ਮਸ਼ਹੂਰ ਟੀਵੀ ਅਦਾਕਾਰ ਸ਼ੀਜ਼ਾਨ ਖਾਨ ਹਸਪਤਾਲ 'ਚ ਭਰਤੀ, ਅਦਾਕਾਰ ਨੇ ਹਸਪਤਾਲ ਤੋਂ ਸਾਂਝੀ ਕੀਤੀ ਤਸਵੀਰ
Sheezan Khan admitted in hospital: ਮਸ਼ਹੂਰ ਟੀਵੀ ਅਦਾਕਾਰ ਸ਼ੀਜ਼ਾਨ ਖਾਨ ਲਈ ਇਹ ਸਾਲ ਚੰਗਾ ਨਹੀਂ ਰਿਹਾ। ਖਤਰੋਂ ਕੇ ਖਿਲਾੜੀ 'ਚ ਹਿੱਸਾ ਲੈਣ ਵਾਲੇ ਸ਼ੀਜਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਅਦਾਕਾਰ ਨੂੰ ਸਿਹਤ ਖਰਾਬ ਹੋਣ ਦੇ ਚੱਲਦੇ ਹਸਪਤਾਲ 'ਚ ਭਰਤੀ ਹੋਣਾ ਪਿਆ ਹੈ।
View this post on Instagram
ਇਸ ਸਾਲ ਲਗਾਤਾਰ ਇੱਕ ਤੋਂ ਬਾਅਦ ਇੱਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸ਼ੀਜ਼ਾਨ ਦਾ ਸਮਾਂ ਖਰਬਾ ਚੱਲ ਰਿਹ ਹੈ। ਸ਼ੀਜ਼ਾਨ ਖਾਨ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ਵਿੱਚ ਤੁਸੀਂ ਉਨ੍ਹਾਂ ਦੇ ਹੱਥ 'ਤੇ ਡ੍ਰਿਪ ਲੱਗੀ ਹੋਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਮੀਡੀਆ ਰਿਪੋਰਟਸ ਤੋਂ ਇਹ ਪਤਾ ਲੱਗਾ ਹੈ ਕਿ ਸ਼ੀਜ਼ਾਨ ਖਾਨ ਇਸ ਸਮੇਂ ਹਸਪਤਾਲ 'ਚ ਦਾਖਲ ਹਨ।
ਸ਼ੀਜ਼ਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਦੀ ਮਦਦ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਇਸ ਸਮੇਂ ਹਸਪਤਾਲ 'ਚ ਦਾਖਲ ਹਨ। ਇਸ ਦੇ ਨਾਲ-ਨਾਲ ਅਦਾਕਾਰ ਆਪਣਾ ਹੈਲਥ ਅਪਡੇਟ ਵੀ ਸਾਂਝਾ ਕਰਦੇ ਨਜ਼ਰ ਆਏ।
ਅਦਾਕਾਰ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਸਾਲ ਦਾ ਸਭ ਤੋਂ ਨਫ਼ਰਤ ਵਾਲਾ ਦਿਨ, ਹਲਾਂਕਿ ਅਦਾਕਾਰ ਨੇ ਅਜੇ ਤੱਕ ਹਸਪਤਾਲ ਵਿੱਚ ਦਾਖਲ ਹੋਣ ਦਾ ਕਾਰਨ ਨਹੀਂ ਦੱਸਿਆ ਹੈ।
ਦੱਸ ਦਈਏ ਕਿ ਸਾਲ 2023 ਸ਼ੀਜ਼ਾਨ ਖਾਨ ਲਈ ਮੁਸ਼ਕਲਾਂ ਨਾਲ ਭਰਿਆ ਹੋਇਆ ਸੀ, ਕਿਉਂਕਿ ਉਸ 'ਤੇ ਤੁਨੀਸ਼ਾ ਸ਼ਰਮਾ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ ਸਨ। ਜਦੋਂ ਮਰਹੂਮ ਅਦਾਕਾਰਾ ਤੁਨੀਸ਼ਾ ਸ਼ਰਮਾ ਸ਼ੀਜ਼ਾਨ ਦੀ ਸਹਿ ਕਲਾਕਾਰ ਹੋਣ ਦੇ ਨਾਲ-ਨਾਲ ਉਸ ਦੀ ਚੰਗੀ ਦੋਸਤ ਵੀ ਸੀ।
View this post on Instagram
ਹੋਰ ਪੜ੍ਹੋ: ਅੰਗਦ ਬੇਦੀ ਤੇ ਵਿੱਕੀ ਕੌਸ਼ਲ ਦੀ ਡਾਂਸ ਵੀਡੀਓ ਵੇਖ ਭੜਕੇ ਫੈਨਜ਼, ਕਿਹਾ- ਭੁੱਲ੍ਹੇ ਆਪਣੇ ਗੁਰੂ ਪਰਿਵਾਰ ਦਾ ਸ਼ਹੀਦੀ ਇਤਿਹਾਸ
ਦੱਸਣਯੋਗ ਹੈ ਕਿ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਮਾਮਲੇ ਵਿੱਚ ਸ਼ੀਜ਼ਾਨ ਖਾਨ ਨੂੰ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਸੀ। ਦੋਹਾਂ ਨੇ ਟੀਵੀ ਸ਼ੋਅ 'ਅਲੀਬਾਬਾ ਦਾਸਤਾਨ-ਏ-ਕਾਬੁਲ' ਵਿੱਚ ਇਕੱਠੇ ਕੰਮ ਕੀਤਾ ਸੀ। ਤੁਨੀਸ਼ਾ ਸ਼ਰਮਾ ਨੇ ਇਸੇ ਸ਼ੋਅ ਦੇ ਸੈੱਟ 'ਤੇ ਆਪਣੇ ਮੇਕਅੱਪ ਰੂਮ 'ਚ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਤੁਨੀਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਸ਼ੀਜ਼ਾਨ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਤੁਨੀਸ਼ਾ ਨੇ ਉਸ ਦੇ ਕਾਰਨ ਖੁਦਕੁਸ਼ੀ ਕੀਤੀ ਹੈ। ਉਹ ਮੁੰਬਈ ਹਾਈ ਕੋਰਟ ਵਿੱਚ ਵੀ ਪੇਸ਼ ਹੋਏ। ਜਿਸ ਕਾਰਨ ਉਸ ਨੂੰ ਲੰਮੇਂ ਸਮੇਂ ਤੱਕ ਜੇਲ੍ਹ ਵਿੱਚ ਵੀ ਰਹਿਣਾ ਪਿਆ।
View this post on Instagram