲ ਇਸੌਕਨ ਮੰਦਰ ਵਿੱਚ ਦਰਸ਼ਨ ਕਰਨ ਪਹੁੰਚੀ। ਇਸ ਦੌਰਾਨ ਦੋਹਾਂ ਭੈਣਾਂ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਅਤੇ ਲੋੜਵੰਦ ਲੋਕਾਂ ਲਈ ਲੰਗਰ ਦੀ ਸੇਵਾ ਕੀਤੀ। ਕਾਰਦਾਸ਼ੀਅਨ ਭੈਣਾਂ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੋਹਾਂ ਭੈਣਾਂ ਨੇ ਭਾਰਤੀ ਸੰਸਕ੍ਰਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਰਵਾਇਤਾਂ ਮੁਤਾਬਕ ਕੱਪੜੇ ਪਹਿਨੇ ਹੋਏ ਸਨ।
ਕਿਮ ਕਾਰਦਾਸ਼ੀਅਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਅੰਬਾਨੀ ਪਰਿਵਾਰ ਦੇ ਵਿਆਹ ਸਣੇ ਮੁੰਬਈ ਦੇ ਇਸਕੌਨ ਮੰਦਰ ਦੌਰੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਕਿਮ ਨੇ ਆਪਣੇ ਭਾਰਤੀ ਦੌਰੇ ਨੂੰ ਬਹੁਤ ਹੀ ਸ਼ਾਨਦਾਰ ਤੇ ਮੰਦਰ ਵਿੱਚ ਦਰਸ਼ਨ ਕਰਨ ਨੂੰ ਇੱਕ ਸਕੂਨ ਭਰਿਆ ਅਹਿਸਾਸ ਦੱਸਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਗਰੀਬ ਬੱਚਿਆਂ ਨੂੰ ਖਾਣਾ ਵੀ ਪਰੋਸਿਆ। ਭੋਜਨ ਦੀ ਬਾਲਟੀ ਫੜੀ ਅਤੇ ਖੁਸ਼ੀ ਨਾਲ ਬੱਚਿਆਂ ਨੂੰ ਭੋਜਨ ਪਰੋਸਦਿਆਂ ਉਸ ਦੀਆਂ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋ ਗਈਆਂ।
ਹੋਰ ਪੜ੍ਹੋ : World Emoji Day 2024 : ਹਰ ਦਿਨ 6 ਅਰਬ ਤੋਂ ਵੱਧ Emoji ਦੀ ਕੀਤੀ ਜਾਂਦੀ ਹੈ ਵਰਤੋ, ਜਾਣੋ ਇਸ ਦਾ ਇਤਿਹਾਸ ਤੇ ਮਹੱਤਵ
ਕਿਮ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, ''ਇਹ ਬਹੁਤ ਵਧੀਆ ਕੰਮ ਹੈ''। ਇੱਕ ਹੋਰ ਨੇ ਲਿਖਿਆ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਭਾਰਤੀ ਸੱਭਿਆਚਾਰ ਦਾ ਸਨਮਾਨ ਕਰਦੇ ਹੋ।