ਇਲਾਜ ਤੋਂ ਬਾਅਦ ਸੁਸ਼ਮਿਤਾ ਸੇਨ ਕੰਮ ‘ਤੇ ਜਾਣ ਲਈ ਤਿਆਰ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ, ਇੱਕ ਮਹੀਨਾ ਪਹਿਲਾਂ ਪਿਆ ਸੀ ਦਿਲ ਦਾ ਦੌਰਾ

ਦਿਲ ਦਾ ਦੌਰਾ ਪੈਣ ਤੋਂ ਬਾਅਦ ਸੁਸ਼ਮਿਤਾ ਸੇਨ ਮੁੜ ਤੋਂ ਕੰਮ ‘ਤੇ ਪਰਤਣ ਦੇ ਲਈ ਤਿਆਰ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

By  Shaminder March 31st 2023 02:00 PM

ਸੁਸ਼ਮਿਤਾ ਸੇਨ (Sushmita Sen) ਨੂੰ ਇੱਕ ਮਹੀਨਾ ਪਹਿਲਾਂ ਦਿਲ ਦਾ ਦੌਰਾ ਪਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਕੰਮ ‘ਤੇ ਪਰਤ ਰਹੀ ਹੈ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਖੁਸ਼ ਦਿਖਾਈ ਦੇ ਰਹੀ ਹੈ ।


ਹੋਰ ਪੜ੍ਹੋ : ਫ਼ਿਲਮ ‘ਜੋੜੀ’ ਦੇ ਸੈੱਟ ਤੋਂ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦੀ ਪਹਿਲੀ ਝਲਕ ਹੋਈ ਵਾਇਰਲ

ਉਸ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮੇਰੀ ਐਂਜਿਓਪਲਾਸਟੀ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ। ਮੈਂ ਆਪਣੇ ਕੰਮ ਨੂੰ ਪਿਆਰ ਕਰਦੀ ਹਾਂ ਅਤੇ ਲਾਈਟਸ, ਕੈਮਰਾ ਅਤੇ ਐਕਸ਼ਨ ਦੇ ਜਾਦੂ ਲਈ ਤਿਆਰ ਹਾਂ’। 

View this post on Instagram

A post shared by Sushmita Sen (@sushmitasen47)




ਇੱਕ ਮਹੀਨਾ ਪਹਿਲਾਂ ਪਿਆ ਸੀ ਦਿਲ ਦਾ ਦੌਰਾ

ਸੁਸ਼ਮਿਤਾ ਸੇਨ ਨੂੰ ਇੱਕ ਮਹੀਨਾ ਪਹਿਲਾਂ ਦਿਲ ਦਾ ਦੌਰਾ ਪਿਆ ਸੀ । ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਪਰ ਸੁਸ਼ਮਿਤਾ ਦੇ ਬੀਮਾਰ ਹੋਣ ਦੀ ਖ਼ਬਰ ਮੀਡੀਆ ਦੇ ਸਾਹਮਣੇ ਨਹੀਂ ਸੀ ਆਈ । ਪਰ ਬਾਅਦ ‘ਚ ਅਦਾਕਾਰਾ ਨੇ ਖੁਦ ਆਪਣੇ ਪਿਤਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਇਸ ਬੀਮਾਰੀ ਦੇ ਬਾਰੇ ਖੁਲਾਸਾ ਕੀਤਾ ਸੀ। 


ਸੁਸ਼ਮਿਤਾ ਸੇਨ ਦੀ ਨਿੱਜੀ ਜ਼ਿੰਦਗੀ

ਸੁਸ਼ਮਿਤਾ ਸੇਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲੇ ਵਿਆਹ ਨਹੀਂ ਕਰਵਾਇਆ ਹੈ । ਹਾਲਾਂ ਕਿ ਰੋਹਮਾਨ ਸ਼ਾਲ ਦੇ ਨਾਲ ਉਨ੍ਹਾਂ ਦੀ ਦੋਸਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ । ਕੁਝ ਮਹੀਨੇ ਪਹਿਲਾਂ ਸੁਸ਼ਮਿਤਾ ਦੀਆਂ ਲਲਿਤ ਮੋਦੀ ਦੇ ਨਾਲ ਵੀ ਰੋਮਾਂਟਿਕ ਤਸਵੀਰਾਂ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਸਨ । 


View this post on Instagram

A post shared by Sushmita Sen (@sushmitasen47)








Related Post