ਪਹਿਲੀ ਵਾਰ ਪਾਕਿਸਤਾਨੀ ਅਦਾਕਾਰਾ ਐਕਸ਼ਨ ਕਰਦੀ ਨਜ਼ਰ ਆਵੇਗੀ,ਆ ਰਹੀ ਹੈ ਪਾਕਿਸਤਾਨ ਦੀ ਪਹਿਲੀ ਸੁਪਰ ਹੀਰੋ ਫਿਲਮ

ਪਾਕਿਸਤਾਨ ਵਿੱਚ ਫੈਂਟਸੀ ਬੇਸਡ ਸੁਪਰ ਹੀਰੋ ਫਿਲਮਾਂ ਨਹੀਂ ਬਣਦੀਆਂ ਹਨ ਪਰ ਪਹਿਲੀ ਵਾਰ ਇੱਕ ਕਾਮਿਕ ਬੁੱਕ ਬੇਸਡ ਫਿਲਮ ਇੱਥੇ ਬਣਨ ਜਾ ਰਹੀ ਹੈ ਜਿਸ ਦਾ ਨਾਂ ਹੈ "ਉਮਰੋ ਅੱਯਾਰ - ਏ ਨਿਊ ਬਿਗਨਿੰਗ"। ਇਸ ਵਿੱਚ ਪਾਕਿਸਤਾਨੀ ਮਸ਼ਹੂਰ ਅਦਾਕਾਰਾ ਸਨਮ ਸਈਦ ਪਹਿਲੀ ਵਾਰ ਐਕਸ਼ਨ ਕਰਦੀ ਨਜ਼ਰ ਆਵੇਗੀ।

By  Entertainment Desk May 30th 2023 05:47 PM -- Updated: May 30th 2023 05:48 PM

ਪਾਕਿਸਤਾਨੀ ਮਸ਼ਹੂਰ ਅਦਾਕਾਰਾ ਸਨਮ ਸਈਦ (Sanam Mody Saeed) ਨੇ ਆਪਣੀ ਆਉਣ ਵਾਲੀ ਫਿਲਮ "ਉਮਰੋ ਅੱਯਾਰ - ਏ ਨਿਊ ਬਿਗਨਿੰਗ" ਵਿੱਚ ਆਪਣੇ ਕਿਰਦਾਰ ਦੀ ਪਹਿਲੀ ਲੁੱਕ ਆਪਣੇ ਫੈਨਸ ਨਾਲ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਫੈਨਸ ਨਾਲ ਸ਼ੇਅਰ ਕੀਤੇ ਇਸ ਪੋਸਟਰ ਵਿੱਚ ਸਨਮ ਨੇ ਇੱਕ ਵਾਰੀਅਰ ਦੇ ਰੂਪ ਵਿੱਚ ਇੱਕ ਬਿਲਕੁਲ ਨਵਾਂ ਅਵਤਾਰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਐਗ੍ਰੈਸ਼ਨ ਨਾਲ ਭਰਿਆ ਸਨਮ ਦਾ ਕਿਰਦਾਰ ਆਤਮ-ਵਿਸ਼ਵਾਸ ਨੂੰ ਦਾਖਾਉਂਦਾ ਹੈ। ਪੋਸਟਰ ਵਿੱਚ ਸਨਮ ਨੇ ਵਾਲਾਂ ਨੂੰ ਪਿੱਛੇ ਬੰਨ੍ਹਿਆ ਹੋਇਆ ਹੈ ਅਤੇ ਬਹੁਤ ਘੱਟ ਮੇਕਅੱਪ ਕੀਤਾ ਹੋਇਆ ਹੈ। ਸਨਮ ਦੀ ਕਾਸਟਿਊਮ ਸਟਾਰ ਵਾਰਸ, ਗੇਮ ਆਫ ਥ੍ਰੋਨਸ ਤੇ ਦਿ ਹੰਗਰ ਗੇਮਸ ਦੇ ਕਰਦਾਰਾਂ ਤੋਂ ਪ੍ਰਭਾਵਿਤ ਲੱਗ ਰਹੀ ਹੈ।


