ਸਨਾ ਖ਼ਾਨ ਦੇ ਘਰ ਜਲਦ ਗੂੰਜੇਗੀ ਕਿਲਕਾਰੀ, ਅਦਾਕਾਰਾ ਨੇ ਇੰਟਰਵਿਊ ਦੌਰਾਨ ਕੀਤਾ ਪ੍ਰੈਗਨੇਂਸੀ ਦਾ ਖੁਲਾਸਾ, ਫ਼ਿਲਮੀ ਦੁਨੀਆ ਨੂੰ ਛੱਡ ਚੁੱਕੀ ਹੈ ਅਦਾਕਾਰਾ
ਸਨਾ ਖ਼ਾਨ ਨੇ ਅਨਸ ਸਈਅਦ ਦੇ ਨਾਲ 2020 ‘ਚ ਗੁਪਤ ਤਰੀਕੇ ਦੇ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।
ਅਦਾਕਾਰਾ ਸਨਾ ਖ਼ਾਨ (Sana khan)ਜਲਦ ਹੀ ਮਾਂ ਬਣਨ ਜਾ ਰਹੀ ਹੈ । ਉਸ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ ।ਸਨਾ ਖ਼ਾਨ ਤੇ ਉਸ ਦੇ ਪਤੀ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ਕਿ ਜਲਦ ਹੀ ਉਹ ਇੱਕ ਬੱਚੇ ਦੇ ਮਾਪੇ ਬਣਨਗੇ। ਜਿਸ ਸਬੰਧੀ ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ ।ਇਸ ਦੇ ਕੈਪਸ਼ਨ ‘ਚ ਅਦਾਕਾਰਾ ਨੇ ਲਿਖਿਆ ਸੀ ‘ਅੱਲ੍ਹਾ ਬਹੁਤ ਖੁਸ਼, ਇਹ ਉਮਰਾਹ ਸਾਡੇ ਲਈ ਕਿਸੇ ਕਾਰਨ ਬਹੁਤ ਹੀ ਜ਼ਿਆਦਾ ਖ਼ਾਸ ਹੈ ।
_7abfd6568107c23eec0cf378b8895a10_1280X720.webp)
ਹੋਰ ਪੜ੍ਹੋ : ਡਿਪ੍ਰੈਸ਼ਨ ਦੀ ਸ਼ਿਕਾਰ ਹੋਈ ਟੀਵੀ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ, ਰੋਂਦੇ ਹੋਏ ਹਾਲ ਕੀਤਾ ਬਿਆਨ
2020‘ਚ ਕਰਵਾਇਆ ਸੀ ਵਿਆਹ
ਸਨਾ ਖ਼ਾਨ ਨੇ ਅਨਸ ਸਈਅਦ ਦੇ ਨਾਲ 2020 ‘ਚ ਗੁਪਤ ਤਰੀਕੇ ਦੇ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਉਸ ਨੇ ਅਚਾਨਕ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪਤੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਵਿਆਹ ਦਾ ਐਲਾਨ ਕਰ ਦਿੱਤਾ ਸੀ ।
_384d60ea379a07434388e5e4244e6f69_1280X720.webp)
ਅਨਸ ਗੁਜਰਾਤ ਦਾ ਰਹਿਣ ਵਾਲਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਸਨਾ ਨੇ ਆਪਣੇ ਪਰਿਵਾਰ ਨੂੰ ਵਧਾਉਣ ਦਾ ਫੈਸਲਾ ਲਿਆ ਸੀ ।
_e33ce2f026885db6061e244e063a91ba_1280X720.webp)
ਫ਼ਿਲਮੀ ਦੁਨੀਆ ਨੂੰ ਕਿਹਾ ਅਲਵਿਦਾ
ਅਨਸ ਦੇ ਨਾਲ ਵਿਆਹ ਤੋਂ ਪਹਿਲਾਂ ਸਨਾ ਨੇ ਫ਼ਿਲਮੀ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਪੂਰੀ ਤਰ੍ਹਾਂ ਗਲੈਮਰਸ ਦੀ ਦੁਨੀਆ ਤੋਂ ਕਿਨਾਰਾ ਕਰ ਲਿਆ ਅਤੇ ਉਹ ਅਕਸਰ ਬੁਰਕੇ ਦੇ ਵਿੱਚ ਹੀ ਨਜ਼ਰ ਆਉਣ ਲੱਗ ਪਈ ।