ਦਲਜੀਤ ਕੌਰ ਦੀ ਮਹਿੰਦੀ ਦੀਆਂ ਤਸਵੀਰਾਂ ਹੋਈਆਂ ਵਾਇਰਲ, ਅਦਾਕਾਰਾ ਦੂਜੀ ਵਾਰ ਨਿਖਿਲ ਪਟੇਲ ਦੇ ਨਾਲ ਕਰਵਾਉਣ ਜਾ ਰਹੀ ਵਿਆਹ

ਅਦਾਕਾਰਾ ਦਲਜੀਤ ਕੌਰ ਨਿਖਿਲ ਪਟੇਲ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ । ਜਿਸ ਦੀ ਮਹਿੰਦੀ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ।

By  Shaminder March 17th 2023 12:56 PM -- Updated: March 17th 2023 01:00 PM

ਅਦਾਕਾਰਾ ਦਲਜੀਤ ਕੌਰ (Dalljiet Kaur) ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਨਿਖਿਲ ਪਟੇਲ ਦੇ ਨਾਂਅ ਦੀ ਮਹਿੰਦੀ (Mehndi Ceremony)ਆਪਣੇ ਹੱਥਾਂ ‘ਚ ਰਚਾਈ ਹੋਈ ਹੈ । ਇਨ੍ਹਾਂ ਤਸਵੀਰਾਂ ‘ਚ ਦਲਜੀਤ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । 


ਹੋਰ ਪੜ੍ਹੋ :  ਡਿਪ੍ਰੈਸ਼ਨ ਦੀ ਸ਼ਿਕਾਰ ਹੋਈ ਟੀਵੀ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ, ਰੋਂਦੇ ਹੋਏ ਹਾਲ ਕੀਤਾ ਬਿਆਨ

ਪੁੱਤਰ ਵੀ ਮਾਂ ਦੀ ਮਹਿੰਦੀ ਵਾਲੇ ਹੱਥਾਂ ਨੂੰ ਨਿਹਾਰਦਾ ਆਇਆ ਨਜ਼ਰ  

ਦਲਜੀਤ ਕੌਰ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦਲਜੀਤ ਆਪਣੇ ਮਾਪਿਆਂ ਦੇ ਨਾਲ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ ।


ਇਨ੍ਹਾਂ ਤਸਵੀਰਾਂ ‘ਚ ਉਸ ਦਾ ਪੁੱਤਰ ਵੀ ਨਜ਼ਰ ਆ ਰਿਹਾ ਹੈ । ਦਲਜੀਤ ਦਾ ਪੁੱਤਰ ਉਸ ਦੀ ਮਹਿੰਦੀ ਨੂੰ ਨਿਹਾਰਦਾ ਹੋਇਆ ਦਿਖਾਈ ਦੇ ਰਿਹਾ ਹੈ । 


ਦਿਲਜੀਤ ਕੌਰ ਦਾ ਇਹ ਹੈ ਦੂਜਾ ਵਿਆਹ 

ਦਲਜੀਤ ਕੌਰ ਦਾ ਇਹ ਦੂਜਾ ਵਿਆਹ ਹੈ । ਉਹ ਨਿਖਿਲ ਪਟੇਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ । ਇਸ ਤੋਂ ਪਹਿਲਾਂ ਉਹ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਹੋਈ ਸੀ । ਪਰ ਦੋਨਾਂ ਦਰਮਿਆਨ ਕੁਝ ਸਾਲ ਤਾਂ ਸਭ ਕੁਝ ਠੀਕ ਚੱਲਿਆ ਪਰ ਕੁਝ ਸਾਲਾਂ ਬਾਅਦ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਹੁਣ ਦਿਲਜੀਤ ਮੁੜ ਤੋਂ ਨਿਖਿਲ ਪਟੇਲ ਦੇ ਨਾਲ ਫੇਰੇ ਲਵੇਗੀ । 





Related Post