ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਆਪਣੀ ਜੁੜਵਾ ਧੀਆਂ ਦਾ ਦਿਖਾਈ ਪਹਿਲੀ ਝਲਕ ਤੇ ਸਾਂਝਾ ਕੀਤੇ ਦੋਹਾਂ ਦੇ ਨਾਂਅ, ਵੇਖੋ ਤਸਵੀਰਾਂ
Rubina Dilaik Twin Daughter: ਮਸ਼ਹੂਰ ਟੀਵੀ ਕਪਲ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਹਾਲ ਹੀ 'ਚ ਦੋ ਜੁੜਵਾ ਧੀਆਂ ਦੇ ਮਾਤਾ-ਪਿਤਾ ਬਣੇ ਹਨ। ਹਾਲ ਹੀ ਵਿੱਚ ਇਸ ਜੋੜੇ ਨੇ ਆਪਣੀ ਧੀਆਂ ਦੇ ਇੱਕ ਮਹੀਨੇ ਦੇ ਹੋਣ ਉੱਤੇ ਫੈਨਜ਼ ਨੂੰ ਧੀਆਂ ਦੀ ਪਹਿਲੀ ਝਲਕ ਵਿਖਾਈ ਹੈ।
View this post on Instagram
ਰੁਬੀਨਾ ਦੀਆਂ ਦੋਵੇਂ ਧੀਆਂ ਬਹੁਤ ਪਿਆਰੀਆਂ ਹਨ ਅਤੇ ਉਹ ਆਪਣੇ ਬੱਚਿਆਂ ਨਾਲ ਮਾਂ ਬਨਣ ਦਾ ਆਨੰਦ ਮਾਣ ਰਹੀ ਹੈ। ਰੁਬੀਨਾ ਦੇ ਮਾਂ ਬਨਣ ਤੋਂ ਬਾਅਦ ਪ੍ਰਸ਼ੰਸਕ ਵੀ ਆਪਣੇ ਬੱਚਿਆਂ ਨੂੰ ਦੇਖਣ ਲਈ ਉਤਸ਼ਾਹਿਤ ਹਨ। ਹਾਲ ਹੀ 'ਚ ਰੁਬੀਨਾ ਨੇ ਆਪਣੀਆਂ ਧੀਆਂ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਦੇਖਣ ਤੋਂ ਬਾਅਦ ਰੁਬੀਨਾ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਹਨ। ਤਸਵੀਰਾਂ 'ਚ ਰੁਬੀਨਾ ਅਤੇ ਉਸ ਦਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ।
ਰੁਬੀਨਾ ਨੇ ਫੋਟੋਆਂ ਦੇ ਨਾਲ ਸਾਂਝਾ ਕੀਤਾ ਖਾਸ ਨੋਟ
ਆਪਣੀ ਧੀਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਰੁਬੀਨਾ ਨੇ ਇਸ ਦੇ ਨਾਲ ਇੱਕ ਖਾਸ ਨੋਟ ਵੀ ਲਿਖਿਆ ਹੈ। 'ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੀਆਂ ਦੋ ਧੀਆਂ ਜੀਵਾ ਅਤੇ ਈਧਾ ਅੱਜ ਇੱਕ ਮਹੀਨੇ ਦੀਆਂ ਹੋ ਗਈਆਂ ਹਨ। ਸਾਨੂੰ ਇਹ ਆਸ਼ੀਰਵਾਦ ਗੁਰੂ ਪੁਰਬ ਦੇ ਖਾਸ ਮੌਕੇ 'ਤੇ ਮਿਲਿਆ ਹੈ। ਸਾਡੀ ਧੀਆਂ ਨੂੰ ਆਪਣਾ ਪਿਆਰ, ਅਸ਼ਰੀਵਾਦ ਦਿਓ ????????????????।'' ਫੈਨਜ਼ ਇਸ ਜੋੜੀ ਨੂੰ ਮਾਤਾ-ਪਿਤਾ ਬਨਣ 'ਤੇ ਵਧਾਈ ਦੇ ਰਹੇ ਹਨ ਤੇ ਨਿੱਕਿਆਂ ਬੱਚਿਆਂ ਨੂੰ ਆਸ਼ੀਰਵਾਦ ਦੇ ਰਹੇ ਹਨ।
ਰੁਬੀਨਾ ਤੇ ਅਭਿਨਵ ਨੇ ਆਪਣੇ ਘਰ ਦੀ ਬਾਲਕੋਨੀ ਵਿੱਚ ਆਪਣੇ ਜੁੜਵਾਂ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਤਸਵੀਰਾਂ ਲਈ ਪੋਜ਼ ਦਿੱਤੇ ਹਨ। ਫੋਟੋ ਵਿੱਚ ਰੁਬੀਨਾ ਨੇ ਸਕਾਈ ਬਲੂ ਕਲਰ ਦਾ ਚਿਕਨਕਾਰੀ ਸੂਟ ਪਾਇਆ ਹੋਇਆ ਹੈ ਤੇ ਅਭਿਨਵ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਇਸ ਫੋਟੋ ਤੋਂ ਇਲਾਵਾ ਇਨ੍ਹਾਂ ਤਸਵੀਰਾਂ 'ਚ ਨਵੇਂ ਮਾਤਾ-ਪਿਤਾ ਘਰ ਵਿੱਚ ਪੂਜਾ ਪਾਠ ਤੇ ਹਵਨ ਕਰਦੇ ਨਜ਼ਰ ਆਏ।
View this post on Instagram
ਹੋਰ ਪੜ੍ਹੋ: ਰਜਨੀਕਾਂਤ ਦੀ ਪਤਨੀ ਲਤਾ 'ਤੇ ਲੱਗੇ ਧੋਖਾਧੜੀ ਦੇ ਦੋਸ਼, ਅਦਾਕਾਰ ਦੀ ਪਤਨੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ
ਜਾਣੋ ਕੀ ਹੈ ਰੁਬੀਨਾ ਦੀਆਂ ਦੋਹਾਂ ਧੀਆਂ ਦਾ ਨਾਂਅ ਦਾ ਮਤਲਬ
ਰੁਬੀਨਾ ਨੇ ਆਪਣੇ ਨਵ ਜੰਮੀ ਜੁੜਵਾਂ ਧੀਆਂ ਦੇ ਨਿੱਕੇ-ਨਿੱਕੇ ਹੱਥਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਅਦਾਕਾਰਾ ਦੀਆਂ ਜੁੜਵਾਂ ਧੀਆਂ ਦੇ 1 ਮਹੀਨੇ ਦੇ ਹੋਣ ਤੋਂ ਬਾਅਦ ਪਹਿਲੀ ਵਾਰ ਰੁਬੀਨਾ ਨੇ ਬੱਚਿਆਂ ਦੀ ਖਬਰ ਨੂੰ ਅਧਿਕਾਰਿਤ ਕੀਤਾ ਹੈ। ਰੁਬੀਨਾ ਨੇ ਦੋਹਾਂ ਧੀਆਂ ਦੇ ਨਾਂਵਾਂ ਦਾ ਮਤਲਬ ਵੀ ਦੱਸਿਆ ਹੈ। ਈਧਾ ਦਾ ਅਰਥ ਹੈ ਪਵਿੱਤਰ, ਖੁਸ਼ੀ, ਤਾਕਤ ਅਤੇ ਦੌਲਤ। ਜਦੋਂ ਕਿ ਜੀਵ ਦਾ ਅਰਥ ਹੈ ਜੀਵਨ, ਅਮਰ ਅਤੇ ਜੀਵਿਤ ਹੋਣ ਦਾ ਅਹਿਸਾਸ।