Pooja Bhatt: ਕੋਰੋਨਾ ਵਾਇਰਸ ਦੀ ਚਪੇਟ 'ਚ ਆਈ ਪੂਜਾ ਭੱਟ, ਅਦਾਕਾਰਾ ਨੇ ਟਵੀਟ ਸਾਂਝਾ ਕਰ ਲੋਕਾਂ ਨੂੰ ਕੀਤੀ ਮਾਸਕ ਲਗਾਉਣ ਦੀ ਅਪੀਲ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਜਾ ਭੱਟ ਹਾਲ ਹੀ ਵਿੱਚ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਕੋਰੋਨਾ ਤੋਂ ਪੀੜਤ ਹੋਣ ਦੀ ਜਾਣਕਾਰੀ ਖ਼ੁਦ ਪੂਜਾ ਭੱਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ।

By  Pushp Raj March 24th 2023 04:58 PM

 Pooja Bhatt Corona Positive: ਦੇਸ਼ ਵਿੱਚ ਮੁੜ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਲ ਆਪਣੇ ਪੈਰ ਪਸਾਰ ਰਿਹਾ ਹੈ। ਅਦਾਕਾਰਾ ਕਿਰਨ ਖ਼ੇਰ ਤੋਂ ਬਾਅਦ ਹੁਣ ਪੂਜਾ ਭੱਟ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਈ ਹੈ। ਅਦਾਕਾਰਾ ਨੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਰਾਹੀਂ ਦਿੱਤੀ ਹੈ। 


ਹਾਲ ਹੀ ਵਿੱਚ ਕਿਰਨ ਖ਼ੇਰ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਆਈ ਸੀ, ਹੁਣ ਪੂਜਾ ਭੱਟ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਕਰਦੇ ਹੋਏ ਖ਼ੁਦ ਨੂੰ ਕੋਰੋਨਾ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਪੂਜਾ ਭੱਟ ਨੂੰ ਬੀਤੇ ਤਿੰਨ ਸਾਲਾਂ 'ਚ ਪਹਿਲੀ ਵਾਰ ਕੋਰੋਨਾ ਹੋਇਆ ਹੈ। 

ਪੂਜਾ ਭੱਟ ਨੂੰ ਹੋਇਆ ਕੋਰੋਨਾ 

ਦਰਅਸਲ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਕੈਪਸ਼ਨ 'ਚ ਲਿਖਿਆ, 'ਤਿੰਨ ਸਾਲ ਪਹਿਲਾਂ ਅੱਜ ਦੇ ਦਿਨ ਪੀਐੱਮ ਮੋਦੀ ਦੀ ਸਲਾਹ 'ਤੇ ਲੋਕ ਭਾਂਡੇ ਵਜਾ ਕੇ ਦੇਸ਼ 'ਚੋਂ ਕੋਰੋਨਾ ਵਾਇਰਸ ਨੂੰ ਭਜਾ ਰਹੇ ਸਨ।' , ਪੂਜਾ ਭੱਟ ਨੇ ਲਿਖਿਆ, 'ਅਤੇ ਠੀਕ 3 ਸਾਲ ਬਾਅਦ, ਮੈਂ ਪਹਿਲੀ ਵਾਰ ਕੋਵਿਡ ਪਾਜ਼ੀਟਿਵ ਹੋਈ ਹਾਂ। ਤੁਸੀਂ ਸਾਰੇ ਮਾਸਕ ਪਹਿਨੋ! ਕੋਵਿਡ ਅਜੇ ਵੀ ਤੁਹਾਡੇ ਨਾਲ ਹੈ ਅਤੇ ਪੂਰੀ ਤਰ੍ਹਾਂ ਟੀਕਾਕਰਨ ਹੋਣ ਤੋਂ ਬਾਅਦ ਵੀ ਤੁਹਾਡੇ ਤੱਕ ਪਹੁੰਚ ਸਕਦਾ ਹੈ। ਉਮੀਦ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗੀ।'

And exactly 3 yrs later,I have tested positive for the first time. Mask up people! Covid is still very much around & can get to you despite being fully vaccinated. Hopefully I shall be back on my feet soon ???? https://t.co/WmNV6dH97n

— Pooja Bhatt (@PoojaB1972) March 24, 2023

ਹਲਾਂਕਿ ਯੂਜ਼ਰ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਇੱਕ ਫਨੀ ਵੀਡੀਓ ਹੈ, ਪਰ ਪੂਜਾ ਭੱਟ ਨੇ ਦੱਸਿਆ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਇਸ ਵਾਇਰਸ ਦੀ ਚਪੇਟ ਵਿੱਚ ਆਈ ਹੈ। ਇਸ ਦੇ ਨਾਲ ਹੀ ਅਦਾਕਾਰਾ ਲੋਕਾਂ ਨੂੰ ਮਾਸਕ ਪਾ ਕੇ ਇਸ ਵਾਇਰਸ ਤੋਂ ਬੱਚਣ ਲਈ ਪ੍ਰੇਰਿਤ ਕਰਦੀ ਹੋਈ ਨਜ਼ਰ ਆਈ। 

ਪੂਜਾ ਭੱਟ ਦੇ ਇਸ ਟਵੀਟ ਤੋਂ ਬਾਅਦ ਉਸ ਦੇ ਦੋਸਤ ਅਤੇ ਫੈਨਜ਼ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਫੈਨਜ਼ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਫ਼ਿਲਮ ਨਿਰਮਾਤਾ ਓਨੀਰ ਨੇ ਲਿਖਿਆ- 'ਪੂਜਾ ਜਲਦੀ ਠੀਕ ਹੋ ਜਾ। ਤੁਹਾਨੂੰ ਪਿਆਰ ਅਤੇ ਐਨਰਜੀ ਭੇਜ ਰਿਹਾ ਹਾਂ।'


ਹੋਰ ਪੜ੍ਹੋ: Shah Rukh Khan:ਕੌਣ ਹੈ ਇਹ 'ਛੋਟਾ ਪਠਾਨ' ਜਿਸ ਦੀ ਸ਼ਾਹਰੁਖ ਖਾਨ ਨੇ ਕੀਤੀ ਖੂਬ ਤਾਰੀਫ, ਦੇਖੋ ਵਾਇਰਲ ਵੀਡੀਓ

ਪੂਜਾ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਆਖ਼ਰੀ ਵਾਰ ਥ੍ਰਿਲਰ ਫ਼ਿਲਮ ਚੁਪ: ਰੀਵੇਂਜ ਆਫ ਦਿ ਆਰਟਿਸਟ ਵਿੱਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਪੂਜਾ ਭੱਟ ਮਹੇਸ਼ ਭੱਟ ਦੀ ਫਿਲਮ 'ਸੜਕ 2' 'ਚ ਨਜ਼ਰ ਆਈ ਸੀ। ਜਦੋਂ ਕਿ ਪੂਜਾ ਭੱਟ ਵੈੱਬ ਸ਼ੋਅ ਬਾਂਬੇ ਬੇਗਮਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। 


Related Post