ਉਮਰੋ ਅੱਯਾਰ ਪਾਕਿਸਤਾਨ ਦੀ ਸ਼ਾਇਦ ਇਕਲੌਤੀ ਕਾਮਿਕ ਹੈ ਜਿਸ ਉੱਤੇ ਆਧਾਰਿਤ ਪਹਿਲੀ ਫਿਲਮ ਬਣਨ ਜਾ ਰਹੀ ਹੈ। ਪਾਕਿਸਤਾਨ ਲਈ ਇਸ ਲਈ ਇਹ ਕਾਫੀ ਵੱਡੀ ਗੱਲ ਹੈ। ਦਰਅਸਲ ਉਮਰੋ ਅੱਯਾਰ ਉਰਦੂ ਅਤੇ ਫ਼ਾਰਸੀ ਸਾਹਿਤ ਵਿੱਚ ਇੱਕ ਅਜਿਹਾ ਪਾਤਰ ਹੈ, ਜਿਸਦਾ ਜ਼ਿਕਰ ‘ਹਮਜ਼ਾਨਾਮਾ’ ਜਾਂ ‘ਦਾਸਤਾਨ-ਏ-ਅਮੀਰ ਹਮਜ਼ਾ’ ਵਿੱਚ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਈਰਾਨੀ ਮੂਲ ਦੀਆਂ ਇਹ ਕਹਾਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਕਹਾਣੀਆਂ ਦੇ ਰੂਪ ਵਿਚ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਰਹੀਆਂ ਹਨ।


ਇਨ੍ਹਾਂ ਕਹਾਣੀਆਂ ਨੂੰ ਪਹਿਲੀ ਵਾਰ ਸ਼ਬਦਾਂ ਵਿਚ ਪੇਸ਼ ਕਰਨ ਦਾ ਸਿਹਰਾ ਮੁਗ਼ਲ ਬਾਦਸ਼ਾਹ ਅਕਬਰ ਨੂੰ ਦਿੱਤਾ ਜਾਂਦਾ ਹੈ। ਅਕਬਰ ਦੇ ਹਮਜ਼ਾਨਾਮਾ ਦੀ ਹੱਥ-ਲਿਖਤ, ਜਿਸ ਨੂੰ ਮੁਗਲ ਕਲਾ ਦਾ ਇੱਕ ਮਹਾਨ ਨਮੂਨਾ ਵੀ ਕਿਹਾ ਜਾਂਦਾ ਹੈ, ਵਿੱਚ ਘੱਟੋ-ਘੱਟ 1400 ਕਹਾਣੀਆਂ ਹਨ। ਇਸ ਸਬੰਧੀ ਇੱਕ ਕਿੱਸਾ ਇਹ ਵੀ ਹੈ ਕਿ 18ਵੀਂ ਸਦੀ ਵਿੱਚ ਨਾਦਿਰ ਸ਼ਾਹ ਨੇ ਦਿੱਲੀ ਨੂੰ ਲੁੱਟ ਕੇ ਤਖ਼ਤ-ਏ-ਤਾਊਸ ਅਤੇ ਹਮਜ਼ਾਨਾਮਾ ਖੋਹ ਲਿਆ ਸੀ। ਪਰ ਉਸ ਸਮੇਂ ਦੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਨਾਦਿਰ ਸ਼ਾਹ ਨੂੰ ਸਿਰਫ ਇੱਕ ਚੀਜ਼ ਵਾਪਸ ਕਰਨ ਦੀ ਬੇਨਤੀ ਕੀਤੀ ਸੀ। ਇਸ ਵਿੱਚ ਅਮੀਰ ਹਮਜ਼ਾ ਦੇ ਸਾਹਸ ਨਾਲ ਭਰੀਆਂ ਕਹਾਣੀਆਂ ਨੂੰ ਇਕੱਠਾ ਕੀਤਾ ਗਿਆ ਹੈ, ਜਿਸ ਵਿੱਚ ਉਹ ਅਤੇ ਉਸਦੇ ਸਾਥੀ ਇਸਲਾਮ ਦੇ ਦੁਸ਼ਮਣਾਂ ਨਾਲ ਲੜਦੇ ਹਨ। ਅਮੀਰ ਹਮਜ਼ਾ ਬਾਰੇ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਪੈਗੰਬਰ ਮੁਹੰਮਦ ਦਾ ਚਾਚਾ ਲੱਗਦਾ ਸੀ। ਦਾਸਤਾਨ-ਏ-ਅਮੀਰ ਹਮਜ਼ਾ ਵਿੱਚ, ਹਮਜ਼ਾ ਤੋਂ ਬਾਅਦ ਸਭ ਤੋਂ ਵੱਧ ਪ੍ਰਸਿੱਧ ਮੰਨਿਆ ਜਾਣ ਵਾਲਾ ਕਿਰਦਾਰ ਉਮਰੋ ਸੀ। ਹਮਜ਼ਾ ਦੀਆਂ ਕਹਾਣੀਆਂ ਵਿਚ ਤਿਲਿਜ਼ਮ-ਏ-ਹੋਸ਼ਰੂਬਾ ਨਾਂ ਦੀ ਜਾਦੂਈ ਦੁਨੀਆਂ ਦਾ ਜ਼ਿਕਰ ਹੈ। ਉਮਰੋ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ।

