ਸਾਰਾ ਤੇਂਦੁਲਕਰ ਨੇ ਆਪਣੇ ਸਾਦਗੀ ਭਰੇ ਅੰਦਾਜ਼ ਤੇ ਕਿਊਟ ਸਮਾਈਲ ਨਾਲ ਜਿੱਤਿਆ ਫੈਨਜ਼ ਦਾ ਦਿਲ, ਵਾਇਰਲ ਹੋ ਰਹੀ ਵੀਡੀਓ
ਆਈਪੀਐੱਲ 2023 ਕ੍ਰਿਕਟ ਦੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਲਈ ਬਹੁਤ ਖਾਸ ਹੈ। ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਇਸ ਸਾਲ ਆਈਪੀਐੱਲ ਰਾਹੀਂ ਆਪਣਾ ਡੈਬਿਊ ਕੀਤਾ ਹੈ। ਇਸ ਦੌਰਾਨ ਜਦੋਂ ਸਾਰਾ ਤੇਂਦੁਲਕਰ ਨੇ ਆਪਣੇ ਸਾਦਗੀ ਭਰੇ ਅੰਦਾਜ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿਚਿਆ।
Sara Tendulkar viral Pics: ਆਈਪੀਐੱਲ 2023 ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਲਈ ਬਹੁਤ ਖਾਸ ਹੈ। ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੇ ਆਈਪੀਐੱਲ ਆਪਣਾ ਡੈਬਿਊ ਕੀਤਾ ਹੈ। ਉਹ ਮੁੰਬਈ ਇੰਡੀਅਨਜ਼ ਦੀ ਟੀਮ 'ਚ ਖੇਡ ਰਿਹਾ ਹੈ।

ਕੁਝ ਦਿਨ ਪਹਿਲਾਂ ਸਾਰਾ ਤੇਂਦੁਲਕਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਮੈਚ ਦੌਰਾਨ ਆਪਣੇ ਭਰਾ ਨੂੰ ਚੀਅਰ ਕਰਦੀ ਨਜ਼ਰ ਆ ਰਹੀ ਹੈ। ਹੁਣ ਹਾਲ ਹੀ 'ਚ ਸਚਿਨ ਤੇਂਦੁਲਕਰ ਦੀ ਲਾਡਲੀ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਦੇ ਡਾਊਨ ਟੂ ਅਰਥ ਸੁਭਾਅ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਸਾਰਾ ਤੇਂਦੁਲਕਰ ਬਹੁਤ ਹੀ ਖੂਬਸੂਰਤ ਹੈ। ਉਸ ਦੀ ਇੱਕ ਮੁਸਕਰਾਹਟ 'ਤੇ ਲੱਖਾਂ ਫੈਨਜ਼ ਆਕਰਸ਼ਿਤ ਹੁੰਦੇ ਹਨ। ਆਪਣੀ ਖੂਬਸੂਰਤੀ ਨਾਲ ਉਹ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਨੂੰ ਮਾਤ ਦਿੰਦੀ ਨਜ਼ਰ ਆਉਂਦੀ ਹੈ ।ਹਾਲ ਹੀ 'ਚ ਸਾਰਾ ਤੇਂਦੁਲਕਰ ਦੀ ਇੱਕ ਵੀਡੀਓ ਦੇਖਣ ਤੋਂ ਬਾਅਦ ਫੈਨਜ਼ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਹਾਲ ਹੀ 'ਚ ਸਾਰਾ ਨੂੰ ਮਾਂ ਅੰਜਲੀ ਤੇਂਦੁਲਕਰ ਨਾਲ ਗੋਆ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਹ ਪੀਲੇ ਰੰਗ ਦੀ ਪ੍ਰਿੰਟਿਡ ਡਰੈੱਸ 'ਚ ਕਾਫੀ ਕਿਊਟ ਲੱਗ ਰਹੀ ਸੀ।
ਹਾਲਾਂਕਿ, ਉਸ ਦੇ ਲੁੱਕ ਤੋਂ ਵੱਧ, ਜਿਸ ਚੀਜ਼ ਨੇ ਉਸ ਦੇ ਫੈਨਜ਼ ਨੂੰ ਸਭ ਤੋਂ ਵੱਧ ਆਕਰਸ਼ਿਤ ਕੀਤਾ ਹੈ, ਉਹ ਉਸ ਦਾ ਡਾਊਨ ਟੂ ਅਰਥ ਸੁਭਾਅ ਹੈ। ਗੋਆ ਹਵਾਈ ਅੱਡੇ 'ਤੇ, ਬਹੁਤ ਸਾਰੇ ਫੈਨਜ਼ ਨੇ ਸਾਰਾ ਨਾਲ ਤਸਵੀਰਾਂ ਖਿੱਚਣ ਦੀ ਬੇਨਤੀ ਕੀਤੀ, ਜਿਸ ਨੂੰ ਉਸ ਨੇ ਬੜੇ ਪਿਆਰ ਨਾਲ ਸਵੀਕਾਰ ਕੀਤਾ ਅਤੇ ਕਈ ਫੈਨਜ਼ ਨਾਲ ਤਸਵੀਰਾਂ ਖਿਚਵਾਈਆਂ।

ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਉਸ ਦੀ ਜਮ ਕੇ ਤਾਰੀਫ ਕਰ ਰਹੇ ਹਨ। ਪਰ ਇਸ ਦੇ ਨਾਲ ਹੀ ਕੁਝ ਯੂਜ਼ਰਸ ਉਸ ਨੂੰ ਸ਼ੁਭਮਨ ਗਿੱਲ ਦੇ ਨਾਂ 'ਤੇ ਛੇੜਦੇ ਵੀ ਨਜ਼ਰ ਆਏ। ਇੱਕ ਯੂਜ਼ਰ ਨੇ ਕਿਹਾ , 'ਉਹ ਬਹੁਤ ਪਿਆਰੀ ਹੈ, ਪਰ ਸ਼ਰਮੀਲੀ ਹੈ'।ਸ਼ੁਭਮਨ ਗਿੱਲ ਦੇ ਨਾਂ 'ਤੇ ਉਸ ਨੂੰ ਛੇੜਦੇ ਹੋਏ ਇਕ ਹੋਰ ਯੂਜ਼ਰ ਨੇ ਲਿਖਿਆ, 'ਆਜ ਸਾਰਾ ਕੇ ਭਾਈ ਔਰ ਜਾਨ ਕਾ ਮੈਚ ਥਾ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਉਹ ਬਹੁਤ ਪਿਆਰੀ ਹੈ, ਰੱਬ ਉਸ ਦਾ ਭਲਾ ਕਰੇ, ਸਧਾਰਨ ਕੁੜੀ'।