ਇਸ ਬੱਚੇ ਦੇ ਮਾਪੇ ਹਨ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ, ਪਰ ਮਾਪਿਆਂ ਵਾਂਗ ਨਹੀਂ ਮਿਲੀ ਕਾਮਯਾਬੀ, ਕੀ ਤੁਸੀਂ ਪਛਾਣਿਆ !
ਬਾਲੀਵੁੱਡ ਇੰਡਸਟਰੀ ‘ਚ ਕਈ ਅਜਿਹੇ ਕਲਾਕਾਰ ਹੋਏ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਪਰ ਕੁਝ ਕੁ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਇਹ ਸਿਤਾਰੇ ਕਿਤੇ ਗੁਆਚ ਜਿਹੇ ਗਏ । ਅੱਜ ਅਸੀਂ ਜਿਸ ਸਿਤਾਰੇ ਦੀ ਗੱਲ ਕਰਨ ਜਾ ਰਹੇ ਹਾਂ । ਉਸ ਦੇ ਮਾਪੇ ਬਾਲੀਵੁੱਡ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਅਸੀਂ ਗੱਲ ਕਰ ਰਹੇ ਹਾਂ ਬਿੱਗ ਬੀ ਦੇ ਨਾਂਅ ਨਾਲ ਮਸ਼ਹੂਰ ਅਮਿਤਾਬ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ (Abhishek Bachchan) ਦੀ ।
/ptc-punjabi/media/media_files/fTWzHkFAF7cHEnlMksH4.jpg)
ਹੋਰ ਪੜ੍ਹੋ : ਦੁਬਈ ‘ਚ ਹਰਭਜਨ ਸਿੰਘ ਪਤਨੀ ਗੀਤਾ ਬਸਰਾ ਸਣੇ ਖਤਰਨਾਕ ਸ਼ੇਰਾਂ ਅਤੇ ਸੱਪਾਂ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ
‘ਰਿਫਿਊਜੀ’ ਫ਼ਿਲਮ ਦੇ ਨਾਲ ਕੀਤੀ ਸੀ ਸ਼ੁਰੂਆਤ
ਅਭਿਸ਼ੇਕ ਬੱਚਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰੀਨਾ ਕਪੂਰ ਦੇ ਨਾਲ ਫ਼ਿਲਮ ‘ਰਿਫਿਊਜੀ’ ਦੇ ਨਾਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ।ਜਿਸ ‘ਚ ਗੁਰੁ, ਬੰਟੀ ਔਰ ਬਬਲੀ, ਦੋਸਤਾਨਾ, ਧੁਮ, ਦੀਵਾਨਾ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਆਦਾਤਰ ਫਲਾਪ ਫ਼ਿਲਮਾਂ ਹੀ ਇੰਡਸਟਰੀ ਨੂੰ ਦਿੱਤੀਆਂ ਹਨ । ਅਭਿਸ਼ੇਕ ਬੱਚਨ ਦੇ ਬਚਪਨ ਦੀ ਤਸਵੀਰ (Childhood Pic) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਅਭਿਸ਼ੇਕ ਬੱਚਨ ਬਹੁਤ ਹੀ ਕਿਊਟ ਲੱਗ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।
/ptc-punjabi/media/media_files/axTLUmBC9j7LWtLYwKyG.jpg)
ਅਭਿਸ਼ੇਕ ਬੱਚਨ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਭਿਸ਼ੇਕ ਬੱਚਨ (Abhishek Bachchan) ਨੇ ਐਸ਼ਵਰਿਆ ਰਾਏ ਬੱਚਨ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਦੋਨਾਂ ਦੀ ਇੱਕ ਧੀ ਹੈ ਜਿਸ ਦਾ ਨਾਮ ਅਰਾਧਿਆ ਬੱਚਨ ਹੈ । ਹਾਲ ਹੀ ‘ਚ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਨੇ ਵੀ ਕਾਫੀ ਜ਼ੋਰ ਫੜਿਆ ਹੋਇਆ ਸੀ । ਪਰ ਦੋਵਾਂ ਦੇ ਵੱਲੋਂ ਇਸ ਮਾਮਲੇ ‘ਚ ਅਧਿਕਾਰਕ ਤੌਰ ‘ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।ਅਭਿਸ਼ੇਕ ਬੱਚਨ ਦੇ ਪਿਤਾ ਅਮਿਤਾਬ ਬੱਚਨ ਹਾਲੇ ਵੀ ਫ਼ਿਲਮਾਂ ‘ਚ ਸਰਗਰਮ ਹਨ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਸ ‘ਚ ਗੁੱਡਬਾਏ, ਉਂਚਾਈ, ਗਣਪਤ, ਝੁੰਡ, ਚਿਹਰੇ ‘ਚ ਨਜ਼ਰ ਆਏ ਸਨ ।
View this post on Instagram