ਰਾਖੀ ਸਾਵੰਤ (Rakhi Sawant) ਦੇ ਸਾਬਕਾ ਪਤੀ ਆਦਿਲ ਦੁਰਾਨੀ (Adil Durani) ਨੇ ਕੁਝ ਦਿਨ ਪਹਿਲਾਂ ਦੂਜਾ ਵਿਆਹ ਕਰਵਾਇਆ ਹੈ। ਜਿਸ ਤੋਂ ਬਾਅਦ ਰਾਖੀ ਸਾਵੰਤ ਲਗਾਤਾਰ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦੇ ਰਹੀ ਹੈ । ਹੁਣ ਮੁੜ ਤੋਂ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਦਿਲ ਨੂੰ ਗਾਲ੍ਹਾਂ ਕੱਢਦੀ ਹੋਈ ਉਸ ਦੇ ਲਈ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੀ ਹੈ। ਅਦਾਕਾਰਾ ਕਹਿ ਰਹੀ ਹੈ ਕਿ ਆਦਿਲ ਨੇ ਬਿਨ੍ਹਾਂ ਤਲਾਕ ਲਏ ਦੂਜਾ ਵਿਆਹ ਕਰਵਾ ਲਿਆ ਹੈ।
/ptc-punjabi/media/media_files/HHe32pgXe8AzRtRmT3Hg.jpg)
ਹੋਰ ਪੜ੍ਹੋ : ਐਮੀ ਵਿਰਕ ਅਤੇ ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ‘ਬੈਡ ਨਿਊਜ਼’ ਪਹਿਲੀ ਝਲਕ ਆਈ ਸਾਹਮਣੇ
ਰਾਖੀ ਸਾਵੰਤ ਨੇ ਪਤੀ ‘ਤੇ ਲਗਾਏ ਸਨ ਗੰਭੀਰ ਇਲਜ਼ਾਮ
ਰਾਖੀ ਸਾਵੰਤ ਨੇ ਇਸ ਤੋਂ ਪਹਿਲਾਂ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਉਸ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨੂੰ ਇਸਤੇਮਾਲ ਕੀਤਾ ਗਿਆ ਹੈ ।ਇਸ ਦੇ ਨਾਲ ਹੀ ਉਸ ਦੇ ਪੈਸੇ ਵੀ ਉਸ ਤੋਂ ਠੱਗ ਲਏ ਹਨ। ਜਿਸ ਤੋਂ ਬਾਅਦ ਰਾਖੀ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਸੀ । ਰਾਖੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਦਿਲ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ।ਕਈ ਮਹੀਨੇ ਤੱਕ ਆਦਿਲ ਜੇਲ੍ਹ ‘ਚ ਰਿਹਾ ਸੀ । ਹਾਲ ‘ਚ ਉਸ ਨੇ ਰਾਜਸਥਾਨ ਦੇ ਜੈਪੁਰ ‘ਚ ਦੂਜਾ ਵਿਆਹ ਕਰਵਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਉਸ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ ।
/ptc-punjabi/media/media_files/9DdEL3HtR9gzmltace9s.jpg)
ਰਾਖੀ ਸਾਵੰਤ ਦਾ ਵਰਕ ਫ੍ਰੰਟ
ਰਾਖੀ ਸਾਵੰਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਤੇ ਬਤੌਰ ਮਾਡਲ ਕਈ ਆਈਟਮ ਸੌਂਗਸ ਵੀ ਕੀਤੇ ਹਨ ।ਆਪਣੇ ਬੜਬੋਲੇ ਸੁਭਾਅ ਦੇ ਕਾਰਨ ਉਹ ਅਕਸਰ ਚਰਚਾ ‘ਚ ਰਹਿੰਦੀ ਹੈ ।ਰਾਖੀ ਕਾ ਸਵੰਯਵਰ, ਬਿੱਗ ਬੌਸ ਸਣੇ ਕਈ ਰਿਆਲਟੀ ਸ਼ੋਅਜ਼ ‘ਚ ਵੀ ਉਹ ਨਜ਼ਰ ਆ ਚੁੱਕੀ ਹੈ।
ਵਿਵਾਦਾਂ ਨਾਲ ਗਹਿਰਾ ਨਾਤਾ
ਰਾਖੀ ਸਾਵੰਤ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ ਰਿਹਾ ਹੈ । ਇੱਕ ਵਾਰ ਮੀਕਾ ਸਿੰਘ ਦੀ ਬਰਥਡੇ ਪਾਰਟੀ ‘ਚ ਵੀ ਉਸ ਨੇ ਹੰਗਾਮਾ ਕੀਤਾ ਸੀ । ਕਿਉਂਕਿ ਰਾਖੀ ਨੇ ਮੀਕਾ ਸਿੰਘ ‘ਤੇ ਜ਼ਬਰਨ ਉਸ ਨੂੰ ਕਿੱਸ ਕਰਨ ਦੇ ਇਲਜ਼ਾਮ ਲਗਾਏ ਸਨ ।
View this post on Instagram