ਟਵਿੰਕਲ ਖੰਨਾ ਨੇ 50 ਸਾਲ ਦੀ ਉਮਰ ‘ਚ ਪੂਰੀ ਕੀਤੀ ਗ੍ਰੈਜੁਏਸ਼ਨ ਦੀ ਡਿਗਰੀ, ਡਿਗਰੀ ਲੈਂਦਿਆਂ ਦਾ ਵੀਡੀਓ ਵਾਇਰਲ
ਅਦਾਕਾਰਾ ਟਵਿੰਕਲ ਖੰਨਾ (Twinkle Khanna)ਬੇਸ਼ੱਕ ਫ਼ਿਲਮਾਂ ਤੋਂ ਦੂਰੀ ਬਣਾ ਚੁੱਕੀ ਹੈ। ਪਰ ਫ਼ਿਲਮਾਂ ਤੋਂ ਦੂਰੀ ਬਨਾਉਣ ਤੋਂ ਅਦਾਕਾਰਾ ਆਪਣੀ ਅਧੂਰੀ ਛੱਡੀ ਪੜ੍ਹਾਈ ਨੂੰ ਪੂਰਾ ਕਰਨ ‘ਚ ਜੁਟ ਗਈ ਅਤੇ ਹੁਣ ਉਸ ਨੇ ਆਪਣੀ ਗ੍ਰੈਜੁਏਸ਼ਨ ਦੀ ਡਿਗਰੀ (Graduation) ਨੂੰ ਪੂਰਾ ਕਰ ਲਿਆ ਹੈ। ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਆਪਣੀ ਡਿਗਰੀ ਲੈਂਦੀ ਹੋਈ ਨਜ਼ਰ ਆ ਰਹੀ ਹੈ।ਪੰਜਾਹ ਸਾਲ ਦੀ ਉਮਰ ‘ਚ ਅਦਾਕਾਰਾ ਨੇ ਗ੍ਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ।
/ptc-punjabi/media/media_files/rJ7P3KhG1sYCbEueJVaT.jpg)
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਰਵਨੀਤ ਗਰੇਵਾਲ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ
ਅਕਸ਼ੇ ਕੁਮਾਰ ਨੇ ਜਤਾਈ ਖੁਸ਼ੀ
ਬਾਲੀਵੁੱਡ ਅਦਾਕਾਰਾ (Bollywood Actress) ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ । ਅਦਾਕਾਰ ਅਕਸ਼ੇ ਨੇ ਵੀ ਪਤਨੀ ਦੇ ਲਈ ਆਪਣੀਆਂ ਭਾਵਨਾਵਾਂ ਸ਼ੇਅਰ ਕਰਦੇ ਹੋਏ ਲਿਖਿਆ ‘ਦੋ ਸਾਲ ਪਹਿਲਾਂ ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਫਿਰ ਤੋਂ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਇੱਕ ਵਾਰ ਤਾਂ ਹੈਰਾਨ ਹੋ ਗਿਆ ਸੀ ।ਪਰ ਜਿਸ ਦਿਨ ਮੈਂ ਤੁਹਾਨੂੰ ਏਨੀਂ ਮਿਹਨਤ ਕਰਦੇ ਵੇਖਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਕ ਸੁਪਰ ਵੁਮੈਨ ਦੇ ਨਾਲ ਵਿਆਹ ਕਰਵਾਇਆ ਹੈ।
/ptc-punjabi/media/post_attachments/HtHbRZkB6oSDNW17RKkR.jpg)
ਅਕਸ਼ੇ ਨੇ ਅੱਗੇ ਲਿਖਿਆ ‘ਤੁਸੀਂ ਘਰ ਸੰਭਾਲਿਆ, ਘਰ, ਕਰੀਅਰ ਅਤੇ ਆਪਣੇ ਬੱਚਿਆਂ ਦੇ ਨਾਲ ਸਟੂਡੈਂਟ ਲਾਈਫ…ਸਭ ਕੁਝ ਸੰਭਾਲਿਆ’। ਵਧਾਈ ਹੋਵੇ ਟੀਨਾ…ਮੈਂ ਤੈਨੂੰ ਪਿਆਰ ਕਰਦਾ ਹਾਂ’। ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
View this post on Instagram
ਬੇਟੇ ਦੇ ਨਾਲ ਲਿਆ ਸੀ ਦਾਖਲਾ
ਅਦਾਕਾਰਾ ਟਵਿੰਕਲ ਖੰਨਾ ਨੇ ਆਪਣੇ ਪੁੱਤਰ ਦੇ ਨਾਲ ਲੰਡਨ ਦੀ ਯੂਨੀਵਰਸਿਟੀ ‘ਚ ਦਾਖਲਾ ਲਿਆ ਸੀ। ਅਦਾਕਾਰਾ ਨੇ ਫਿਕਸ਼ਨ ਰਾਈਟਿੰਗ ਮਾਸਟਰ ਪ੍ਰੋਗਰਾਮ ਪੂਰਾ ਕਰ ਲਿਆ ਹੈ। ਉਨ੍ਹਾਂ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਟਵਿੰਕਲ ਖੰਨਾ ਨੇ ਕੁਝ ਕੁ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ । ਜਿਸ ‘ਚ ਬਾਦਸ਼ਾਹ, ਮੇਲਾ, ਜਾਨ, ਦਿਲ ਤੇਰਾ ਦੀਵਾਨਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਟਵਿੰਕਲ ਖੰਨਾ ਦੇ ਦੋ ਬੱਚੇ ਹਨ । ਇੱਕ ਪੁੱਤਰ ਆਰਵ ਅਤੇ ਧੀ । ਜਿਸ ਦੇ ਨਾਲ ਅਕਸਰ ਅਕਸ਼ੇ ਕੁਮਾਰ ਵੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram