ਮੈਟ ਗਾਲਾ 'ਚ ਆਲੀਆ ਭੱਟ ਨੇ ਨਜ਼ਰ ਤੋਂ ਬੱਚਣ ਲਈ ਅਪਣਾਇਆ ਇਹ ਨੁਸਖਾ

ਫੈਸ਼ਨ ਨਾਲ ਜੁੜੀ ਹਰ ਜਾਣਕਾਰੀ ਰੱਖਣ ਵਾਲੇ ਲੋਕ ਮੇਟ ਗਾਲਾ ਦਾ ਕਾਫੀ ਇੰਤਜ਼ਾਰ ਕਰਦੇ ਹਨ। ਇਸ ਈਵੈਂਟ 'ਚ ਹਿੱਸਾ ਲੈਣ ਲਈ ਦੇਸ਼-ਵਿਦੇਸ਼ ਦੀਆਂ ਕਈ ਹਸਤੀਆਂ ਪਹੁੰਚਦੀਆਂ ਹਨ।ਜਿੱਥੇ ਇੱਕ ਪਾਸੇ ਆਲੀਆ ਦਾ ਸਾੜ੍ਹੀ ਵਾਲਾ ਲੁੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਆਲੀਆ ਦਾ ਕਾਲਾ ਤਿਲਕ ਵੀ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ, ਆਲੀਆ ਨੇ ਆਪਣੇ ਕੰਨਾਂ ਦੇ ਪਿੱਛੇ ਕਾਲਾ ਟਿੱਕਾ ਲਗਾਇਆ ਹੋਈਆ ਹੈ। ਅਦਾਕਾਰਾ ਨੇ ਇਹ ਕਾਲਾ ਟਿੱਕਾ ਨਜ਼ਰ ਤਸਵੀਰਾਂ ਵਿੱਚ ਕੈਦ ਹੋਈ ਹੈ।

By  Pushp Raj May 8th 2024 07:24 PM -- Updated: May 8th 2024 07:25 PM

Alia Bhatt Kaala Teeka In Met Gala 2024: ਫੈਸ਼ਨ ਨਾਲ ਜੁੜੀ ਹਰ ਜਾਣਕਾਰੀ ਰੱਖਣ ਵਾਲੇ ਲੋਕ ਮੇਟ ਗਾਲਾ ਦਾ ਕਾਫੀ ਇੰਤਜ਼ਾਰ ਕਰਦੇ ਹਨ। ਇਸ ਈਵੈਂਟ 'ਚ ਹਿੱਸਾ ਲੈਣ ਲਈ ਦੇਸ਼-ਵਿਦੇਸ਼ ਦੀਆਂ ਕਈ ਹਸਤੀਆਂ ਪਹੁੰਚਦੀਆਂ ਹਨ। ਇਸ ਸਾਲ ਮੈਟ ਗਾਲਾ ਨਿਊਯਾਰਕ ਸਿੱਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ 'ਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਹ 6 ਮਈ ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਮੈਟ ਗਾਲਾ ਵਿੱਚ ਬਾਲੀਵੁੱਡ ਅਭਿਨੇਤਰੀ ਆਲੀਆਂ ਭੱਟ ਵੀ ਪਹੁੰਚੀ ਹੈ। 

View this post on Instagram

A post shared by Alia Bhatt 💛 (@aliaabhatt)


ਹਾਲ ਹੀ ਵਿੱਚ ਆਲੀਆ ਭੱਟ ਦਾ ਮੈਟ ਗਾਲਾ ਲੁੱਕ ਕਾਫੀ ਸੁਰਖੀਆਂ ਵਿੱਚ ਹੈ। ਭਾਰਤ ਦੀ ਮਸ਼ਹੂਰ ਅਦਾਕਾਰਾ ਆਲੀਆ ਮੈਟ ਗਾਲਾ ਦੇ ਰੈੱਡ ਕਾਰਪੇਟ 'ਤੇ ਸਾੜ੍ਹੀ ਪਾ ਕੇ ਵਾਕ ਕਰਦੀ ਨਜ਼ਰ ਆਈ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਨੇ ਮਸ਼ਹੂਰ ਭਾਰਤੀ ਡਿਜ਼ਾਈਨਰ ਸਬਿਆਸਾਚੀ ਦੀ ਫਲੋਰਲ ਸਾੜ੍ਹੀ ਪਹਿਨੇ ਹੋਏ ਨਜ਼ਰ ਆ ਰਹੀ ਹੈ, ਇਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਲੀਆ ਨੇ ਹੇਅਰ ਐਕਸੈਸਰੀਜ਼ ਅਤੇ ਬਹੁਤ ਹੀ ਘੱਟ ਮੇਕਅਪ ਨਾਲ ਆਪਣੀ ਸਾੜ੍ਹੀ ਲੁੱਕ ਨੂੰ ਕੰਪਲੀਟ ਕੀਤਾ। ਖਾਸ ਤੌਰ 'ਤੇ ਆਲੀਆ ਨੇ ਆਪਣੀ ਮੁਸਕਰਾਹਟ ਨੇ ਈਵੈਂਟ ਦੇ ਦੌਰਾਨ ਮੌਜੂਦ ਹਰ ਕਿਸੇ ਦੇ ਚਿਹਰੇ ਉੱਤੇ ਖੁਸ਼ੀ ਲਿਆ ਦਿੱਤੀ।


View this post on Instagram

A post shared by Alia Bhatt 💛 (@aliaabhatt)


ਹੋਰ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਰਿਲੀਜ਼ ਦਾ ਹੋਇਆ ਖੁਲਾਸਾ, ਜਾਣੋ ਕਦੋਂ ਹੋਵੇਗੀ ਰਿਲੀਜ਼

ਜਿੱਥੇ ਇੱਕ ਪਾਸੇ ਆਲੀਆ ਦਾ ਸਾੜ੍ਹੀ ਵਾਲਾ ਲੁੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਆਲੀਆ ਦਾ ਕਾਲਾ ਤਿਲਕ ਵੀ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ, ਆਲੀਆ ਨੇ ਆਪਣੇ ਕੰਨਾਂ ਦੇ ਪਿੱਛੇ ਬਲੈਕ ਆਈ ਪੈਚ ਯਾਨੀ ਕਿ ਕਾਲਾ ਟਿੱਕਾ ਲਗਾਇਆ ਹੋਈਆ ਹੈ। ਅਦਾਕਾਰਾ ਨੇ ਇਹ ਕਾਲਾ ਟਿੱਕਾ ਨਜ਼ਰ ਤਸਵੀਰਾਂ ਵਿੱਚ ਕੈਦ ਹੋਈ ਹੈ।

ਕਾਲਾ ਟੀਕਾ ਲਗਾਉਣ ਦਾ ਕੀ ਮਹੱਤਵ ਹੈ?

ਜੋਤਿਸ਼ਾਂ ਮੁਤਾਬਕ ਕਾਜਲ ਨਾਲ ਕਾਲਾ ਟਿੱਕਾ ਲਗਾਉਣ ਨਾਲ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ। ਦਰਅਸਲ, ਇਸ ਤੋਂ ਇਲਾਵਾ ਇਹ ਨਜ਼ਰ ਨਹੀਂ ਲੱਗਦੀ ਹੈ।


Related Post