Priyanka Chopra Birthday: ਇਨ੍ਹੀਂ ਅਮੀਰ ਹੈ ਬਾਲੀਵੁੱਡ ਦੀ ਦੇਸੀ ਗਰਲ, ਕੁੱਲ ਨੈਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ

ਗਲੋਬਲ ਆਈਕਨ ਤੇ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਜੋਨਸ ਅੱਜ 18 ਜੁਲਾਈ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਪ੍ਰਿਯੰਕਾ ਨਾਂ ਮਹਿਜ਼ ਆਪਣੀ ਖੂਬਸੂਰਤੀ ਤੇ ਐਕਟਿੰਗ ਲਈ ਮਸ਼ਹੂਰ ਹੈ, ਸਗੋਂ ਇੱਕ ਗਲੋਬਲ ਆਈਕਨ ਵਜੋਂ ਵੀ ਮਸ਼ਹੂਰ ਹੈ।

By  Pushp Raj July 18th 2024 07:00 AM

Priyanka Chopra Birthday: ਗਲੋਬਲ ਆਈਕਨ ਤੇ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਜੋਨਸ ਅੱਜ 18 ਜੁਲਾਈ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਪ੍ਰਿਯੰਕਾ ਨਾਂ ਮਹਿਜ਼ ਆਪਣੀ ਖੂਬਸੂਰਤੀ ਤੇ ਐਕਟਿੰਗ ਲਈ ਮਸ਼ਹੂਰ ਹੈ, ਸਗੋਂ ਇੱਕ ਗਲੋਬਲ ਆਈਕਨ ਵਜੋਂ ਵੀ ਮਸ਼ਹੂਰ ਹੈ। 

ਪ੍ਰਿਯੰਕਾ ਚੋਪੜਾ ਨੇ ਭਾਰਤੀ ਸਿਨੇਮਾ ਤੋਂ ਲੈ ਕੇ ਹਾਲੀਵੁੱਡ ਤੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਉਹ ਅੰਤਰਰਾਸ਼ਟਰੀ ਸਟਾਰ ਵਜੋਂ ਮਸ਼ਹੂਰ ਹੈ। ਉਹ ਕਈ ਬਿਊਟੀ ਬ੍ਰੈਂਡਸ ਦਾ ਚਿਹਰਾ ਹੈ ਅਤੇ ਯੂਨੀਸੇਫ ਵਰਗੀਆਂ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੀ ਹੋਈ ਹੈ।

View this post on Instagram

A post shared by Priyanka (@priyankachopra)


ਪ੍ਰਿਯੰਕਾ ਚੋਪੜਾ ਸਭ ਤੋਂ ਵੱਧ ਕਮਾਈ ਕਰਨ ਵਾਲੀ ਸਟਾਰ ਹੈ

ਬਹੁਤ ਘੱਟ ਲੋਕ ਜਾਣਦੇ ਹਨ ਕਿ ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਰਹੀ ਹੈ। ਉਸ ਨੇ ਇੰਡਸਟਰੀ ਵਿੱਚ ਬਰਾਬਰ ਤਨਖਾਹ ਲਈ ਲੰਬੀ ਲੜਾਈ ਲੜੀ। ਹਾਲੀਵੁੱਡ ਵਿੱਚ ਵੀ, ਅਭਿਨੇਤਰੀਆਂ ਨੂੰ ਨਾਇਕਾਂ ਦੇ ਬਰਾਬਰ ਤਨਖਾਹ ਮਿਲਦੀ ਹੈ।

 ਪ੍ਰਿਯੰਕਾ ਚੋਪੜਾ ਨੂੰ ਨੈਸ਼ਨਲ ਫਿਲਮ ਅਵਾਰਡ ਅਤੇ ਪੰਜ ਫਿਲਮਫੇਅਰ ਅਵਾਰਡਾਂ ਸਣੇ ਕਈ ਪੁਰਸਕਾਰ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ 2016 ਵਿੱਚ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਸ ਤਰ੍ਹਾਂ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਹੋਇਆ

