ਸ਼ਾਲੀਨ ਭਨੋਟ ‘ਇੰਸਪੈਕਟਰ ਅਵਿਨਾਸ਼’ ‘ਚ ਸਰਦਾਰ ਦੇ ਕਿਰਦਾਰ ‘ਚ ਆ ਰਹੇ ਨਜ਼ਰ, ਫੈਨਸ ਨੂੰ ਪਸੰਦ ਆਈ ਅਦਾਕਾਰ ਦੀ ਲੁੱਕ
ਸ਼ਾਲੀਨ ਭਨੋਟ ਆਪਣੀ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ਨੂੰ ਲੈ ਕੇ ਚਰਚਾ ‘ਚ ਹਨ।ਬਿੱਗ ਬੌਸ 16 ਦੇ ਨਾਲ ਚਰਚਾ ‘ਚ ਆਏ ਸ਼ਾਲੀਨ ਭਨੋਟ ਨੇ ਇਸ ਤੋਂ ਪਹਿਲਾਂ ਕਾਫੀ ਬੁਰੇ ਦੌਰ ਚੋਂ ਗੁਜ਼ਰ ਰਹੇ ਸਨ ।
ਸ਼ਾਲੀਨ ਭਨੋਟ (Shalin Bhanot)ਆਪਣੀ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ਨੂੰ ਲੈ ਕੇ ਚਰਚਾ ‘ਚ ਹਨ।ਬਿੱਗ ਬੌਸ 16 ਦੇ ਨਾਲ ਚਰਚਾ ‘ਚ ਆਏ ਸ਼ਾਲੀਨ ਭਨੋਟ ਨੇ ਇਸ ਤੋਂ ਪਹਿਲਾਂ ਕਾਫੀ ਬੁਰੇ ਦੌਰ ਚੋਂ ਗੁਜ਼ਰ ਰਹੇ ਸਨ ।ਕਿਉਂਕਿ ਉਨ੍ਹਾਂ ਕੋਲ ਇਸ ਤੋਂ ਪਹਿਲਾਂ ਕੰਮ ਨਹੀਂ ਸੀ ਅਤੇ ਉਹ ਕੰਮ ਪਾਉਣ ਦੇ ਲਈ ਕਾਫੀ ਸੰਘਰਸ਼ ਕਰ ਰਹੇ ਸਨ । ਇਸ ਦਾ ਖੁਲਾਸਾ ਉਨ੍ਹਾਂ ਨੇ ਹਾਲ ਹੀ ‘ਚ ਕੀਤਾ ਹੈ ।
_1e2f7028a478332419db5ea36b41105c_1280X720.webp)
ਹੋਰ ਪੜ੍ਹੋ : ਸਿੰਮੀ ਚਾਹਲ ਨੇ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਮੇਰੇ ਲਈ ਮੁੰਡਾ ਪੈਦਾ ਹੋੋਇਆ ਤਾਂ ਮੈਨੂੰ ਜ਼ਰੂਰ ਮਿਲੇਗਾ’
ਸਰਦਾਰ ਦਾ ਕਿਰਦਾਰ ਨਿਭਾਉਣ ਲਈ ਕਰਨੀ ਪਈ ਮਿਹਨਤ
ਸ਼ਾਲੀਨ ਭਨੋਟ ਨੂੰ ਸਰਦਾਰ ਦਾ ਕਿਰਦਾਰ ਨਿਭਾਉਣ ਦੇ ਲਈ ਕਾਫੀ ਮਿਹਨਤ ਕਰਨੀ ਪਈ ਸੀ । ਖੁਦ ਨੂੰ ਇਸ ਕਿਰਦਾਰ ‘ਚ ਢਾਲਣ ਦੇ ਲਈ ਉਨ੍ਹਾਂ ਨੇ ਨਕਲੀ ਦਾੜ੍ਹੀ ਇਸਤੇਮਾਲ ਕਰਨ ਦੀ ਬਜਾਏ ਆਪਣੀ ਦਾੜ੍ਹੀ ਵਧਾ ਲਈ ਸੀ।ਸ਼ਾਲੀਨ ਭਨੋਟ ਦਾ ਕਹਿਣਾ ਹੈ ਕਿ ਇਸ ਕਿਰਦਾਰ ‘ਚ ਆਉਣ ਦੇ ਲਈ ਉਨ੍ਹਾਂ ਨੂੰ 4-5 ਮਹੀਨੇ ਲੱਗ ਗਏ ਸਨ ।

ਰਣਦੀਪ ਹੁੱਡਾ ਦੇ ਨਾਲ ਕੰਮ ਕਰਨ ਲਈ ਸਨ ਬਹੁਤ ਉਤਸ਼ਾਹਿਤ
ਅਦਾਕਾਰ ਸ਼ਾਲੀਨ ਭਨੋਟ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਰਣਦੀਪ ਹੁੱਡਾ ਦੇ ਨਾਲ ਕੰਮ ਕਰਨ ਜਾ ਰਿਹਾ ਹਾਂ ਤਾਂ ਮੈਂ ਬਹੁਤ ਜ਼ਿਆਦਾ ਉਤਸ਼ਾਹਿਤ ਸੀ ਅਤੇ ਹੁਣ ਮੇਰੀ ਮਿਹਨਤ ਦਾ ਮੁੱਲ ਪੈ ਗਿਆ ਹੈ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਾਲੀਨ ਭਨੋਟ ਦਾ ਸ਼ੋਅ ‘ਬੇਕਾਬੂ’ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । ਇਸ ਸ਼ੋਅ ਨੂੰ ਏਕਤਾ ਕਪੂਰ ਪ੍ਰੋਡਿਊਸ ਕਰ ਰਹੀ ਹੈ । ਇਸ ‘ਚ ਸ਼ਾਲੀਨ ਦੇ ਕਿਰਦਾਰ ਨੂੰ ਬਹੁਤ ਪਿਆਰ ਦਰਸ਼ਕਾਂ ਦੇ ਵੱਲੋਂ ਮਿਲ ਰਿਹਾ ਹੈ ।