View this post on Instagram

A post shared by Sanam Mody Saeed (@sanammody)


ਉਮਰੋ ਬਾਰੇ ਇਹ ਮਸ਼ਹੂਰ ਹੈ ਕਿ ਉਸ ਕੋਲ ਜ਼ਮਬੀਲ ਨਾਂ ਦੀ ਇੱਕ ਥੈਲੀ ਹੈ। ਇਸ ਤੋਂ ਉਹ ਆਪਣੀ ਕਲਪਨਾ ਅਨੁਸਾਰ ਕੁਝ ਵੀ ਕੱਢ ਸਕਦਾ ਹੈ। ਹਮਜ਼ਾਨਾਮਾ ਵਿੱਚ ਉਮਰੋ ਨੂੰ ਹਮਜ਼ਾ ਅਤੇ ਬਾਅਦ ਵਿੱਚ ਉਸਦੇ ਪੋਤੇ ਅਸਦ ਦਾ ਸਭ ਤੋਂ ਵਧੀਆ ਸਾਥੀ ਕਿਹਾ ਗਿਆ ਹੈ। ਉਸ 'ਤੇ ਕਈ ਤਰ੍ਹਾਂ ਦੀਆਂ ਕਹਾਣੀਆਂ ਬਣੀਆਂ ਹਨ ਅਤੇ ਉਮਰੋ 'ਤੇ ਲਿਖੇ ਕਾਮਿਕਸ ਪਾਕਿਸਤਾਨ ਵਿਚ ਬਹੁਤ ਮਸ਼ਹੂਰ ਹੋਏ ਹਨ। ਇਸ ਕਾਮਿਕ 'ਤੇ ਹੁਣ ਇਕ ਫਿਲਮ ਬਣ ਰਹੀ ਹੈ, ਜਿਸ 'ਚ ਅਭਿਨੇਤਾ ਉਸਮਾਨ ਮੁਖਤਾਰ ਉਮਰੋ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ 'ਚ ਸਨਮ ਸਈਦ ਵੀ ਅਹਿਮ ਭੂਮਿਕਾ 'ਚ ਹੈ ਅਤੇ ਉਸ ਨੇ ਆਪਣਾ ਲੁੱਕ ਵੀ ਸ਼ੇਅਰ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।



Related Post