2003 ਵਿੱਚ, ਪ੍ਰਿਯੰਕਾ ਚੋਪੜਾ ਨੇ ਇੱਕ ਸੁੰਦਰਤਾ ਮੁਕਾਬਲਾ ਜਿੱਤ ਕੇ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ। ਉਹ 2000 ਵਿੱਚ ਮਿਸ ਵਰਲਡ ਬਣੀ ਸੀ। ਉਸ ਨੇ ਫੈਸ਼ਨ, ਬਰਫੀ, ਬਾਜੀਰਾਓ ਮਸਤਾਨੀ, ਗੁੰਡੇ, ਸੱਤ ਖੂਨ ਮਾਫ, ਮੈਰੀਕਾਮ ਵਰਗੇ ਹਿੰਦੀ ਸਿਨੇਮਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਹੈ।  ਪ੍ਰਿਯੰਕਾ ਚੋਪੜਾ ਨੇ ਸਾਰਿਆਂ ਲਈ ਮਿਸਾਲ ਕਾਇਮ ਕੀਤੀ ਹੈ। ਇੰਨਾ ਹੀ ਨਹੀਂ, ਦੀਵਾ ਨੇ ਹਾਲੀਵੁੱਡ ਵਿੱਚ ਵੀ ਸ਼ਾਨਦਾਰ ਡੈਬਿਊ ਕੀਤਾ ਅਤੇ ਲਵ ਅਗੇਨ, ਬੇਵਾਚ, ਸਿਟਾਡੇਲ ਅਤੇ ਹੋਰ ਕਈ ਫਿਲਮਾਂ ਵਿੱਚ ਸ਼ਾਨਦਾਰ ਕੰਮ ਕੀਤਾ

 ਕਰੋੜਾਂ ਦੀ ਮਾਲਕਣ ਹੈ  ਪ੍ਰਿਯੰਕਾ ਚੋਪੜਾ 

ਪ੍ਰਿਯੰਕਾ ਇੱਕ ਬਹੁਮੁਖੀ ਸ਼ਖਸੀਅਤ ਹੈ ਜਿਸ ਨੇ ਨਾ ਸਿਰਫ ਮਨੋਰੰਜਨ ਉਦਯੋਗ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਬਲਕਿ ਆਪਣੇ ਆਪ ਨੂੰ ਇੱਕ ਸਫਲ ਕਾਰੋਬਾਰੀ ਔਰਤ ਵਜੋਂ ਵੀ ਸਥਾਪਿਤ ਕੀਤਾ ਹੈ। ਸਾਲ 2023 ਦੀ ਇੱਕ ਰਿਪੋਰਟ ਦੇ ਅਨੁਸਾਰ, ਉਸਦੀ ਕੁੱਲ ਜਾਇਦਾਦ $75 ਮਿਲੀਅਨ (620 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ।

View this post on Instagram

A post shared by Priyanka (@priyankachopra)


ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ NRI Fans ਨੂੰ ਦਿੱਤਾ ਸਰਪ੍ਰਾਈਜ਼,19 ਜੁਲਾਈ ਨੂੰ ਨਿਊਜਰਸੀ 'ਚ ਫੈਨਜ਼ ਨਾਲ ਕਰੇਗੀ ਮੁਲਾਕਾਤ  

ਪ੍ਰਿਯੰਕਾ ਚੋਪੜਾ ਦੀ ਫੀਸ  

ਪ੍ਰਿਯੰਕਾ ਚੋਪੜਾ ਦੀ ਆਮਦਨ ਬ੍ਰਾਂਡ ਐਂਡੋਰਸਮੈਂਟਸ ਤੋਂ ਆਉਂਦੀ ਹੈ ਜਿਸ ਲਈ ਉਹ ਹਰ ਅਸਾਈਨਮੈਂਟ ਲਈ 5 ਕਰੋੜ ਰੁਪਏ ਚਾਰਜ ਕਰਦੀ ਹੈ। ਖਬਰਾਂ ਮੁਤਾਬਕ ਉਹ ਹਾਲੀਵੁੱਡ 'ਚ ਟੀਵੀ ਸੀਰੀਜ਼ ਲਈ ਪ੍ਰਤੀ ਐਪੀਸੋਡ 2 ਕਰੋੜ ਰੁਪਏ ਚਾਰਜ ਕਰਦੀ ਹੈ।


Related Post