B Praak: ਚੈਤਰ ਨਰਾਤੇ ਸ਼ੁਰੂ ਹੋਣ 'ਤੇ ਗਾਇਕ ਬੀ ਪਰਾਕ ਨੇ ਪੋਸਟ ਸਾਂਝੀ ਕਰਕੇ ਫੈਨਜ਼ ਨੂੰ ਦਿੱਤੀ ਵਧਾਈ

ਬੀ ਪਰਾਕ ਨੇ ਆਪਣੇ ਫੈਨਜ਼ ਲਈ ਇੱਕ ਪੋਸਟ ਸਾਂਝੀ ਕੀਤੀ ਹੈ। ਗਾਇਕ ਵੱਲੋਂ ਇਹ ਪੋਸਟ ਉਨ੍ਹਾਂ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤੀ ਗਈ ਹੈ। ਅੱਜ ਚੈਤਰ ਨਰਾਤਿਆਂ ਦੀ ਸ਼ੁਰੂਆਤ 'ਤੇ ਗਾਇਕ ਨੇ ਆਪਣੇ ਫੈਨਜ਼ ਨੂੰ ਵਧਾਈ ਦਿੰਦੇ ਹੋਏ ਕੈਪਸ਼ਨ ਵਿੱਚ ਲਿਖਆ, "ਜੈ ਮਾਤਾ ਦੀ... "

By  Pushp Raj March 22nd 2023 11:02 AM -- Updated: March 22nd 2023 12:35 PM

B Praak On Chaitra Navratri: ਅੱਜ ਯਾਨੀ 22 ਮਾਰਚ ਤੋਂ ਚੈਤਰ ਨਰਾਤੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਲੋਕ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕਰਦੇ ਹਨ। ਦੇਸ਼ ਭਰ ਵਿੱਚ ਨਰਾਤਿਆਂ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ  ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਇਸ ਵਿਚਾਲੇ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਇੱਕ ਧਾਰਮਿਕ ਪੋਸਟ ਸਾਂਝੀ ਕੀਤੀ ਹੈ ਜੋ ਹਰ ਕਿਸੇ ਨੂੰ ਬਹੁਤ ਪਸੰਦ ਆ ਰਹੀ ਹੈ। 


ਬੀ ਪਰਾਕ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਬੀ ਪਰਾਕ ਨੇ ਆਪਣੇ ਫੈਨਜ਼ ਲਈ ਇੱਕ ਪੋਸਟ ਸਾਂਝੀ ਕੀਤੀ ਹੈ। ਗਾਇਕ ਵੱਲੋਂ ਇਹ ਪੋਸਟ ਉਨ੍ਹਾਂ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤੀ ਗਈ ਹੈ। ਅੱਜ ਚੈਤਰ ਨਰਾਤਿਆਂ ਦੀ ਸ਼ੁਰੂਆਤ 'ਤੇ ਗਾਇਕ ਨੇ ਆਪਣੇ ਫੈਨਜ਼ ਨੂੰ ਵਧਾਈ ਦਿੰਦੇ ਹੋਏ ਕੈਪਸ਼ਨ ਵਿੱਚ ਲਿਖਆ, "ਜੈ ਮਾਤਾ ਦੀ... "

View this post on Instagram

A post shared by B PRAAK(HIS HIGHNESS) (@bpraak)


ਫੈਨਜ਼ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਬੇਹੱਦ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ  ਫੈਨਜ਼ ਗਾਇਕ ਨੂੰ ਕਮੈਂਟ ਕਰ ਨਰਾਤਿਆਂ ਦੀ ਵਧਾਈ ਦੇ ਰਹੇ ਹਨ। 


ਵਰਕ ਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਬੀ ਪਰਾਕ ਦਾ ਗੀਤ 'ਆਧਾ ਮੈਂ ਆਧੀ ਵੋ' ਰਿਲੀਜ਼ ਹੋਇਆ। ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਨੇ ਬਾਲੀਵੁੱਡ ਸਿੰਘਮ ਅਜੇ ਦੇਵਗਨ ਦੀ ਫਿਲਮ ਭੋਲਾ ਵਿੱਚ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਬੀ ਪਰਾਕ ਫੈਨਜ਼ ਲਈ ਬਹੁਤ ਜਲਦ ਨਵੇਂ ਪ੍ਰੋਜੈਕਟਸ ਲਿਆ ਸਕਦੇ ਹਨ।


Related Post